ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਆਰ ਟੀ ਸੀ ਬੱਸ ਸਟਂੈਡਾਂ ਦੀ ਹਾਲਤ ਨੂੰ ਬੇਹਤਰ ਬਨਾਉਣ ਅਤੇ ਸਫਾਈ ਪ੍ਰਬੰਧਾਂ ਨੂੰ ਇਨਵਿਨ ਲਾਗੂ ਕਰਕੇ ਆਉਣ ਵਾਲੇ ਮੁਸਾਫਿਰਾਂ ਨੂੰ ਸਾਫ ਸੁਥਰਾ ਮਾਹੌਲ ਦੇਣ ਦੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਹ ਸ਼ਬਦ ਅੱਜ ਇੱਥੇ ਪੀ ਆਰ ਟੀ ਸੀ. ਪੰਜਾਬ ਦੇ ਚੇਅਰਮੈਨ ਰਣਜੋਧ ਸਿੰਘ ਹੰਡਾਣਾ ਨੇ ਬੁਢਲਾਡਾ ਬੱਸ ਸਟੈਂਡ ਦੇ ਦੌਰੇ ਸਮੇਂ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬ ਦਿੰਦਿਆਂ ਕਹੇ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਅੰਦਰ ਸਫਾਈ ਪ੍ਰਬੰਧਾਂ ਨੂੰ ਲੈ ਕੇ ਕੁਝ ਖਾਮੀਆਂ ਦੇਖੀਆਂ ਗਈਆਂ ਜਿਸ ਤੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਇਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕਰ ਲਿਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਰੋਡਵੇਜ ਵੱਲੋਂ ਪੰਜਾਬ ਅੰਦਰ 450 ਤੋਂ 500 ਬੱਸਾਂ ਦੀ ਖ੍ਰੀਦ ਦਾ ਟਿੱਚਾ ਮਿਥਿਆ ਗਿਆ ਹੈ ਜਿਸ ਵਿੱਚੋਂ ਇਸ ਹਫਤੇ ਹੀ 78 ਦੇ ਕਰੀਬ ਬੱਸਾਂ ਰੋਡਵੇਜ ਨੂੰ ਮਿਲ ਜਾਣਗੀਆਂ ਜਿਸ ਵਿੱਚੋਂ 8 ਦੇ ਕਰੀਬ ਬੱਸਾਂ ਬੁਢਲਾਡਾ ਡਿੱਪੂ ਨੂੰ ਭੇਜੀਆ ਜਾਣਗੀਆਂ। ਉਨ੍ਹਾਂ ਵਰਕਸ਼ਾਪ ਦੀ ਪੁਰਾਣੀ ਹੋ ਚੁੱਕੀ ਇਮਾਰਤ ਜਲਦ ਨਵੀਨੀਕਰਨ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਯਾਤਰੀਆਂ ਦੇ ਸਫਰ ਨੂੰ ਸੁਖਾਲਾ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵਚਨਬੱਧ ਹੈ। ਇਸ ਮੌਕੇ ਏ ਐਮ ਡੀ ਨਵਦੀਪ ਕੁਮਾਰ, ਜੀ ਐਮ ਬਲਵਿੰਦਰ ਸਿੰਘ ਧੀਮਾਨ, ਇੰਸਪੈਕਟਰ ਰਣਜੀਤ ਸਿੰਘ, ਇੰਸਪੈਕਟਰ ਗੁਰਮੀਤ ਸਿੰਘ, ਅੰਗਰੇਜ ਸਿੰਘ, ਭੁਪੇਸ਼ ਕੁਮਾਰ ਆਦਿ ਮੌਜੂਦ ਸਨ।
ਪੀਆਰਟੀਸੀ ਚੇਅਰਮੈਨ ਨੇ ਬਸ ਸਟੈਂਡ ਦਾ ਕੀਤਾ ਦੌਰਾ, ਜਲਦ ਮਿਲਣਗੀਆਂ ਬੁਢਲਾਡਾ ਡਿੱਪੂ ਨੂੰ 8 ਨਵੀਆਂ ਬੱਸਾਂ— ਰਣਜੋਤ ਹੰਡਾਣਾ
