ਹਲਕਾ ਸਨੌਰ ਦੇ ਬਲਾਕ ਭੁਨਰਹੇੜੀ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਦੀਆ ਜੜਾਂ ਮਜ਼ਬੂਤ ਕਰਨ ਲਈ ਸਾਦੀਪੁਰ ਰੋਡ ਭੁਨਰਹੇੜੀ ਵਿਖੇ ਦਫਤਰ ਦਾ ਉਦਾਘਾਟਨ ਕੀਤਾ

ਭੁੱਨਰਹੇੜੀ,ਪਟਿਆਲਾ 23 ਫਰਵਰੀ (ਕ੍ਰਿਸ਼ਨ ਗਿਰ) ਸ਼ਿਵ ਸੈਨਾ ਹਿੰਦੁਸਤਾਨ ਦੇ ਦਿਹਾਤੀ ਜਿਲਾ ਪ੍ਰਧਾਨ ਪਰਸ਼ੋਤਮ ਗੋਸਵਾਮੀ ਵੱਲੋਂ ਹਲਕਾ ਸਨੌਰ ਦੇ ਬਲਾਕ ਭੁਨਰਹੇੜੀ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਦੀਆ ਜੜਾਂ ਮਜ਼ਬੂਤ ਕਰਨ ਲਈ ਸਾਦੀਪੁਰ ਰੋਡ ਭੁਨਰਹੇੜੀ ਵਿਖੇ ਦਫਤਰ ਦਾ ਉਦਾਘਾਟਨ ਸ਼ਿਵ ਸੈਨਾ ਹਿੰਦੁਸਤਾਨ ਦੇ ਕੋਮੀ ਪ੍ਰਧਾਨ ਪਵਨ ਕੁਮਾਰ ਗੁਪਤਾ, ਮੈਡਮ ਸਵਰਾਜ ਘੁੰਮਣ, ਉੱਤਰ ਭਾਰਤ ਪ੍ਰਮੁੱਖ ਰਾਜੇਸ ਕੋਸਿਕ, ਰਵਿੰਦਰ ਸਿੰਗਲਾ ਪੰਜਾਬ ਪ੍ਰਧਾਨ, ਸਮਾਕਾਤ ਉਪ ਪ੍ਰਧਾਨ ਪੰਜਾਬ , ਉਪ ਪ੍ਰਧਾਨ ਪੰਜਾਬ ਗੁਰਮੁੱਖ ਸਿੰਘ, ਰਵੀ ਸਹਿਰੀ ਪ੍ਰਧਾਨ ਨੇ ਆਪਣੇ ਹੱਥੀ ਦਫਤਰ ਦਾ ਉਦਘਾਟਨ ਕੀਤਾ ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਗੁਪਤਾ ਨੇ ਕਿਹਾ ਸ਼ਿਵ ਸੈਨਾ ਹਿੰਦੁਸਤਾਨ ਦੀਆਂ ਨੀਤੀਆਂ ਨੂੰ ਪੰਜਾਬ ਦੀ ਹਰ ਥਾਂ ਤੇ ਲੈ ਕੇ ਜਾਣ ਲਈ ਜ਼ਿਲ੍ਹੇ ਦੇ ਹਰ ਦਿਹਾਤੀ ਹਰ ਹਲਕੇ ਅੰਦਰ ਸਿਵ ਸੈਨਾ ਹਿੰਦੁਸਤਾਨ ਦੇ ਦਫਤਰ ਖੋਲੇ ਜਾਣਗੇ ਤਾਂ ਕਿ ਸ਼ਿਵ ਸੈਨਾ ਹਿੰਦੁਸਤਾਨ ਦਾ ਹਰ ਵਰਕਰ ਆਪਣੇ ਹਲਕੇ ਅੰਦਰ ਰਹਿ ਕੇ ਆਪਣੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਨਨ ਅਤੇ ਉਹਨਾਂ ਨੂੰ ਹੱਲ ਵੀ ਕਰਨ ਇਸੇ ਦੌਰਾਨ ਬਲਾਕ ਭੁਨਰਹੇੜੀ ਵਿਖੇ ਵੀ ਸਿਵ ਸੈਨਾ ਹਿੰਦੂਸਤਾਨ ਦਾ ਦਫਤਰ ਖੋਲਿਆ ਗਿਆ ਹੈ ਕੀ ਮੋਕੇ ਤੇ ਰਘੂਵੀਰ ਸਿਘ ,ਬਲਜੀਤ ਸਿੰਘ ,ਅੰਗਰੇਜ ਗਿਰ ਮਦਨ ਗਿਰ ਪੀਪਲ ਖੇੜੀ ਲੱਖਾ ਸ਼ਾਦੀਪੁਰ ,ਰਾਜਿੰਦਰ ਦੌਲਤਪੁਰ ,ਕਰਮ ਸਿੰਘ ,ਗੌਤਮ ਗਿਰ ਪਰਮਜੀਤ ਗਿਰ ,ਮਲਕੀਤ ਗਿਰ ਅਤੇ ਸੋਮਾ ਭੁੰਨਰੇੜੀ ਹਾਜਰ ਸ਼ਨ l