ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਬਿੱਗ ਹੋਪ ਫਾੳੇੁਡੇਸ਼ਨ ਬਰੇਟਾ ਵੱਲੋਂ ਇਨਾਲੀ ਫਾਉਡੇਸ਼ਨ, ਪੂਨੇ ਦੇ ਸਹਿਯੋਗ ਨਾਲ 82 ਲੋੜਵੰਦ ਅੰਗਹੀਣਾ ਦੇ ਆਧੂਨਿਕ ਬਨਾਉਟੀ ਹੱਥ ਸਥਾਨਕ ਅੱਗਰਵਾਲ ਧਰਮਸ਼ਾਲਾ ਵਿਖੇ ਲਗਾਏ ਗਏ।ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਐਡਵੋਕੇਟ ਰਵਿੰਦਰ ਸਿੰਘ ਸੇਖੋਂ, ਰਾਮ ਸਿੰਘ ਸੇਖੋਂ ਅਤੇ ਸਮਾਜ ਸੇਵੀ ਮੈਡਮ ਜੀਤ ਦਹਿਆ ਵਿਸ਼ੇਸ਼ ਤੌਰ ਤੇ ਪੁੱਜੇ।ਇਸ ਸਮੇਂ ਰਵਿੰਦਰ ਸਿੰਘ ਸੇਖੋਂ ਨੇ ਕਿਹਾ ਅਜਿਹੇ ਕੈਂਪ ਹਮੇਸ਼ਾ ਲੋੜਵੰਦਾ ਲਈ ਸਹਾਈ ਹੁੰਦੇ ਹਨ ਇਸ ਲਈ ਸਮੇਂ ਸਮੇਂ ਤੇ ਇਹ ਕੈਂਪ ਲਗਾਏ ਜਾਣੇੇ ਚਾਹੀਦੇ ਹਨ।ਜਾਣਕਾਰੀ ਦਿੰਦੇ ਹੋਏ ਫਾਉਂਡੇਸ਼ਨ ਸੰਚਾਲਕ ਮਨਿੰਦਰ ਕੁਮਾਰ ਨੇ ਦੱਸਿਆ ਕਿ ਬੈਟਰੀ ਨਾਲ ਚੱਲਣ ਵਾਲੇ ਇਹ ਹੱਥ ਬਹੁਤ ਹੀ ਆਧੁਨਿਕ ਤਰੀਕੇ ਨਾਲ ਤਿਆਰ ਕੀਤੇ ਗਏ ਜਿਸ ਨਾਲ ਅੰਗਹੀਣ ਵਿਅਕਤੀ ਆਪਣੀ ਰੋਜਾਨਾ ਦੀਆਂ ਲੋੜਾਂ ਨੂੰ ਅਸਾਨੀ ਨਾਲ ਪੂਰਾ ਕਰ ਸਕਦਾ ਹੈ।ੋਿਕ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਫਾਉਡੇਸ਼ਨ ਵੱਲੋ 80 ਫੀਸਦੀ ਤੋਂ ਵੱਧ ਵਾਲੇ ਅੰਗਹੀਣਾ ਨੂੰ ਬੈਟਰੀ ਵਾਲੀ ਵੀਲ ਚੇਅਰ, ਟ੍ਰਾਈ ਸਾਈਕਲ, ਕੰਨਾਂ ਵਾਲੀਆਂ ਮਸ਼ੀਨਾ ਅਤੇ ਹੋਰ ਵੀ ਕਈ ਤਰਾਂ ਦੇ ਉਪਕਰਨ ਹਰ ਸਮੇਂ ਦਿਵਾਏ ਜਾਂਦੇ ਹਨ। ।ਇਸ ਮੌਕੇ ਫਾਉਡੇਸ਼ਨ ਦੇ ਮੈਂਬਰ ਰਣਜੀਤ ਸਿੰਘ, ਕੁਲਵਿੰਦਰ ਸਿੰਘ, ਬਖਸ਼ਿੰਦਰ ਸਿੰਘ, ਸੰਕਰ ਕੁਮਾਰ, ਜੁਗਰਾਜ ਸਿੰਘ, ਨਰਦੇਵ ਸਿੰਘ, ਸੰਦੀਪ ਸਿੰਘ ਅਤੇ ਕੇਸ਼ਵ ਕੁਮਾਰ ਹਾਜਰ ਸਨ।
82 ਲੋੜਬੰਦ ਅੰਗਹੀਣਾ ਦੇ ਲਗਾਏ ਆਧੁਨਿਕ ਬਣਾਉਟੀ ਹੱਥ
