ਸ਼੍ਰੀ ਚਮਕੌਰ ਸਾਹਿਬ : ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਇਸ ਮੌਕੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਨਾਲ ਲੱਗਦੇ ਚੌਧਰੀ ਮੁਹੱਲੇ ਦੇ ਰਸਤਿਆਂ ਨੂੰ 30-30 ਫੁੱਟ ਚੌੜਾ ਕਰਨ ਅਤੇ ਦੋਵੇਂ ਪਾਸੇ ਪਾਰਕਿੰਗ ਬਣਾਉਣ ਦੇ ਆਦੇਸ਼ ਰੂਪਨਗਰ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੂੰ ਮੌਕੇ ‘ਤੇ ਹੀ ਦਿੰਦਿਆਂ ਕਿਹਾ ਕਿ ਰਸਤਿਆਂ ਲਈ ਜਿੰਨੀ ਵੀ ਥਾਂ ਚਾਹੀਦੀ ਹੈ, ਉਸ ਨੂੰ ਅਕਵਾਇਰ ਕਰਕੇ ਦੱਸਿਆ ਜਾਵੇ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਐੱਸਐੱਸਪੀ ਵਿਵੇਕਸ਼ੀਲ ਸੋਨੀ, ਐੱਸਡੀਐੱਮ ਪਰਮਜੀਤ ਸਿੰਘ, ਡੀਐੱਸਪੀ ਜੁਗਿੰਦਰ ਸਿੰਘ, ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ, ਨਗਰ ਪੰਚਾਇਤ ਚਮਕੌਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ, ਮੁਨਿੱਤ ਕੁਮਾਰ, ਸ਼ਮਸ਼ੇਰ ਸਿੰਘ ਮੰਗੀ, ਦਰਸ਼ਨ ਵਰਮਾ, ਕਰਨੈਲ ਸਿੰਘ ਬਜ਼ੀਦਪੁਰ ਚੇਅਰਮੈਨ ਮਾਰਕੀਟ ਕਮੇਟੀ, ਕੌਂਸਲਰ ਗੁਰਮੀਤ ਸਿੰਘ, ਸੁਖਵੀਰ ਸਿੰਘ ਆਦਿ ਹਾਜ਼ਰ ਸਨ।
Related Posts
ਪੰਜਾਬ ਭਵਨ ਸਰੀ ਵਲੋਂ ਬਾਲ ਲੇਖਕਾਂ ਦੀਆਂ ਰਚਨਾਵਾਂ ਦੀਆਂ 100 ਪੁਸਤਕਾਂ ਛਾਪਣ ਦਾ ਫੈਸਲਾ ਪੰਜਾਬ ਦੇ 23 ਜਿਲਿਆਂ ਦੇ ਸਕੂਲਾਂ ਦੇ ਸੈਂਕੜੇ ਬਾਲ ਲੇਖਕਾਂ ਦੀਆਂ 9 ਹਜ਼ਾਰ ਰਚਨਾਵਾਂ ਬਨਣਗੀਆਂ ਕਿਤਾਬਾਂ ਦਾ ਸ਼ਿੰਗਾਰ-ਪੰਜਾਬ ਵਿਚ ਬਾਲ ਲੇਖਕਾਂ ਦੀ ਕਾਨਫਰੰਸ ਵੀ ਕਰਵਾਉਣ ਦਾ ਫ਼ੈਸਲਾ-
ਸਰੀ-ਪੰਜਾਬ ਵਿਚ ਜਦੋਂ ਨਵੀਂ ਪਨੀਰੀ ਦੇ ਸਾਹਿਤਕ ਰੁਚੀਆਂ ਜਾਂ ਕਿਤਾਬਾਂ ਨਾਲੋਂ ਟੁੱਟ ਕੇ ਸਿਰਫ਼ ਕੰਪਿਊਟਰ ਦੇ ਕੀਬੋਰਡ ਨਾਲ ਹੀ ਜੁੜ…
ਕਰਤਾਰਪੁਰ ‘ਚ ਮਾਵਾਂ-ਭੈਣਾਂ ਤੇ ਹੁਸ਼ਿਆਰਪੁਰ ‘ਚ ਐੱਸਸੀ ਭਾਈਚਾਰੇ ਦੇ ਰੂਬਰੂ ਹੋਣਗੇ ਕੇਜਰੀਵਾਲ
ਚੰਡੀਗੜ੍ਹ : ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ ਯਾਨੀ 7 ਦਸੰਬਰ ਨੂੰ…
ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਬਾਰੇ ਅਦਾਲਤ ਦਾ ਆਇਆ ਫੈਸਲਾ
ਮੋਹਾਲੀ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਉਹਨਾਂ ਖਿਲਾਫ ਦਰਜ ਨਸ਼ਿਆਂ ਦੇ ਮਾਮਲੇ ਵਿਚ ਜ਼ਮਾਨਤ ਹਾਸਲ ਕਰਨ ਲਈ ਮੋਹਾਲੀ ਦੀ…