ਮਨਰੇਗਾ ਕਾਨੂੰਨ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰਵਾਉਣ ਲਈ ਮਜਦੂਰਾ ਦੀ ਜੱਥੇਬੰਦਕ ਤਾਕਤ ਦੀ ਲੋੜ : ਐਡਵੋਕੇਟ ਉੱਡਤ 

17 ਫਰਬਰੀ ਦੇ ਬੀਡੀਪੀਓ ਝੁਨੀਰ ਦੇ ਘਿਰਾਓ ਦੀ ਤਿਆਰੀ ਹਿੱਤ ਪਿੰਡ ਘੱਦੂਵਾਲਾ ਤੇ ਜੌੜਕੀਆ ਵਿੱਖੇ ਜਨਤਕ ਮੀਟਿੰਗਾ 

ਝੁਨੀਰ/ ਸਰਦੂਲਗੜ੍ਹ 16 ਫਰਵਰੀ ਗੁਰਜੰਟ ਸਿੰਘ ਸ਼ੀਂਹ ਅਜਾਦੀ ਤੋ ਬਾਅਦ ਮਜਦੂਰ ਜਮਾਤ ਲਈ ਬਣੇ ਸੱਭ ਤੋ ਮਹੱਤਵਪੂਰਨ ਕਾਨੂੰਨ ਮਹਾਤਮਾ ਗਾਧੀ ਪੇਡੂ ਰੁਜਗਾਰ ਗਰੰਟੀ ਐਕਟ 2005 ਨੂੰ ਸਮੇ ਦੇ ਹਾਕਮ ਖਤਮ ਕਰਨ ਤੇ ਉਤਾਰੂ ਹੋ ਚੁੱਕੇ ਹਨ , ਜੇਕਰ ਮਜਦੂਰ ਚੇਤੰਨ ਹੋ ਕੇ ਮਨਰੇਗਾ ਸਕੀਮ ਨੂੰ ਬਚਾਉਣ ਲਈ ਸੰਘਰਸ ਦੇ ਮੈਦਾਨ ਨਾ ਨਿਤਰੇ ਤਾ ਸਮੇ ਦੇ ਹਾਕਮ ਆਪਣੇ ਨਾਪਾਕ ਮਨਸੂਬੇ ਨੂੰ ਅਸਲੀ ਜਾਮਾ ਪਹਿਨਾਉਣ ਵਿੱਚ ਸਫਲ ਹੋ ਜਾਣਗੇ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ 17 ਫਰਬਰੀ ਦੇ ਬੀਡੀਪੀਓ ਝੁਨੀਰ ਦੇ ਘਿਰਾਓ ਦੀ ਤਿਆਰੀ ਹਿੱਤ ਪਿੰਡ ਘੱਦੂਵਾਲਾ ਤੇ ਜੌੜਕੀਆ ਵਿੱਖੇ ਜਨਤਕ ਮੀਟਿੰਗਾ ਨੂੰ ਸੰਬੋਧਨ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਜਦੂਰਾ ਜਮਾਤ ਦੀ ਜੱਥੇਬੰਦਕ ਤਾਕਤ ਦੇ ਬਲਬੂਤੇ ਮਨਰੇਗਾ ਸਕੀਮ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰਵਾਇਆ ਜਾਵੇਗਾ ਤੇ ਸਕੀਮ ਦਾ ਵਿਸਤਾਰ ਕਰਵਾਇਆ ਜਾਵੇਗਾ ।

     ਐਡਵੋਕੇਟ ਉੱਡਤ ਨੇ ਬਦਲਾਅ ਵਾਲੀ ਸਰਕਾਰ ਵਿੱਚ ਮਨਰੇਗਾ ਸਕੀਮ ਵਿੱਚ ਰਿਵਾਇਤੀ ਪਾਰਟੀਆ ਦੇ ਨਾਲੋ ਵੱਧ ਬੋਲਬਾਲਾ ਹੋ ਚੁੱਕਾ ਤੇ ਮਾਨ ਸਰਕਾਰ ਪੰਜਾਬ ਵਿੱਚ ਜੀਰੋ ਪ੍ਰਤੀਸ਼ਤ ਭ੍ਰਿਸ਼ਟਾਚਾਰ ਦੇ ਡਰਾਮੇ ਕਰਦੀ ਨਹੀ ਥੱਕਦੀ ।

   ਇਸ ਮੌਕੇ ਤੇ ਨਾਜਰ ਸਿੰਘ ਜੌੜਕੀਆ , ਗੁਰਮੇਲ ਸਿੰਘ ਜੌੜਕੀਆ , ਕੁਲਦੀਪ ਸਿੰਘ ਘੱਦੂਵਾਲਾ , ਗੁਰਜੰਟ ਸਿੰਘ ਘੱਦੂਵਾਲਾ , ਨੇਕ ਸਿੰਘ ਘੱਦੂਵਾਲਾ , ਲੀਲੂ ਸਿੰਘ , ਦਰਸਨ ਸਿੰਘ ਪਰਜਾਪਤ , ਨਰਾਇਣ ਸਿੰਘ , ਟੇਕ ਸਿੰਘ ਤੇ ਲੀਲਾ ਸਿੰਘ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।