ਸਪੇਨ ’ਚ ਹੋਏ ਇਕ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਲੰਬੇ ਸਮੇਂ ਤਕ ਪ੍ਰਦੂਸ਼ਿਤ ਹਵਾ ਦੇ ਸੰਪਰਕ ’ਚ ਰਹਿਣ ਵਾਲਿਆਂ ’ਚ ਕੋਰੋਨਾ ਇਨਫੈਕਸ਼ਨ ਦੀਆਂ ਮੁਸ਼ਕਲਾਂ ਵਧਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਨਵਾਇਰਮੈਂਟਲ ਹੈਲਥ ਪਰਸਪੈਕਟਿਵਸ ਨਾਂ ਦੇ ਮੈਗਜ਼ੀਨ ’ਚ ਬੁੱਧਵਾਰ ਨੂੰ ਛਪੀ ਖੋਜ ’ਚ ਸਬੂਤਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਘਟਣ ਦਾ ਸਿਹਤ ’ਤੇ ਚੰਗਾ ਅਸਰ ਪੈਂਦਾ ਹੈ। ਇਸ ਵਿਚ ਉਨ੍ਹਾਂ ਪਹਿਲੂਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਹੜੇ ਬਿਮਾਰੀ ਨੂੰ ਪ੍ਰਭਾਵਤ ਕਰਦੇ ਹਨ। ਖੋਜਕਰਤਾਵਾਂ ਨੇ ਕਿਹਾ ਕਿ ਪਹਿਲਾਂ ਖੋਜ ਸਿੱਟਿਆਂ ’ਚ ਇਹ ਦੱਸਿਆ ਗਿਆ ਸੀ ਕਿ ਮਹਾਮਾਰੀ ਤੋਂ ਪਹਿਲਾਂ ਜਿਨ੍ਹਾਂ ਖੇਤਰਾਂ ’ਚ ਹਵਾ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਸੀ, ਉਨ੍ਹਾਂ ’ਚ ਕੋਰੋਨਾ ਦੇ ਮਾਮਲੇ ਜ਼ਿਆਦਾ ਆਏ। ਹਾਲਾਂਕਿ, ਖੋਜਕਰਤਾ ਇਸ ਸਬੰਧ ’ਚ ਹਾਲੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਹਵਾ ਪ੍ਰਦੂਸ਼ਣ ਵਾਇਰਸ ਦੇ ਪ੍ਰਸਾਰ ’ਚ ਮਦਦਗਾਰ ਹੋ ਸਕਦਾ ਹੈ। ਇਹ ਖ਼ਾਸ ਵਿਅਕਤੀ ਦੀ ਬਿਮਾਰੀ ਜਾਂ ਇਨਫੈਕਸ਼ਨ ਦੇ ਪ੍ਰਤੀ ਸੰਵੇਦਨਸ਼ੀਲਤਾ ਨੂੰ ਵੀ ਵਧਾ ਸਕਦਾ ਹੈ। ਸਪੇਨ ਸਥਿਤ ਬਾਰਸੀਲੋਨਾ ਇੰਸਟੀਚਿਊਟ ਆਫ ਗਲੋਬਲ ਹੈਲਥ ਨਾਲ ਜੁੜੇ ਤੇ ਅਧਿਐਨ ਦੇ ਪਹਿਲੇ ਲੇਖਕ ਮਨੋਲਿਸ ਕੋਗੋਵਿਨਾਸ ਦੇ ਮੁਤਾਬਕ, ‘ਸਮੱਸਿਆ ਇਹ ਹੈ ਕਿ ਪਹਿਲਾਂ ਦੇ ਅਧਿਐਨ ਉਨ੍ਹਾਂ ਮਾਮਲਿਆਂ ’ਤੇ ਆਧਾਰਤ ਸਨ, ਜਿਨ੍ਹਾਂ ਦਾ ਜਾਂਚ ਦੇ ਜ਼ਰੀਏ ਪਤਾ ਲੱਗਾ ਸੀ, ਪਰ ਲੱਛਣ ਨਾ ਦਿਸਣ ਵਾਲੇ ਤੇ ਜਾਂਚ ਨਹੀਂ ਕਰਾਉਣ ਵਾਲੇ ਮਾਮਲਿਆਂ ਦਾ ਉਸ ਵਿਚ ਜ਼ਿਕਰ ਨਹੀਂ ਸੀ।’ ਖੋਜਕਰਤਾਵਾਂ ਨੇ ਕੈਲੀਫੋਰਨੀਆ ’ਚ ਰਹਿਣ ਵਾਲੇ ਉਨ੍ਹਾਂ ਬਾਲਗਾਂ ਦੇ ਵਾਇਰਸ ਆਧਾਰਤ ਐਂਟੀਬਾਡੀ ਦਾ ਅਧਿਐਨ ਕੀਤਾ, ਜਿਹੜਾ ਲੰਬੇ ਸਮੇਂ ਤਕ ਪ੍ਰਦੂਸ਼ਿਤ ਹਵਾ ’ਚ ਰਹਿੰਦੇ ਹਨ। ਅਧਿਐਨ ’ਚ 9,605 ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ’ਚੋਂ 481 ਕੋਰੋਨਾ ਇਨਫੈਕਟਿਡ ਸਨ।
Related Posts
ਦੂਜੇ ਦਿਵਿਆਂਗ (ਅੰਗਹੀਣ) ਖੇਡ ਟਰਾਫ਼ੀ ਮੁਕਾਬਲੇ ਭੀਖੀ ਵਿਖੇ 26 ਅਕਤੂਬਰ ਨੂੰ।
ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਸਾਡਾ ਮੁੱਖ ਉਦੇਸ਼-ਮਾਸਟਰ ਵਰਿੰਦਰ ਸੋਨੀ ਬੁਢਲਾਡਾ :- ਦਵਿੰਦਰ ਸਿੰਘ ਕੋਹਲੀ ਹਰ ਸਾਲ…
ਇਟਲੀ ‘ਚ ਹੁਣ ਭਾਰਤੀ ਧਾਰਮਿਕ ਅਸਥਾਨਾਂ ‘ਤੇ ਚੋਰਾਂ ਦੀ ਅੱਖ, ਦੁਰਗਿਆਣਾ ਮੰਦਰ ‘ਚ ਗੋਲਕ ਚੋਰੀ ਦੀ ਅਸਫ਼ਲ ਕੋਸ਼ਿਸ਼, ਪੰਡਤ ਜੀ ਨੂੰ ਦੇਖ ਭੱਜੇ ਚੋਰ
ਮਿਲਾਨ : ਇਟਲੀ ਵਿੱਚ ਪਹਿਲਾਂ ਭਾਰਤੀ ਲੋਕਾਂ ਦੇ ਘਰਾਂ ‘ਚੋਂ ਚੋਰਾਂ ਨੇ ਸੋਨੇ ਦੇ ਗਹਿਣੇ ਚੋਰੀ ਕਰਨ ਵਿੱਚ ਕੋਈ ਕਸਰ ਨਹੀ…
ਦਿੱਲੀ-ਐਨਸੀਆਰ ‘ਚ ਹਵਾ ਪ੍ਰਦੂਸ਼ਣ ਨੇ ਕੀਤਾ ਬੇਹਾਲ, CPCB ਨੇ ਜਾਰੀ ਕੀਤੀ ਇਹ ਸਲਾਹ
Air Pollution in Delhi-NCR: ਦਿੱਲੀ–ਐਨਸੀਆਰ ਵਿੱਚ ਪ੍ਰਦੂਸ਼ਣ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਪ੍ਰਦੂਸ਼ਣ ਦੇ ਪੱਧਰ ‘ਤੇ ਨਜ਼ਰ ਰੱਖਣ ਵਾਲੀ ਸੰਸਥਾ SAFAR ਨੇ ਅਗਲੇ…