ਡਾਕਟਰ ਭੀਮ ਰਾਓ ਅੰਬੇਡਕਰ ਸੈਨਾ ਪੰਜਾਬ ਦੇ ਸਾਥੀਆਂ ਦੀ ਮੀਟਿੰਗ ਹੋਈ 

ਹਰਪਿੰਦਰ ਸਿੰਘ ਮੱਖਣਵਿੰਡੀ ਨੂੰ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ

ਜੰਡਿਆਲਾ ਗੁਰੂ 23 ਫਰਵਰੀ  ਮਲਕੀਤ ਸਿੰਘ ਚੀਦਾ 

 ਡਾਕਟਰ ਭੀਮ ਰਾਉ ਅੰਬੇਡਕਰ ਸੈਨਾ ਦੇ ਪੰਜਾਬ ਪ੍ਰਧਾਨ ਗੁਰਮੀਤ ਸਿੰਘ ਗੁਰੀ ਆਪਣੇ ਸਾਥੀਆਂ ਸਮੇਤ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਮੱਖਣਵਿੰਡੀ ਪਹੁੰਚੇ ਜਿੱਥੇ ਉਹਨਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਹਰਪਿੰਦਰ ਸਿੰਘ ਦੀ ਪਿੰਡ ਵਿੱਚ ਬਣਾਈ ਗਈ ਪਿਆਰ ਮਹੁਬਤ ਨੂੰ ਦੇਖਦੇ ਹੋਇਆ ਸਾਡੇ ਸੰਗਠਨ ਵੱਲੋਂ ਹਰਪਿੰਦਰ ਸਿੰਘ ਨੂੰ ਮੀਤ ਪ੍ਰਧਾਨ ਥਾਪਿਆ ਗਿਆ ਹਰਪਿੰਦਰ ਸਿੰਘ ਨੇ ਸੰਗਠਨ ਅਤੇ ਲੋਕਾਂ ਨਾਲ ਵਾਧਾ ਕੀਤਾ ਕਿ ਮੈਂ ਜਾਤ ਪਾਤ ਅਤੇ ਕਿਸੇ ਭੇਦਭਾਵ ਤੋਂ ਉੱਪਰ ਉਠ ਕਿ ਹਰੇਕ ਧਰਮ ਤੇ ਵਿਸ਼ਵਾਸ ਰੱਖਦਾ ਹੋਇਆ ਬਾਬਾ ਸਾਹਿਬ ਦੀ ਤੇ ਸੰਗਠਨ ਦੀ ਸੋਚ ਨੂੰ ਘਰ ਘਰ ਪਹੁੰਚਾਉਵਾਂਗਾ । ਸੰਗਠਨ ਦੇ ਪ੍ਰਧਾਨ ਗੁਰਮੀਤ ਸਿੰਘ ਗੁਰੀ ਨੇ ਕਿਹਾ ਕਿ ਅਜ ਦੇ ਪੜ੍ਹੇ ਲਿਖੇ ਜਮਾਨੇ ਵਿੱਚ ਵੀ ਲੋਕ ਜਾਤ ਪਾਤ ਅਤੇ ਅਮੀਰ ਗਰੀਬ ਦਾ ਭੇਦਭਾਵ ਕਰਦੇ ਹਨ ਇਥੋਂ ਤੱਕ ਕਿ ਸਰਕਾਰਾਂ ਵੀ ਉਹਨਾਂ ਦੀ ਮੰਨਦੀਆਂ ਹਨ ਜਿਨ੍ਹਾਂ ਦੀਆਂ ਜੇਬਾਂ ਭਾਰੀਆਂ ਹੋਣ ਆਮ ਲੋਕ ਤਾਂ ਸਿਰਫ ਵੋਟ ਪਾਉਣ ਤਕ ਹੀ ਰਹਿੰਦੇ ਹਨ। ਇਸ ਕਰਕੇ ਅਸੀਂ ਚਹੁੰਣੇ ਹਾਂ ਕਿ ਤੁਸੀਂ ਸਾਰੇ ਪੰਜਾਬ ਦੇ ਲੋਕ ਸਾਡੇ ਸੰਗਠਨ ਡਾਕਟਰ ਭੀਮ ਰਾਓ ਅੰਬੇਡਕਰ ਸੈਨਾ ਦਾ ਸਾਥ ਦੇਣ ਤਾਂ ਜੋ ਅਸੀਂ ਸਰਕਾਰਾਂ ਅਤੇ ਸਰਕਾਰੀ ਪ੍ਰਸ਼ਾਸ਼ਨ ਨੂੰ ਅਧਿਕਾਰਾਂ ਪ੍ਰਤੀ ਸੁਚੇਤ ਕਰਦੇ ਰਹੀਏ। ਇਸ ਮੌਕੇ ਗੁਰਜੀਤ ਕੌਰ ਝੰਜੋਟੀ ਬਲਾਕ ਪ੍ਰਧਾਨ, ਬਿਕਰਮਜੀਤ ਸਿੰਘ ਜਿਲ੍ਹਾ ਪ੍ਰਧਾਨ, ਗੁਰਮੇਜ ਸਿੰਘ ਬਲਾਕ ਪ੍ਰਧਾਨ, ਜੋਨ ਜੇਠੂਵਾਲ ਨਿਰਮਲ ਸਿੰਘ ਜੇਠੂਵਾਲ, ਹਰਪਾਲ ਸਿੰਘ, ਰਣਜੀਤ ਸਿੰਘ, ਸਿਮਰਨਜੀਤ ਸਿੰਘ, ਅਕਾਸ਼ਦੀਪ ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ, ਜਗਤਾਰ ਸਿੰਘ, ਸਾਹਿਬ ਸਿੰਘ, ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ,ਮੰਗਲ ਸਿੰਘ, ਨਿਸ਼ਾਨ ਸਿੰਘ ਸਨੀ, ਹਰਿੰਦਰ ਸਿੰਘ ਹੋਰ ਆਦਿ ਹਾਜਰ ਸਨ,