ਡਾ. ਮੀਆਂ ਦੀ ਹਾਜ਼ਰੀ ‘ਚ ਭਾਦੜਾ ਵਿਖੇ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ ‘ਚ ਹੋਏ ਸ਼ਾਮਿਲ

ਸੂਬੇ ਦਾ ਵਿਕਾਸ ਕਾਂਗਰਸ ਪਾਰਟੀ ਦੇ ਰਾਜਕਾਲ ਦੌਰਾਨ ਹੀ ਹੋਇਆ : ਡਾ. ਰਣਵੀਰ ਕੌਰ ਮੀਆਂ

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)- ਨਜ਼ਦੀਕੀ ਪਿੰਡ ਭਾਦੜਾ ਵਿਖੇ ਕਾਂਗਰਸ ਦੇ ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਰਣਵੀਰ ਕੌਰ ਮੀਆਂ ਦੀ ਹਾਜ਼ਰੀ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਵੱਖ ਵੱਖ ਪਾਰਟੀਆਂ ਨੂੰ ਅਲਵਿਦਾ ਕਹਿੰਦਿਆਂ ਸਰਕਲ ਪ੍ਰਧਾਨ ਜੁਗਤਾਰ ਸਿੰਘ ਗੁੜੱਦੀ ਦੇ ਉੱਦਮ ਸਦਕਾ ਕਾਂਗਰਸ ਦਾ ਪੱਲਾ ਫੜਿਆ।ਇਸ ਮੌਕੇ ਬੋਲਦਿਆਂ ਡਾ. ਰਣਵੀਰ ਕੌਰ ਮੀਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਦੀ ਆਪ ਸਰਕਾਰ ਤੋਂ ਅੱਕ ਚੁੱਕੇ ਹਨ ਕਿਉਂਕਿ ਇਹ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਤੇ ਖਰੀ ਨਹੀਂ ਉਤਰੀ। ਉਹਨਾਂ ਕਿਹਾ ਕਿ ਸ਼ਾਮਿਲ ਹੋਣ ਵਾਲਿਆਂ ਦਾ ਆਪ ਨਾਲ਼ ਗਿਲਾ ਹੈ ਕਿ ਉਹ ਕੀਤੇ ਵਾਅਦਿਆਂ ਤੇ ਖਰ੍ਹੇ ਨਹੀਂ ਉਤਰੇ ਜਿਸ ਕਰਕੇ ਉਹਨਾਂ ਵੱਲੋਂ ਮੁੜ ਕਾਂਗਰਸ ਵੱਲ ਰੁੱਖ ਕੀਤਾ ਹੈ। ਡਾ. ਮੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵੱਲੋਂ ਵੀ ਸੂਬੇ ਦਾ ਵਿਕਾਸ ਕਰਨ ਦੀ ਬਜਾਏ ਆਪਣੇ ਘਰਾਂ ਨੂੰ ਭਰਿਆ ਗਿਆ ਹੈ ਜਿਸ ਕਰਕੇ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦਾ ਜਦੋਂ ਵੀ ਵਿਕਾਸ ਹੋਇਆ ਉਹ ਕਾਂਗਰਸ ਪਾਰਟੀ ਦੇ ਰਾਜਕਾਲ ਦੌਰਾਨ ਹੀ ਹੋਇਆ ਹੈ।ਸਰਕਲ ਪ੍ਰਧਾਨ ਜਗਤਾਰ ਸਿੰਘ ਗੁੜੱਦੀ ਨੇ ਦੱਸਿਆ ਕਿ ਸ਼ਾਮਿਲ ਹੋਣ ਵਾਲਿਆਂ ਵਿੱਚ ਧਰਮਿੰਦਰ ਸਿੰਘ,ਗੁਰਸੇਵਕ ਸਿੰਘ, ਮੱਖਣ ਸਿੰਘ, ਗੁਰਲਾਲ ਸਿੰਘ ਲਾਲੀ, ਗੁਰਲਾਲ ਸਿੰਘ ਭੋਲਾ,ਮਹਿੰਦਰ ਸਿੰਘ, ਰਾਮਾ ਸਿੰਘ, ਬਲਵਿੰਦਰ ਸਿੰਘ,ਕਾਲਾ ਸਿੰਘ,ਪਾਲਾ ਸਿੰਘ,ਜੱਗਾ ਸਿੰਘ, ਕੋਰਾ ਸਿੰਘ, ਮੱਖਣ ਸਿੰਘ,ਬਾਬੂ ਸਿੰਘ,ਮਿੱਠੂ ਸਿੰਘ, ਸੋਮਾ ਕੌਰ, ਬਲਜੀਤ ਕੌਰ, ਚਰਨਾਂ ਕੌਰ, ਸਿਮਰਜੀਤ ਕੌਰ, ਗੁਰਮੀਤ ਕੌਰ, ਪਰਮਜੀਤ ਕੌਰ, ਬਬਲੀ ਕੌਰ ,ਕੁਲਵੰਤ ਕੌਰ, ਸੁਖਵਿੰਦਰ ਕੌਰ, ਪਰਮਜੀਤ ਕੌਰ, ਰਣਜੀਤ ਕੌਰ ਚਰਨਜੀਤ ਕੌਰ, ਸਿਮਰਨਜੀਤ ਕੌਰ, ਅਮਰਜੀਤ ਕੌਰ ਤੇ ਜਰਨੈਲ ਕੌਰ ਦੇ ਨਾਂ ਸ਼ਾਮਿਲ ਹਨ। ਇਸ ਮੌਕੇ ਕਾਂਗਰਸੀ ਆਗੂ ਸਰਬਜੀਤ ਸਿੰਘ ਮੀਆਂ,ਦਰਸ਼ਨ ਸਿੰਘ ਗੁਰਨੇ ਖੁਰਦ,ਅਮਰੀਕ ਸਿੰਘ ਮੈਂਬਰ,ਲਾਲੀ ਸਿੰਘ,ਮੱਖਣ ਸਿੰਘ,ਸ਼੍ਰੀ ਗੋਪਾਲ,ਗੁਰਦਿੱਤ ਸਿੰਘ, ਮੰਗਤ ਸਿੰਘ,ਮਹਿੰਦਰ ਸਿੰਘ ਨੰਬਰਦਾਰ,ਬਲਕਾਰ ਸਿੰਘ, ਮੱਖਣ ਸਿੰਘ ਬੱਗਾ,ਗੁਰਸੇਵਕ ਸਿੰਘ ਵੀ ਮੌਜੂਦ ਸਨ।