ਬਰਨਾਲਾ ਦੇ ਵਾਰਡ ਨੰਬਰ 15 ਗੁਰਦਵਾਰਾ ਸਿੰਘ ਸਭਾ ਮਾਰਕੀਟ ਨੇੜੇ ਵਰਮਾ ਗੰਨ ਹਾਊਸ ਨੇੜੇ ਲੱਗੇ ਗੰਦਗੀ ਦੇ ਢੇਰ 

ਨਾ ਐੱਮ ਸੀ,ਨਾਂ ਨਗਰ ਕੌਂਸਲ ਦੇ ਅਧਿਕਾਰੀ ਦੇ ਰਹੇ ਨੇ ਧਿਆਨ,ਬਿਮਾਰੀਆਂ ਫੈਲਣ ਦਾ ਡਰ  

ਬਰਨਾਲਾ,26,ਫਰਵਰੀ /ਕਰਨਪ੍ਰੀਤ ਕਰਨ /- ਇੱਕ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਸਾਫ ਵਾਤਾਵਰਨ ਮੁਹੱਈਆ ਕਰਾਉਣ ਲਈ ਇੱਕ ਸਿਹਤਮੰਦ ਪੰਜਾਬ ਮਿਸ਼ਨ ਚਲਾ ਰਹੀ ਹੈ ਪਰ ਦੂਜੇ ਪਾਸੇ ਅਧਿਕਾਰੀ ਸਰਕਾਰ ਦੇ ਮਿਸ਼ਨ ਨੂੰ ਨਜ਼ਰਅੰਦਾਜ਼ ਕਰ ਕੇ ਲੋਕਾਂ ਨੂੰ ਨਰਕ ਦੀ ਮੈਲ ਵਿਚ ਰਹਿਣ ਲਈ ਮਜ਼ਬੂਰ ਕਰ ਰਹੇ ਹਨ ਜਿਸ ਦੀ ਤਾਜ਼ਾ ਉਦਹਾਰਣ ਬਰਨਾਲਾ ਦੇ ਵਾਰਡ ਨੰਬਰ 15 ਚ ਗੁਰਦ੍ਵਾਰਾ ਸਿੰਘ ਸਭਾ ਮਾਰਕੀਟ ਨੇੜੇ ਵਰਮਾ ਗੰਨ ਹਾਊਸ ਸ੍ਹਾਮਣੇ ਕੁਝ ਦੁਕਾਨਦਾਰਾਂ ਵਲੋਂ ਖਾਣ ਪੀਣ ਦੇ ਦੁਕਾਨਦਾਰਾਂ ਵਲੋਂ ਗੰਦਗੀ ਫੈਲਾਉਣ ਨੂੰ ਲੈਕੇ ਦੁਕਾਨਦਾਰਾਂ ਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਜਿਸ ਦਾ ਵਾਰਡ ਐਮਸੀ,ਸਫਾਈ ਕਰਮਚਾਰੀਆਂ ਵਲੋਂ ਕੋਈ ਨੋਟਿਸ ਨਹੀਂ ਲਿਆ ਜਾ ਰਿਹਾ ਜਿਸ ਨੂੰ ਲੈਕੇ ਮਾਰਕੀਟ ਚ ਪੈਂਦੇ ਦਾ ਗੰਦ ਦਾ ਸ਼ਾਇਦ ਸ਼ਹਿਰ ਦੇ ਸਿਆਸੀ ਆਗੂ ਅਤੇ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਕਰਕੇ ਗੰਦਾ ਕੂੜਾ ਦੁਕਾਨਾਂ ਸ੍ਹਾਮਣੇ ਕਲੰਕ ਬਣ ਚੁੱਕਿਆ ਹੈ ਦੁਕਾਨਦਾਰ ਬਿਮਾਰੀਆਂ ਦੇ ਸ਼ਿਕਾਰ ਬਣ ਰਹੇ ਹਨ ਉਹਨਾਂ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕੇਵਲ ਜ਼ਬਾਨੀ ਹੀ ਵਿਕਾਸ ਨਾ ਕੀਤਾ ਜਾਵੇ ਬਲਕਿ ਅਮਲੀ ਢੰਗ ਨਾਲ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਦੇਣੀ ਚਾਹੀਦੀ ਹੈ ਇਸ ਮੌਕੇ ਦੁਕਾਨਦਾਰਾਂ ਨੇ ਗੰਦਗੀ ਚੁਕਵਾਉਣ ਦੀ ਪੁਰਜ਼ੋਰ ਮੰਗ ਕੀਤੀ ਗੰਦਗੀ ਨੂੰ ਲੈਕੇ ਉਹਨਾਂ ਕਿਹਾ ਕਿ ਜੇਕਰ ਜਲਦ ਇਸ ਗੰਦਗੀ ਨੂੰ ਨਾ ਚੁਕਵਾਇਆ ਗਿਆ ਤਾਂ ਬਾਜ਼ਾਰ ਦਾ ਰਸਤਾ ਜ਼ਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ