ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਕਾਂਗਰਸ ਵੱਲੋਂ 1984 ਦੇ ਸਿੱਖ ਕਤਲੇਆਮ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਭਾਜਪਾ ਨੇ ਡੂੰਘੇ ਜ਼ਖ਼ਮਾਂ ਉੱਤੇ ਮਲ੍ਹਮ ਲਗਾਈ ਹੈ।ਹਿੰਦੁਸਤਾਨ ਵਿੱਚ ਕਾਨੂੰਨ ਦਾ ਰਾਜ ਭਾਰਤੀ ਜਨਤਾ ਪਾਰਟੀ ਨੇ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ 1984 ਵਿੱਚ ਵੱਡਾ ਦੁਖਾਂਤ ਵਾਪਰਿਆ ਤਦ ਸਾਰੇ ਗੁਰਦੁਆਰਿਆਂ ਤੇ ਹਮਲਾ ਕਰਕੇ ਗੁਰਦੁਆਰੇ ਢਹਿ ਢੇਰੀ ਕੀਤੇ ਖਾਸ ਕਰਕੇ ਅਤੇ ਕਿਸੇ ਖਾਸ ਨੂੰ ਟਾਰਗੇਟ ਕਰਨ ਦੀ ਬਜਾਏ ਜਿਹੜੇ ਸੰਗਤ ਦੇ ਰੂਪ ਵਿੱਚ ਵੀ ਲੋਕ ਉਥੇ ਗਏ ਹੋਏ ਸਨ ਉਨ੍ਹਾਂ ਨੂੰ ਨਿਹੱਥਿਆਂ ਖਤਮ ਕੀਤਾ ਗਿਆ।ਉਸ ਤੋਂ ਬਾਅਦ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਂਗਰਸ ਪਾਰਟੀ ਨੇ ਇੱਕ ਯੋਜਨਾਬੱਧ ਢੰਗ ਨਾਲ ਅਗਲੇ ਦਿਨ ਕਤਲੇਆਮ ਸ਼ੁਰੂ ਕੀਤਾ।ਸਿੱਖਾਂ ਨੂੰ ਫੜ ਫੜ ਕੇ ਸਾੜਨਾ ਸ਼ੁਰੂ ਕੀਤਾ ਤਾਂ ਉਸ ਸਮੇਂ ਇੰਨੀ ਹਿੰਸਾ ਦੇ ਬਾਵਜੂਦ ਅਟਲ ਬਿਹਾਰੀ ਵਾਜਪਾਈ ਜੋ ਪਾਰਟੀ ਦੇ ਆਗੂ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਮਾਰੋ ਪਹਿਲਾਂ ਫਿਰ ਕਿਸੇ ਸਿੱਖ ਨੂੰ ਮਾਰਿਓ ਤਾਂ ਉਹ ਉਨ੍ਹਾਂ ਚਿਰ ਖੜੇ ਰਹੇ ਜਿੰਨਾ ਚਿਰ ਭੀੜ ਉਤੋਂ ਖਿੰਡ ਨਹੀਂ ਗਈ।ਦੋ ਨਵੰਬਰ ਨੂੰ ਅਡਵਾਨੀ ਜੀ,ਵਾਜਪਾਈ ਜੀ ਅਤੇ ਬਾਕੀ ਲੀਡਰ ਸਾਹਿਬਾਨ ਉਸ ਸਮੇਂ ਦੇ ਗ੍ਰਹਿ ਮੰਤਰੀ ਨਰਸਿਮਹਾ ਰਾਓ ਦੇ ਘਰ ਜਾ ਕੇ ਉਹਨੂੰ ਮਿਲੇ ਕਿ ਤੁਸੀਂ ਆਰਮੀ ਨੂੰ ਬੁਲਾਓ ਪੁਲਿਸ ਕੰਟਰੋਲ ਨਹੀਂ ਕਰ ਰਹੀ ਜਾਂ ਕੰਟਰੋਲ ਹੋ ਨਹੀਂ ਰਿਹਾ ਤੇ ਨਰਸਿਮਹਾ ਰਾਓ ਨੇ ਅਸਮੱਰਥਾ ਜ਼ਾਹਿਰ ਕੀਤੀ।ਉਸ ਤੋਂ ਮਗਰੋਂ ਬਹੁਤ ਸਾਰੇ ਜਿਹੜੇ ਇਨਸਾਫ ਪਸੰਦ ਲੋਕ ਸੀ ਉਹਨਾਂ ਨੇ ਆਪੋ ਆਪਣੇ ਤੌਰ ਤੇ ਕਮਿਸ਼ਨ ਬਣਾਏ ਆਪੋ ਆਪਣੇ ਤੌਰ ਤੇ ਫਾਈਲਾਂ ਦੀ ਜਾਂਚ ਕੀਤੀ ਪਰੰਤੂ ਸਫਲਤਾ ਨਹੀਂ ਮਿਲੀ।ਕਮਿਸ਼ਨ ਬਣਾ ਕੇ ਕੋਈ ਰਿਟਾਇਰਡ ਜਸਟਿਸ ਦੀ ਅਗਵਾਈ ਚ ਵੀ ਸੋਡੀ ਹੋਣਾਂ ਨੇ ਕਮਿਸ਼ਨ ਬਣਾ ਕੇ ਜਾਂਚ ਕੀਤੀ ਤਾਂ ਉਹ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਸੀ ਤਾਂ ਕਾਂਗਰਸ ਪਾਰਟੀ ਦੇ ਰਾਜੀਵ ਗਾਂਧੀ ਨੇ ਉਹਨਾਂ ਨੂੰ ਸ਼ਟਰ ਕੀਤਾ।ਖਾਸ ਕਰਕੇ ਜਗਦੀਸ਼ ਟਾਈਟਲਰ ਰਾਜੀਵ ਗਾਂਧੀ, ਨਰਸਿਮਹਾ ਰਾਓ ਅਤੇ ਡਾ.ਮਨਮੋਹਨ ਸਿੰਘ ਦੀ ਸਰਕਾਰ’ਚ ਵੀ ਮੰਤਰੀ ਰਿਹਾ।ਦੂਜੇ ਸੱਜਣ ਕੁਮਾਰ ਨੂੰ ਉਹਨਾਂ ਨੇ ਮੈਂਬਰ ਪਾਰਲੀਮੈਂਟ ਬਣਾਇਆ ਪਾਰਟੀ ਦੀ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ। ਪਰੰਤੂ 1993 ਜਦੋਂ ਪਹਿਲੀ ਵਾਰ ਸਟੇਟ ਚ ਸਰਕਾਰ ਬਣੀ ਦਿੱਲੀ’ਚ ਤਾਂ ਉਹ ਸਰਕਾਰ ਬੀਜੇਪੀ ਦੀ ਸੀ।ਉਹਨਾਂ ਨੇ ਪਹਿਲੀ ਵਾਰ ਕਮਿਸ਼ਨ ਬਣਾਇਆ ਅਤੇ ਕਮਿਸ਼ਨਰਾਂ ਨੇ ਰਿਪੋਰਟ ਕੀਤੀ ਕਿ ਤਿੰਨ ਬੰਦੇ ਹੋਰ ਵੀ ਕਾਂਗਰਸ ਦੇ ਛੋਟੇ ਛੋਟੇ ਦੋਸ਼ੀ ਸੀ ਪ੍ਰੰਤੂ ਉਹ ਰਿਪੋਰਟ ਗ੍ਰਹਿ ਵਿਭਾਗ ਦੇ ਅੰਡਰ ਨਹੀਂ ਸੀ ਉਹਨਾਂ ਨੇ ਸੈਂਟਰ ਸਰਕਾਰ ਨੂੰ ਰਿਕਮੈਂਡ ਕਰਕੇ ਭੇਜੀ ਪੰਜਾਬ ਆਪਦੀ ਦਿੱਲੀ ਦੀ ਕੈਬਨਿਟ ਵੱਲੋਂ ਕਿ ਜਿਹੜੀ ਇਹ ਕਮਿਸ਼ਨ ਦੀ ਰਿਪੋਰਟ ਹੈ,ਜਿਹੜਾ ਕਮਿਸ਼ਨ ਲੀਗਲ ਸੀ ਕਿ ਉਹ ਇਹ ਮੰਗ ਕਰਦੀ ਹੈ ਹ ਕਿ ਰਿੱਟ ਬਣਾ ਕੇ ਜਾਂਚ ਕੀਤੀ ਜਾਵੇ।ਕਿਸੇ ਨੇ ਜਾਂਚ ਲਿਖੀ ਫਿਰ ਦੁਬਾਰਾ ਆਵਾਜ਼ ਪਾਈ।ਇਸ ਤੋਂ ਬਾਅਦ ਨਾਨਾਮਤੀ ਕਮਿਸ਼ਨ ਬਣਿਆ।ਇਸ ਤੋਂ ਬਾਅਦ ਦੁਬਾਰਾ ਕਾਂਗਰਸ ਦੀ ਸਰਕਾਰ ਆ ਗਈ ਕਦੇ ਉਹ ਸੈਟ ਨਹੀਂ ਬਣੀ।2015’ਚ ਮੋਦੀ ਜੀ ਨੇ ਸਿੱਟ ਬਣਾਈ ਸਿੱਟ ਬਣਾਉਣ ਤੋਂ ਮਗਰੋਂ ਉਹਦੇ ਰਿਜਲਟ ਆਉਣੇ ਸ਼ੁਰੂ ਹੋਏ ਪਹਿਲਾਂ ਵੀ ਮਾਰ ਨੂੰ ਕੈਦ ਹੋਈ ਬਾਕੀਆਂ ਨੂੰ ਕੈਦ ਹੋਈ ਤੇ ਹੁਣ ਫਿਰ ਦੁਬਾਰਾ ਉਮਰ ਕੈਦ ਹੋਈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਭਾਜਪਾ ਦੇ ਆਗੂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਾਨੂੰਨ ਦਾ ਰਾਜ ਸਥਾਪਿਤ ਕੀਤਾ ਗਿਆ। ਕੋਈ ਵੀ ਪਾਰਟੀ ਕਿਸੇ ਦੇ ਦੋਸ਼ਾਂ ਨੂੰ ਲੁਕਾਉਣ ਲਈ ਸ਼ਲਟਰ ਨਾ ਕਰੇ। ਕਾਂਗਰਸ ਪਾਰਟੀ ਨੇ ਵੱਡੇ ਦੋਸ਼ੀਆਂ ਨੂੰ ਬਹੁਤ ਬੁਰੀ ਤਰ੍ਹਾਂ ਸ਼ੰਟਰ ਕੀਤਾ।ਪਾਰਟੀ ਨੂੰ ਪਤਾ ਸੀ ਉਹਨਾਂ ਨੂੰ ਬਹੁਤ ਵੱਡੇ ਰੁਤਬੇ ਦੇ ਕੇ ਮਾਣ ਸਤਿਕਾਰ ਦਿੱਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਰਾਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਨ ਉਨ੍ਹਾਂ ਦੀ ਆਲੋਚਣਾ ਕਰਦਿਆਂ ਘੱਟ ਬੁੱਧੀ ਦਾ ਮਾਲਕ ਦੱਸਿਆ। ਕਿਉਂਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅਜਿਹਾ ਕੁਕਰਮ ਵਾਪਰਿਆ। ਉਨ੍ਹਾਂ ਬੀਜੇਪੀ ਦਾ ਸਮਰਥਨ ਕੀਤਾ ਜਿਨ੍ਹਾਂ ਨੇ ਚਿੱਟ ਬਣਾਈ ਅਤੇ ਕੋਰਟ ਵਿੱਚ ਤੱਥਾਂ ਨੂੰ ਸਹੀ ਢੰਗ ਨਾਲ ਪੇਸ਼ ਕੀਤਾ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਇਨਸਾਫ ਅਤੇ ਕਾਨੂੰਨ ਤੋਂ ਦੂਰ ਰਹਿਣ ਵਾਲੀ ਪਾਰਟੀ ਹੈ।ਇਸ ਲਈ ਲੋਕਾਂ ਨੂੰ ਇਹ ਪਾਰਟੀ ਚੁਣਨ ਤੋਂ ਪਹਿਲਾਂ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ।ਇਸ ਮੌਕੇ ਰਕੇਸ਼ ਜੈਨ,ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਖੁਸ਼ਦੀਪ ਸ਼ਰਮਾ,ਅਮਨਦੀਪ ਗੈਸ ਵਾਲੇ,ਕੰਚਨ ਜਿੰਦਲ,ਰਤਨੇਸ਼ ਜੈਨ, ਕੁਲਦੀਪ ਕੁਮਾਰ,ਸੁਰਿੰਦਰ ਕੁਮਾਰ ਨੋਨਾ ਆਦਿ ਹਾਜ਼ਰ ਸਨ।
ਕਾਂਗਰਸ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਦਿੱਤੇ ਡੂੰਘੇ ਜ਼ਖ਼ਮਾਂ ਉੱਤੇ ਭਾਜਪਾ ਨੇ ਲਗਾਈ ਮਲ੍ਹਮ-ਨਿਧੜਕ ਸਿੰਘ ਬਰਾੜ।
