ਕੇਂਦਰ ਸਰਕਾਰ ਵਲੋਂ ਲਾਗੂ ਯੂਨੀਫਾਈਡ ਪੈਨਸ਼ਨ ਸਕੀਮ ਮੁਲਾਜ਼ਮਾਂ ਨਾਲ ਵੱਡਾ ਧੋਖਾ।
ਆਪ ਦੀ ਸੀਨੀਅਰ ਲੀਡਰਸ਼ਿਪ ਇਸ ਸਕੀਮ ਨੂੰ ਪਹਿਲਾਂ ਹੀ ਮੁਲਾਜ਼ਮਾਂ ਨਾਲ ਧੋਖਾ ਕਰਾਰ ਦੇ ਚੁੱਕੀ ਹੈ -ਆਗੂ
ਮਾਨਸਾ 31 ਜਨਵਰੀ ਗੁਰਜੰਟ ਸਿੰਘ ਸ਼ੀਂਹ ਕੇਂਦਰ ਸਰਕਾਰ ਵਲੋਂ ਏਕੀਕਿ੍ਰਤ ਪੈਨਸ਼ਨ ਯੋਜਨਾ (ਯੂ ਪੀ ਐਸ)ਦਾ ਨੋਟੀਫਿਕੇਸ਼ਨ ਬੀਤੇ 25 ਜਨਵਰੀ ਨੂੰ ਜਾਰੀ ਹੋਣ ਤੇ ਕਰਮਚਾਰੀਆਂ ਨੇ ਕੇਂਦਰ ਸਰਕਾਰ ਦਾ ਇਸ ਨੂੰ ਇਕ ਹੋਰ ਧੋਖਾ ਕਰਾਰ ਦਿੱਤਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਕਰਦੇ ਹੋਏ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜਿਲ੍ਹਾ ਕਨਵੀਨਰ ਦਰਸ਼ਨ ਸਿੰਘ ਅਲੀਸ਼ੇਰ , ਲਖਵਿੰਦਰ ਸਿੰਘ ਮਾਨ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੇ ਦਿਨੀ ਕੇਂਦਰ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਦੀ ਜੋ ਐਸ.ਓ.ਪੀ ਜਾਰੀ ਕੀਤੀ ਹੈ, ਉਹ ਬਹੁਤ ਹੀ ਘਾਤਕ ਹੈ ਕਿਉਂਕਿ ਉਪਰੋਕਤ ਸਕੀਮ ਦੇ ਅਨੁਸਾਰ ਸਰਕਾਰ ਮੁਲਾਜ਼ਮਾਂ ਦਾ ਪੈਸਾ ਹੜੱਪ ਕੇ ਮੁਲਾਜ਼ਮਾਂ ਨੂੰ ਪੈਨਸ਼ਨ ਦੇਣਾ ਚਾਹੁੰਦੀ ਹੈ l ਇਸ ਮੌਕੇ ਸਟੇਟ ਕੋ ਕਨਵੀਨਰ ਕਰਮਜੀਤ ਸਿੰਘ ਤਾਮਕੋਟ ਵੀ ਹਾਜ਼ਰ ਸਨ ।ਉਹਨਾਂ ਕਿਹਾ ਇਸ ਸਕੀਮ ਨਾਲ ਮੁਲਾਜ਼ਮ ਨੂੰ ਰਿਟਾਇਰਮੈਂਟ ਤੋਂ ਬਾਅਦ ਖਾਲੀ ਹੱਥ ਘਰ ਨੂੰ ਤੋਰਨ ਦੀ ਸਕੀਮ ਹੈ, ਇਸ ਸਕੀਮ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਪੈਨਸ਼ਨ ਦੇ ਨਾਂ ਤੇ ਕਰਮਚਾਰੀਆਂ ਦੀ ਖ਼ੂਨ ਪਸੀਨੇ ਦੀ ਕਮਾਈ ਖੋਹਣ ਵਾਲੀ ਯੋਜਨਾ ਦਾ ਆਉਣ ਵਾਲੀ 4 ਫਰਵਰੀ ਨੂੰ ਇਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕ ਕੇ ਵਿਰੋਧ ਦਰਜ ਕਰਵਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਸਮੂਹ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਮੁਲਾਜ਼ਮ ਭਾਗ ਲੈਣਗੇ।
ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਅਧੂਰੇ ਨੋਟੀਫਿਕੇਸ਼ਨ ਨੂੰ ਪੂਰਾ ਕਰਕੇ 1972 ਦੇ ਨਿਯਮਾਂ ਅਨੁਸਾਰ ਪੁਰਾਣੀ ਪੈਨਸ਼ਨ ਬਹਾਲ ਕਰੇ । ਉਹਨਾਂ ਕਿਹਾ ਕਿ ਆਪ ਦੇ ਸੀਨੀਅਰ ਨੇਤਾ ਸੰਜੇ ਸਿੰਘ ਇਸ ਸਕੀਮ ਨੂੰ ਪਹਿਲਾਂ ਹੀ ਮੁਲਾਜ਼ਮਾਂ ਨਾਲ ਧੋਖਾ ਕਰਾਰ ਦੇ ਚੁੱਕੇ ਹਨ I ਉਹਨਾਂ ਕਿਹਾ ਕਿ ਗੁਆਂਢੀ ਸੂਬੇ ਹਿਮਾਚਲ ਦੇ ਮੁੱਖ ਮੰਤਰੀ ਅਨੁਸਾਰ ਉਹਨਾਂ ਨੇ ਜੋ ਓ.ਪੀ.ਐਸ ਆਪਣੇ ਰਾਜ ਵਿੱਚ ਲਾਗੂ ਕੀਤੀ ਹੈ ਉਸ ਨਾਲ ਰਾਜ ਉੱਪਰ ਕੋਈ ਵਿੱਤੀ ਬੋਝ ਨਹੀਂ ਪਿਆ ਹੈ। ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿੱਚ ਓ.ਪੀ.ਐਸ ਲਾਗੂ ਕਰੇ ਅਤੇ ਤੁਰੰਤ ਜੀ.ਪੀ.ਐਫ ਖਾਤੇ ਖੋਲੇ I
ਇਸ ਮੌਕੇ ਸਤਨਾਮ ਸਿੰਘ (ਜੰਗਲਾਤ),ਬੇਅੰਤ ਰੜ , ਸਹਿਦੇਵ ਸਿੰਘ,ਨਿਤਿਨ ਸੋਢੀ, ਜਤਿੰਦਰ ਪਾਲ ਭੀਖੀ,ਗੁਰਜੀਤ ਰੜ, ਗੁਰਦੀਪ ਬਰਨਾਲਾ, ਜਸਵਿੰਦਰ ਚਾਹਲ,,ਗੁਰਜੰਟ ਨੰਗਲ,ਸਿਕੰਦਰ ਰੜ, ਜਸਵਿੰਦਰ ਜੋਗਾ,ਹਰਜੀਤ ਜੋਗਾ, ਕਸ਼ਮੀਰ ਰੜ,ਰਾਜ ਹੀਰੋਂ,ਜੁਗਰਾਜ ਭੀਖੀ,ਜਨਕ ਸਮਾਓਂ,ਹਰਜਿੰਦਰ ਅਨੂਪਗੜ੍ਹ, ਸੁਖਦੀਪ ਗਿੱਲ ,ਚਮਕੌਰ ਹੀਰੋਂ,ਰਾਜ ਹੀਰੋਂ, ਇਕਬਾਲ ਹੀਰੋਂ,ਬਲਵੰਤ ਗਾਗੋਵਾਲ, ਸ਼ਿੰਗਾਰਾ ,ਹਰਦੀਪ ਮੱਤੀ, ਕੁਲਵਿੰਦਰ ਨੰਗਲ, ਬੂਟਾ ਭੀਖੀ, ਮਨਜੀਤ ਬੱਪੀਆਣਾ,ਜਸਵੰਤ ਕੌਰ ਭੁਪਾਲ, ਬੇਅੰਤ ਕੌਰ, ਕਵਿਤਾ ਸ਼ਰਮਾ,ਕੰਚਨ ,ਹਰਜੀਤ ਕੌਰ, ਰਵਿੰਦਰ ਕੋਹਲੀ,ਅਨੀਤਾ ਜੈਨ,ਸੁਰੱਈਆ, ਮਨਦੀਪ ਕੌਰ,ਅਮਨਦੀਪ ਕੌਰ ,ਇਕਬਾਲ ਉੱਭਾ,ਅਜੈਬ ਟਾਂਡੀਆਂ,ਪਰਸਨ ਜੌੜਕੀਆਂ,ਪ੍ਰਭੂ ਰਾਮ, ਜਗਜੀਵਨ ਸਿੰਘ, ਬਲਵਿੰਦਰ ਭੀਖੀ,ਸੁਭਾਸ਼ ਚੰਦਰ, ਸ਼ੁਭਮ, ਦਰਸ਼ਨ ਜੋਗਾ, ਸੁਖਪਾਲ ਅਕਲੀਆ, ਕਰਮਜੀਤ ਜੋਗਾ, ਗੁਰਸੇਵਕ ਭੀਖੀ,ਮਨਿੰਦਰ ਜੋਗਾ,ਏਕਮ ਡੀਪੀਈ, ਸੁਖਵੰਤ ਸਮਾਓਂ,ਜਗਸੀਰ ਹੀਰੋਂ, ਹਰਦੇਵ ਜੋਗਾ, ਪ੍ਰਵੀਨ ਧਲੇਵਾਂ,ਜਗਜੀਵਨ ਹੋਡਲਾ, ਕਰਮਜੀਤ ਜੋਗਾ,ਅਸ਼ਵਨੀ ਕੁਮਾਰ, ਰਾਜੇਸ਼ ਕੁਮਾਰ, ਆਦਿ ਸਾਥੀ ਹਾਜ਼ਰ ਸਨ।