5 ਮਾਰਚ ਨੂੰ ਚੰਡੀਗੜ੍ਹ ਵਿਖੇ ਕਿਸਾਨੀ ਮੰਗਾਂ ਲਈ ਰੈਲੀ : ਮਲੂਕ ਹੀਰਕੇ
ਮਾਨਸਾ 21ਫਰਵਰੀ ਗੁਰਜੰਟ ਸਿੰਘ ਸ਼ੀਂਹ
ਅੱਜ ਭਾਰਤੀ ਕਿਸਾਨ ਯੂਨੀਅਨ ਹੀਰਕੇ ਦੀ ਐਮਰਜੈਂਸੀ ਮੀਟਿੰਗ ਜਿਲ੍ਹਾ ਪ੍ਰਧਾਨ ਮਲਕੀਤ ਸਿੰਘ ਜੌੜਕੀਆਂ ਦੀ ਪ੍ਰਧਾਨਗੀ ਹੇਠ ਹੋਈ। ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਸੰਬੋਧਨ ਕਰਕੇ ਦੱਸਿਆ ਸਮੁੱਚੇ ਜਿਲ੍ਹੇ ਦੇ ਬਲਾਕ ਆਗੂ ਪਿੰਡ ਦੀ ਇਕਾਈ ਪ੍ਰਧਾਨ ਇਕੱਠੇ ਹੋਏ। ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਹੋਇਆ 5 ਮਾਰਚ 2025 ਨੂੰ ਚੰਡੀਗੜ੍ਹ ਰੈਲੀ ਵਿੱਚ ਜਾਣ ਲਈ 4 ਮਾਰਚ ਨੂੰ ਟਰੈਕਟਰ ਟਰਾਲੀਆਂ ਚੱਲਣਗੀਆ ਤੇ ਰਾਤ ਨੂੰ ਗੁਰੂਦੁਆਰਾ ਪਰਮੇਸਰ ਦੁਆਰ ਵਿੱਚ ਠਹਿਰਿਆ ਜਾਵੇਗਾ। 5 ਮਾਰਚ ਨੂੰ ਚੰਡੀਗੜ੍ਹ ਪਹੁੰਚਿਆ ਜਾਵੇਗਾ ਤੇ 25 ਫ਼ਰਵਰੀ ਪ੍ਰੀਤ ਟਰੈਕਟਰ ਏਜੰਸੀ ਦੇ ਮੁਹਰੇ ਧਰਨਾ ਲਾਇਆ ਜਾਵੇਗਾ। ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ 25 ਫ਼ਰਵਰੀ ਨੂੰ ਪ੍ਰੀਤ ਏਜੰਸੀ ਅੱਗੇ 11 ਵਜੇ ਧਰਨਾ ਵਿੱਚ ਪਹੁੰਚਣ। ਸੂਬਾ ਕਨਵੀਨਰ ਤਰਸੇਮ ਸਿੰਘ ਹੀਰਕੇ, ਜਿਲ੍ਹਾ ਪ੍ਰਧਾਨ ਮਲਕੀਤ ਸਿੰਘ ਜੋੜਕੀਆਂ ,ਜਰਨਲ ਸੈਕਟਰੀ ਸੁੱਚਾ ਸਿੰਘ ਫਰੀਦ ਕੇ ,ਬਲਾਕ ਪ੍ਰਧਾਨ ਸੁੱਚਾ ਮਲੁਕੋ ,ਬਲਾਕ ਪ੍ਰਧਾਨ ਹੈਪੀ ਰੰਧਾਵਾ, ਬਲਾਕ ਪ੍ਰਧਾਨ ਭੋਲਾ ਸਿੰਘ ਭੀਖੀ, ਬਲਾਕ ਪ੍ਰਧਾਨ ਸੁਭਕਰਨ ਸਿੰਘ ਸਰਦੂਲਗੜ, ਬਲਾਕ ਪ੍ਰਧਾਨ ਹਰਬੰਸ ਸਿੰਘ ਮਾਨਸਾ, ਇੰਦਰਜੀਤ ਸੰਘਾ ,ਸੁੱਖਾ ਸਿੰਘ ਸੰਘਾ ,ਜਗਤਾਰ ਝੇਰਿਆਂ ਵਾਲੀ, ਕਾਲਾ ਸਿੰਘ ਝੇਰੀਆਂ ਵਾਲੀ ,ਰਾਮ ਸਿੰਘ ਝੇਰਿਆ ਵਾਲੀ, ਸੋਨੂੰ ਗਿੱਲ ਝੁੰਡਾ ਕਲਾ ,ਇਕਾਈ ਪ੍ਰਧਾਨ ਬਾਵਾ ਸਿੰਘ ਝੰਡੂਕੇ ,ਸਰਜੀਤ ਸਿੰਘ ਮੀਆ, ਜੱਗਾ ਸਿੰਘ ਭਲਾਈ, ਬਲਦੇਵ ਸਿੰਘ ਜੋੜਕੀਆਂ ,ਬਖਸੀਸ ਸਿੰਘ ਜੋੜਕੀਆਂ ਆਦਿ ਹਾਜ਼ਰ ਸਨ।