ਗੁਰਮੀਤ ਕੋਰ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ
ਜੰਡਿਆਲਾ ਗੁਰੂ 4 ਫਰਵਰੀ ਮਲਕੀਤ ਸਿੰਘ ਚੀਦਾ ਡਾਕਟਰ ਭੀਮ ਰਾਓ ਅੰਬੇਡਕਰ ਸੈਨਾ ਪੰਜਾਬ ਦੀ ਮੀਟਿੰਗ ਕੌਂਸਲਰ ਗੁਰਮੀਤ ਕੌਰ ਦੇ ਗ੍ਰਹਿ ਵਿਖੇ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਧਾਨ ਗੁਰਮੀਤ ਸਿੰਘ ਗੁਰੀ ਅਤੇ ਉਹਨਾਂ ਦੀ ਸਾਰੀ ਟੀਮ ਪਹੁੰਚੀ ਸਾਡੇ ਬਹੁਤ ਹੀ ਸਤਿਕਾਰ ਯੋਗ ਗੁਰਮੀਤ ਕੌਰ ਜੀ ਦੇ ਸਮੁੱਚੇ ਜੀਵਣ ਦਾ ਸਮਾਜ ਭਲਾਈ ਦੇ ਕੰਮਾਂ ਵਿੱਚ ਪਾਇਆ ਹੋਇਆ ਯੋਗਦਾਨ ਨੂੰ ਦੇਖਦੇ ਹੋਏ ਉਹਨਾਂ ਦੀ ਦੂਰ ਅੰਦੇਸ਼ੀ ਨਿਗਾਹ ਨੂੰ ਪਰਖ ਦੇ ਹੋਏ ਸਾਡੀ ਸਮੁੱਚੀ ਟੀਮ ਨੇ ਸਰਬ ਸੰਮਤੀ ਦੇ ਨਾਲ ਗੁਰਮੀਤ ਕੌਰ ਜੀ ਨੂੰ ਬਲਾਕ ਪ੍ਰਧਾਨ ਥਾਪਿਆ ਅਸੀਂ ਉਹਨਾਂ ਤੋਂ ਕਾਮਨਾ ਕਰਦੇ ਹਾਂ ਕਿ ਉਹ ਬਾਬਾ ਸਾਹਿਬ ਜੀ ਦੀ ਸੋਚ ਨੂੰ ਘਰ ਘਰ ਪਹੁੰਚਾਉਣਗੇ ਜੋ ਬਾਬਾ ਸਾਹਿਬ ਜੀ ਦਾ ਸੁਪਨਾ ਸੀ ਕਿ ਦੇਸ਼ ਦਾ ਹਰ ਬੱਚਾ ਪੜੇ ਲਿਖੇ ਅਤੇ ਉੱਚੇ ਮੁਕਾਮ ਨੂੰ ਹਾਂਸਲ ਕਰਕੇ ਆਪਣਾ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੋਸ਼ਨ ਕਰੇ ਅੰਬੇਡਕਰ ਸੈਨਾ ਜਥੇਬੰਦੀ ਦੇ ਪੰਜਾਬ ਪ੍ਰਧਾਨ ਗੁਰਮੀਤ ਸਿੰਘ ਗੁਰੀ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਅਜ ਦੇ ਚਲ ਰਹੇ ਦੌਰ ਵਿੱਚ ਪੜਾਈ ਲਿਖਾਈ ਅਤੇ ਸਾਰੀਆਂ ਹੀ ਭਸ਼ਾਵਾ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ। ਜੇਕਰ ਸਾਡੇ ਬੱਚੇ ਪੜਨ ਲਿਖਣਗੇ ਤਾਂ ਹੀ ਆਪਣੀਆਂ ਅਤੇ ਸਮਾਜ ਦੀਆਂ ਕਦਰਾਂ ਕੀਮਤਾਂ ਅਤੇ ਸਭਿਆਚਾਰ ਪ੍ਰੰਪਰਾਵਾਂ ਨੂੰ ਸੰਭਾਲ ਕੇ ਰੱਖਣ ਸਕਣਗੇ ਆਉ ਅਸੀਂ ਸਾਰੇ ਪ੍ਰਣ ਕਰੀਏ ਅਸੀਂ ਆਪਣੇ ਬਚਿਆਂ ਨੂੰ ਅਨਪੜ੍ਹ ਨਹੀਂ ਰਹਿਣ ਦੇਵਾਂਗਾ ਇਸ ਮੌਕੇ ਤੇ ਜਗਜੀਤ ਸਿੰਘ ਬਿੱਲਾ ਚੇਅਰਮੈਨ ਪੰਜਾਬ, ਜਿਲਾ ਪ੍ਰਧਾਨ ਬਿਕਰਮਜੀਤ ਸਿੰਘ ,ਬਲਾਕ ਪ੍ਰਧਾਨ ਜੰਡਿਆਲਾ ਗੁਰੂ ਗੁਰਮੇਜ ਸਿੰਘ, ਬਲਾਕ ਪ੍ਰਧਾਨ ਅਜਨਾਲਾ ਗੁਰਪ੍ਰੀਤ ਸਿੰਘ ਹੈਪੀ ,ਅਤੇ ਹੋਰ ਸਾਰੇ ਸਾਥੀਆਂ ਅਤੇ ਆਹੁੰਦੇਦਾਰਾਂ ਵਿਚਾਰ ਰੱਖੇ ਇਸ ਮੀਟਿੰਗ ਹੋਰ ਆਦਿ ਹਾਜਰ ਸਨ,