ਪਿੰਡ ਗੁਰਨੇ ਕਲਾਂ ਵਿਖੇ ਸ੍ਰੋਮਣੀ ਗੁਰੂ ਭਗਤ ਰਵਿਦਾਸ ਜੀ ਦਾ 648ਵਾਂ ਪ੍ਰਕਾਸ਼ ਦਿਹਾੜਾ ਮਨਾਇਆ

ਬੁਢਲਾਡਾ:-(ਦਵਿੰਦਰ ਸਿੰਘ ਕੋਹਲ਼ੀ)-ਸਮਾਜਿਕ ਬਰਾਬਰਤਾ ਦਾ ਉਪਦੇਸ਼ ਦੇਣ ਵਾਲੇ, ਮੂਰਤੀ ਪੂਜਾ ਤੇ ਪਾਖੰਡਵਾਦ ਦਾ ਪੁਰਜੋਰ ਖੰਡਨ ਕਰਨ ਵਾਲੇ,ਜਗਤ ਗੁਰੂ ਸਿਰੌਮਣੀ ਭਗਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648,ਵਾਂ ਪ੍ਰਕਾਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਪਿੰਡ ਗੁਰਨੇ ਕਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਹੀ ਸਰਧਾ ਤੇ, ਧੂਮਧਾਮ ਨਾਲ ਮਨਾਇਆ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਆਖੰਡ ਪਾਠ ਕਰਵਾਕੇ ਭੋਗ ਪਾਏ ਗਏ। ਢਾਡੀ ਜਥਾ ਦਰਸ਼ਨ ਸਿੰਘ ਦਲੇਰ ,ਬੀਬੀ ਸੰਦੀਪ ਕੌਰ ਖਾਲਸਾ, ਕਵੀਸ਼ਰ ਪਰਮਜੀਤ ਸਿੰਘ ਬੀਰੋਕੇ ਖੁਰਦ ਨੇ ਗੁਰ ਇਤਿਹਾਸ ਦੀਆਂ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਸਾਰੇ ਹੀ ਨਗਰ ਨੂੰ ਦੀਪਮਾਲਾ ਤੇ ਡੈਕੋਰੇਸ਼ਨਾਂ ਨਾਲ ਸ਼ਿੰਗਾਰਿਆ ਗਿਆ। ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਮਨਾਉਂਦਿਆਂ ਹੋਇਆਂ ਸੰਗਤਾਂ ਲਈ ਚਾਹ ਪਕੌੜਿਆਂ, ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਆਖੰਡ ਪਾਠ ਸਾਹਿਬ ਦੇ ਤਿੰਨ ਦਿਨ ਸੰਗਤਾਂ ਨੇ ਤਨ ,ਮਨ,ਧਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫ਼ਲ ਕੀਤਾ। ਆਪਣੇ ਸੰਬੋਧਨ ਦੌਰਾਨ ਸਮਾਜ ਸੇਵੀ ਰਾਜਿੰਦਰ ਸਿੰਘ ਗੁਰਨੇ ਕਲਾਂ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸਾਨੂੰ ਉਹਨਾਂ ਰਹਿਬਰ,ਪੈਗੰਬਰਾਂ ਦੇ ਨਕਸ਼ੇ ਕਦਮਾਂ ਚੱਲ ਕੇ ਆਪਣੇ ਜੀਵਨ ਨੂੰ ਰੁਸਨਾਉਣਾਂ ਚਾਹੀਦਾ,ਅਤੇ ਉਨ੍ਹਾਂ ਦੀਆਂ ਉੱਚਕੋਟੀ ਕ੍ਰਾਂਤੀਕਾਰੀ ,ਸਿੱਖਿਆਵਾਂ ਤੇ ਅਮਲ ਕਰਕੇ ਜੀਵਨ ਸਫ਼ਲ ਬਣਾਉਣਾ ਚਾਹੀਦਾ ਹੈ।ਉਹਨਾਂ ਨੇ ਸਮੂਹ ਸੰਸਾਰ ਵਿੱਚ ਵਸਦੀਆਂ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਾਲੇ ਸੇਵਾਦਾਰਾਂ, ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ, ਸੇਵਕਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮਹਾਨ ਸਮਾਗਮ ਨੂੰ ਸਫਲ ਬਣਾਉਣ ਲਈ ਕੁਲਵਿੰਦਰ ਸਿੰਘ ਛਿੰਦਾ, ਮੇਘਰਾਜ ਸਿੰਘ ਖਾਲਸਾ, ਮੰਗੂ ਸਿੰਘ,,ਬਿੱਕਰ ਸਿੰਘ,ਡਾਕਟਰ ਹਰਭਜਨ ਸਿੰਘ ਭੋਲਾ, ਗੁਰਲਾਲ ਸਿੰਘ ਸਾਬਕਾ ਮੈਂਬਰ, ਗੁਰਮੇਲ ਸਿੰਘ, ਬੱਗੜ ਸਿੰਘ ਪੰਚ, ਗੁਰਜੰਟ ਸਿੰਘ ਪੰਚ, ਪੰਡਿਤ ਮੇਘਰਾਜ ਸ਼ਰਮਾ ਮੈਂਬਰ, ਗ੍ਰੰਥੀ ਹਮੀਰ ਸਿੰਘ, ਮਿੱਠਾ ਸਿੰਘ, ਸੁਖਚੈਨ ਸਿੰਘ ਮਾਸਟਰ, ਜਗਤਾਰ ਸਿੰਘ, ਬਲਕਾਰ ਸਿੰਘ, ਤਰਸੇਮ ਸਿੰਘ ਪੱਲੇਦਾਰ ਯੂਨੀਅਨ, ਮਨਿੰਦਰ ਸਿੰਘ,ਲਾਡੀ ਸਿੰਘ, ਗੁਰਵਿੰਦਰ ਸਿੰਘ, ਗਗਨਦੀਪ ਸਿੰਘ ਡੈਕੋਰੇਸ਼ਨਾਂ,ਬਚੀ ਸਿੰਘ,ਮੇਜਰ ਸਿੰਘ ਮਿਸਤਰੀ,ਰੇਸ਼ਮ ਸਿੰਘ ਡੀਜੇ ਵਾਲੇ ਅਤੇ ਸਮੂਹ ਨਗਰ ਨਿਵਾਸੀਆਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਰਾਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਖੰਡ ਪਾਠ ਸਾਹਿਬ ਵਿੱਚ ਸਹਿਯੋਗ ਦੇਣ ਵਾਲੇ ਗਰੰਥੀ ਸਿੰਘਾਂ, ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਭੋਗ ਤੇ ਹਾਜ਼ਰੀਆਂ ਭਰਨ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ,ਸਮੁੱਚੇ ਨਗਰ ਨਿਵਾਸੀਆਂ ਦੇ ਸਹਿਯੋਗ ਲਈ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕੀਤਾ ਗਿਆ।