ਲਾਹੌਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀਆਂ ਜਾਇਦਾਦਾਂ ਦੀ ਨਿਲਾਮੀ ਨੂੰ ਰੋਕ ਦਿੱਤਾ ਗਿਆ ਹੈ। ਮਾਲੀਆ ਬੋਰਡ (ਬੀਓਆਰ) ਪੰਜਾਬ ਵੱਲੋਂ ਇਹ ਮੁਲਤਵੀ ਆਦੇਸ਼ ਜਾਰੀ ਕੀਤਾ ਗਿਆ।
ਦੱਸਣਯੋਗ ਹੈ ਕਿ ਨਵਾਜ਼ ਸ਼ਰੀਫ ‘ਤੇ ਤਕਰੀਬਨ 187 ਕਰੋੜ 69 ਲੱਖ ਰੁਪਏ ਦੀ ਦੇਣਦਾਰੀ ਲਗਾਈ ਗਈ ਸੀ ਅਤੇ ਫੈਡਰਲ ਬੋਰਡ ਆਫ ਰੈਵੇਨਿਊ ਦੀ ਸ਼ਰੀਫ ਦੀਆਂ ਜਾਇਦਾਦਾਂ ਦੀ ਨਿਲਾਮੀ ਕਰਕੇ ਰਾਸ਼ੀ ਦੀ ਵਸੂਲੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ ਪਰ ਸਹਾਇਕ ਕਮਿਸ਼ਨਰ ਰਾਏਵਿੰਦ ਅਦਨਾਨ ਰਾਸ਼ਿਦ ਅਤੇ ਸਹਾਇਕ ਕਮਿਸ਼ਨਰ ਛਾਉਣੀ ਨੂੰ ਮੰਗਲਵਾਰ ਨੂੰ ਰੈਵੇਨਿਊ ਜੱਜ ਵੱਲੋਂ ਅਗਲੇ ਫ਼ੈਸਲੇ ਤਕ ਜਾਇਦਾਦਾਂ ਦੀ ਨਿਲਾਮੀ ਨਾ ਕਰਨ ਦਾ ਆਦੇਸ਼ ਦਿੱਤਾ ਗਿਆ
ਦੱਸਣਯੋਗ ਹੈ ਕਿ ਲਾਹੌਰ ਦੇ ਮੌਜ ਮੀਆਂ ਮੀਰ ‘ਚ ਸਥਿਤ 135-ਅਪਰ ਮਾਲ ਲਾਹੌਰ ਦੇ ਨਾਂ ਤੋਂ ਜਾਣੀ ਜਾਣ ਵਾਲੀ ਇਸ ਜਾਇਦਾਦ ਦੀ ਨਿਲਾਮੀ 19 ਨਵੰਬਰ ਨੂੰ ਸਵੇਰੇ 10 ਵਜੇ ਸਹਾਇਕ ਕਮਿਸ਼ਨਰ ਦਫ਼ਤਰ ਦੇ ਕੰਪਲੈਕਸ ਵਿਚ ਹੋਣ ਵਾਲੀ ਸੀ।