ਪੰਜਾਬ ਦੇ ਲੋਕਾਂ ਨੂੰ ਚੰਗੇ ਦਿਨ ਦੇ ਸਿਰਫ ਸੁਪਨੇ ਦੇਖਕੇ ਸਰਕਾਰ ਬਣਾਈ – ਗਰੀ
ਜੰਡਿਆਲਾ ਗੁਰੂ 27 ਫਰਵਰੀ ਮਲਕੀਤ ਸਿੰਘ ਚੀਦਾ
ਡਾਕਟਰ ਭੀਮ ਰਾਓ ਅੰਬੇਡਕਰ ਸੈਨਾ ਸੰਗਠਨ ਦੇ ਪੰਜਾਬ ਪ੍ਰਧਾਨ ਗੁਰਮੀਤ ਸਿੰਘ ਗੁਰੀ ਨੇ ਆਪਣੇ ਗ੍ਰਹਿ ਵਿਖੇ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਅਜ ਪੰਜਾਬ ਦੇ ਹਲਾਤ ਬਹੁਤ ਹੀ ਮੁਸ਼ਕਲ ਦੌਰ ਵਿਚੋਂ ਨਿਕਲ ਰਹੇ ਹਨ। ਜਿਵੇਂ ਕਿ ਬੇਰੁਜ਼ਗਾਰੀ, ਮਹਿੰਗਾਈ, ਅਨਪੜ੍ਹਤਾ, ਵਧਦੇ ਹੋਏ ਨਸ਼ੇ,ਇਸ ਸਾਰੀ ਸਥਿਤੀ ਤੋਂ ਪੈਦਾ ਹੋ ਰਹੀਆਂ ਘਟਨਾਵਾਂ ਜਿਵੇਂ ਕਿ ਚੋਰੀਆਂ, ਲੁੱਟਾਂ ਖੋਹਾਂ,ਡਕੈਤੀਆਂ ਜੋ ਕਿ ਦਿਨ ਬੇਦਿਨ ਵਧਦੀਆਂ ਜਾ ਰਹੀਆਂ ਹਨ। ਨੌਜਵਾਨ ਦਿਨ ਬੇਦਿਨ ਬੇਰੁਜ਼ਗਾਰ ਹੋ ਰਹੇ ਹਨ। ਚੰਗੀ ਪੜ੍ਹਾਈ ਕਰਨ ਦੇ ਬਾਵਜੂਦ ਵੀ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਨਾ ਸਰਕਾਰੀ ਅਤੇ ਨਾ ਪ੍ਰਾਈਵੇਟ ਉਤੋਂ ਮਹਿੰਗਾਈ ਦਾ ਬਹੁਤ ਜਿਆਦਾ ਬੋਲ ਬਾਲਾ ਇਹਨਾਂ ਹਲਾਤਾਂ ਵਿੱਚ ਆਮ ਲੋਕਾਂ ਦਾ ਗੁਜਾਰਾ ਕਰਨਾ ਬਹੁਤ ਔਖਾ ਹੋ ਰਿਹਾ ਹੈ। ਅਜ ਤਕ ਆਉਂਦੀਆਂ ਜਾਂਦੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਚੰਗੇ ਦਿਨਾਂ ਦੇ ਸਿਰਫ ਸੁਪਨੇ ਹੀ ਦਿਖਾਏ ਹਨ। ਪੰਜ ਸਾਲ ਐਸ਼ ਕਰਕੇ ਸਰਕਾਰਾਂ ਬਦਲ ਜਾਂਦੀਆਂ ਹਨ। ਪਰ ਆਮ ਲੋਕਾਂ ਦਾ ਜੀਵਨ ਉਥੇ ਹੀ ਖੜ੍ਹਾ ਰਹਿੰਦਾ ਹੈ। ਸਰਕਾਰਾਂ ਨੂੰ ਜਿੰਨਾ ਕੰਮ ਕਰਨ ਦੀ ਲੋੜ ਉਹ ਨਹੀਂ ਕਰਦੀਆਂ ਬਸ ਲਾਰੇ ਹੀ ਲਾਉਂਦੀਆਂ ਹਨ।ਹਰੇਕ ਸਰਕਾਰ ਨੇ ਨਸ਼ਾ ਬੰਦ ਕਰਨ ਦਾ ਵਾਧਾ ਕੀਤਾ ਪਰ ਨਸ਼ਾ ਤਾਂ ਕੀ ਬੰਦ ਕਰਨਾ ਇਹਨਾਂ ਕੋਲੋਂ ਚਾਈਨਾ ਡੋਰ ਤਕ ਬੰਦ ਨਹੀਂ ਹੋਈ ਜੇਕਰ ਸਰਕਾਰਾਂ ਦੀ ਕੀਤੀ ਹੋਈ ਮਹਿੰਗਾਈ ਤੇ ਬਣਾਇਆ ਗਿਆ ਕਨੂੰਨ ਸਵੇਰੇ ਹੀ ਲਾਗੂ ਹੋ ਸਕਦਾ ਹੈ ਤਾਂ ਕੀ ਗਲ ਨਸ਼ਾ ਬੰਦ ਨਹੀਂ ਕਰਵਾਇਆ ਜਾ ਸਕਦਾ ਇਹ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ।ਮੇਰੀ ਸਮੂਹ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਮਹਿੰਗਾਈ ਬੇਰੁਜ਼ਗਾਰੀ ਅਤੇ ਵੱਧਦੇ ਹੋਏ ਨਸ਼ੇ ਨੂੰ ਨਥ ਪਾਉਣ ਲਈ ਸਾਡੇ ਸੰਗਠਨ ਡਾਕਟਰ ਭੀਮ ਰਾਓ ਅੰਬੇਡਕਰ ਸੈਨਾ ਦਾ ਸਾਥ ਦਿਉ ਅਤੇ ਸਾਡੀਆਂ ਬਾਹਾਂ ਬਣੋ ਤਾਂ ਜੋ ਅਸੀਂ ਸਮੇਂ ਸਮੇਂ ਤੇ ਸਰਕਾਰਾਂ ਦੇ ਕੰਨ ਚਾੜਦੇ ਰਹੀਏ। ਤਾਂ ਜੋ ਆਮ ਵਰਗ ਨੂੰ ਆ ਰਹੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਹਲ ਕਰਵਾਉਂਦੇ ਰਹੀਏ। ਸਾਡਾ ਸੰਗਠਨ ਹਰੇਕ ਉਸ ਆਮ ਇਨਸਾਨ ਦੇ ਨਾਲ ਖੜ੍ਹਾ ਹੈ ਜੋ ਸਰਕਾਰਾਂ ਮਹਿੰਗਾਈ ਅਤੇ ਨਸ਼ੇ ਤੋਂ ਤੰਗ ਆ ਚੁੱਕਾ ਹੈ।ਮੈਂ ਆਪਣੇ ਸੰਗਠਨ ਵਲੋਂ ਅਪੀਲ ਕਰਦਾ ਹਾਂ ਕਿ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਕੁਝ ਗਲਤ ਹੁੰਦਾ ਹੈ ਜਿਵੇਂ ਕਿ ਕੋਈ ਜਾਤ ਪਾਤ ਦੇ ਵਿਤਕਰੇ ਤੋਂ ਤੰਗ ਹੈ।ਜਾਂ ਕਿਸੇ ਸਰਕਾਰੀ ਲਾਭ ਤੋਂ ਵਾਂਝਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਹੈ ਤਾਂ ਸਾਡੇ ਸੰਗਠਨ ਦੇ ਨਾਲ ਸੰਪਕਰ ਕਰ ਸਕਦਾ ਹੈ ਮੈਂ ਵਿਸ਼ਵਾਸ ਦਿਵਾਉਣਾ ਹਾਂ ਕਿ ਸਾਡੇ ਵਲੋਂ ਬਿਨਾ ਕਿਸੇ ਭੇਦਭਾਵ ਤੋਂ ਉੱਪਰ ਉਠ ਕਿ ਹਰੇਕ ਵਰਗ ਦੀ ਮਦਦ ਕੀਤੀ ਜਾਵੇਗੀ ।