ਸੱਤਪਾਲ ਸਿੰਘ ਮੂਲੇਵਾਲ ਦੀ ਅਗਵਾਈ ਹੇਠ ਹਲਕਾ ਬੁਢਲਾਡਾ ਦੇ ਪਿੰਡ ਆਲਮਪੁਰ ਮੰਦਰਾਂ ਵਿਖੇ ਅੱਖਾਂ ਦਾ ਫ੍ਰੀ ਅਪ੍ਰੇਸ਼ਨ ਕੈਂਪ ਲਗਾਇਆ।

ਬੁਢਲਾਡਾ :- ਦਵਿੰਦਰ ਸਿੰਘ ਕੋਹਲੀ ਮਾਨਸਾ ਜ਼ਿਲ੍ਹੇ ਦੇ ਪਿੰਡ ਆਲਮਪੁਰ ਮੰਦਰਾਂ ਵਿਖੇ ਅੱਖਾਂ ਦਾ ਫ੍ਰੀ ਅਪ੍ਰੇਸ਼ਨ ਕੈਂਪ ਸੱਤਪਾਲ ਸਿੰਘ ਮੂਲੇਵਾਲ ਦੀ ਅਗਵਾਈ ਹੇਠ ਜੈਨ ਹਸਪਤਾਲ ਰਤੀਆ ਡਾਕਟਰ ਸ਼ਵੇਤਾ ਜੈਨ ਦੇ ਸਹਿਯੋਗ ਨਾਲ ਲਗਾਇਆ ਗਿਆ।ਇਸ ਕੈਂਪ ਵਿੱਚ ਲਗਭਗ 100 ਮਰੀਜ਼ਾਂ ਦਾ ਅੱਖਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਕਾਂਗਰਸੀ ਆਗੂ ਸਤਪਾਲ ਸਿੰਘ ਮੁੱਲੇਵਾਲ ਨੇ ਕਿਹਾ ਕਿ 25 ਦੇ ਲਗਭਗ ਮਰੀਜ਼ਾਂ ਦੇ ਅਪ੍ਰੇਸ਼ਨ 10 ਫਰਵਰੀ ਦਿਨ ਸੋਮਵਾਰ ਨੂੰ ਜੈਨ ਹਸਪਤਾਲ ਰਤੀਆ ਵਿੱਖੇ ਕੀਤੇ ਜਾਣਗੇ।ਇਸ ਮੌਕੇ ਸਰਪੰਚ ਕਸ਼ਮੀਰ ਸਿੰਘ,ਰਣਜੀਤ ਰਣੀਆ,ਸੁਖਪਾਲ ਮੰਦਰਾ,ਮਲਕੀਤ ਸਿੰਘ,ਨਵੀਨ ਕਾਲਾ ਬੋਹਾ,ਹਰਵਿੰਦਰ ਦੀਪ ਸਵੀਟੀ,ਵੀਰਇੰਦਰ ਸਿੰਘ ਦਲਿਓ,ਮੇਲਾ ਸਿੰਘ,ਮੱਲ ਸਿੰਘ ਵਾਲਾ,ਸ਼ੀਰਾ ਮੰਦਰਾ,ਜੀਵਨ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਮੰਦਰਾਂ ਆਦਿ ਹਾਜ਼ਰ ਸਨ।