ਵੋਟਾਂ ਨੇੜੇ ਆਉਂਦਿਆਂ ਮੋਦੀ ਨੇ ਕਾਨੂੰਨ ਵਾਪਸ ਲੈਣ ਦਾ ਕੀਤਾ ਐਲਾਨ : ਭੱਠਲ

 ਲਹਿਰਾਗਾਗਾ : ਮੋਦੀ ਸਰਕਾਰ ਨੇ ਬੇਸ਼ੱਕ ਕਾਲੇ ਕਾਨੂੰਨ ਵਾਪਸ ਲੈ ਲਏ, ਪ੍ਰੰਤੂ ਜੋ 600 ਕਿਸਾਨ ਸ਼ਹੀਦ ਹੋਏ, ਇੱਕ ਸਾਲ ਤੋਂ ਸਾਡੀਆਂ ਮਾਵਾਂ-ਭੈਣਾਂ, ਨੌਜਵਾਨ ਅਤੇ ਬਜ਼ੁਰਗ ਸੜਕਾਂ ‘ਤੇ ਰੁਲੇ, ਉਸਦਾ ਦਰਦ ਪੰਜਾਬ ਵਾਸੀਆਂ ਦੇ ਦਿਲਾਂ ਵਿੱਚ ਹਮੇਸ਼ਾ ਰੜਕਦਾ ਰਹੇਗਾ। ਇਹ ਵਿਚਾਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਲਹਿਰਾਗਾਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਪੰਜਾਬ ਵਾਸੀਆਂ ਨੂੰ ਮੁਬਾਰਕਬਾਦ ਦੇਣ ਉਪਰੰਤ ਸਾਂਝੇ ਕੀਤੇ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਤੁਲਨਾ ਬੁੱਕਲ ਦੇ ਸੱਪਾਂ ਨਾਲ ਕਰਦਿਆਂ ਕਿਹਾ ਕਿ ਦੋਨੋਂ ਹੀ ਕਿਸਾਨ ਅਤੇ ਲੋਕ ਧਰੋਹੀ ਹਨ। ਇਨ੍ਹਾਂ ਤੋਂ ਬਚਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਨੇ ਕਾਨੂੰਨ ਲਾਗੂ ਹੋਣ ਸਮੇਂ ਹਾਅ ਦਾ ਨਾਅਰਾ ਨਹੀਂ ਮਾਰਿਆ। ਦੋਵਾਂ ਦੀ ਪਹਿਲਾਂ ਹੀ ਇਹ ਯੋਜਨਾ ਸੀ, ਕਿ ਇਹ ਕਾਨੂੰਨ ਕਿਸ ਦਿਨ ਨੂੰ ਮੋਦੀ ਤੋਂ ਵਾਪਸ ਕਰਵਾਉਣੇ ਹਨ। ਹੁਣ ਵੋਟਾਂ ਨੇੜੇ ਆ ਗਈਆਂ ਹਨ ਇਸ ਦਾ ਸਿਹਰਾ ਆਪਣੇ ਸਿਰ ਲੈਣਾ ਚਾਹੁੰਦੇ ਹਨ, ਪਰ ਦੇਸ਼ ਵਾਸੀਆਂ ਅਤੇ ਪੰਜਾਬ ਵਾਸੀਆਂ ਨੂੰ ਭਲੀ ਭਾਂਤ ਪਤਾ ਹੈ। ਇਸ ਅੰਦੋਲਨ ਦੀ ਜਿੱਤ ਸ੍ਰੀ ਗੁਰੂ ਨਾਨਕ ਦੇਵ ਜੀ ਮਿਹਰ ਅਤੇ ਕਿਸਾਨਾਂ ਵੱਲੋਂ ਸਾਲ ਭਰ ਲਾਏ ਮੋਰਚਿਆਂ ਦੀ ਜਿੱਤ ਹੋਈ ਹੈ

ਇਸ ਸਮੇਂ ਉਨ੍ਹਾਂ ਨਾਲ ਓਐਸਡੀ ਰਵਿੰਦਰ ਸਿੰਘ ਟੁਰਨਾ, ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ, ਸੁਬ੍ਹਾ ਸਕੱਤਰ ਸੋਮਨਾਥ ਸਿੰਗਲਾ, ਸੰਜੀਵ ਹਨੀ, ਰਤਨ ਸ਼ਰਮਾ, ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਬੇਦੀ, ਓਮ ਪ੍ਰਕਾਸ਼ ਜਵਾਹਰਵਾਲਾ ,ਜਸਵੰਤ ਰਾਏ ਗੰਢੂਆਂ, ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ ਭੁਟਾਲ, ਵਾਈਸ ਚੇਅਰਮੈਨ ਜੀਵਨ ਕੁਮਾਰ ਮਿੱਤਲ, ਗੁਰਜੀਤ ਸਿੰਘ ਕਾਲਾ ਬੱਲਰਾ, ਰਾਜ ਕੁਮਾਰ ਮੈਨੇਜਰ,ਅਮਰਨਾਥ ਕੋਕੀ, ਰਾਜ ਸਿੰਘ ਸਰਪੰਚ ਲੇਹਲ ਖੁਰਦ, ਬਲਜੀਤ ਸਿੰਘ ਸਰਾਓ ਲੇਹਲ ਕਲਾਂ ਅਤੇ ਹੋਰ ਵੀ ਕਾਂਗਰਸੀ ਵਰਕਰ ਅਤੇ ਆਗੂ ਮੌਜੂਦ ਸਨ।