ਪੁਰਾਣੀ ਪੈਨਸ਼ਨ ਦਾ ਵਾਅਦਾ ਪੂਰਾ ਕਰੇ ਆਪ ਸਰਕਾਰ:-ਦਰਸ਼ਨ ਅਲੀਸ਼ੇਰ

ਮਾਨਸਾ 27 ਜਨਵਰੀ ਗੁਰਜੰਟ ਸਿੰਘ ਸ਼ੀਂਹ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮਾਨਸਾ ਦੇ ਕਨਵੀਨਰ ਦਰਸ਼ਨ ਸਿੰਘ ਅਲੀਸ਼ੇਰ, ਕਰਮਜੀਤ ਸਿੰਘ ਤਾਮਕੋਟ ਅਤੇ ਲਖਵਿੰਦਰ ਸਿੰਘ ਮਾਨ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਆਪਣਾ ਵਾਅਦਾ ਯਾਦ ਕਰਾਉਂਦਿਆਂ ਮੰਗ ਕੀਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਭਗਵੰਤ ਮਾਨ ਸਰਕਾਰ ਆਪਣਾ ਵਾਅਦਾ ਪੂਰਾ ਕਰੇ। ਆਗੂਆਂ ਨਿਤਿਨ ਸੋਢੀ, ਜਸਵਿੰਦਰ ਜੋਗਾ,ਬੇਅੰਤ ਰੜ,ਗੁਰਜੀਤ ਰੜ ਸਿਕੰਦਰ ਰੜ ਨੇ ਜੋਰ ਦੇ ਕੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਨਾ ਐਨਪੀਐਸ ਮਨਜ਼ੂਰ ਹੈ ਤੇ ਨਾ ਹੀ ਯੂਪੀਐਸ ਮਨਜ਼ੂਰ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ 1972 ਵਾਲੀ ਪੁਰਾਣੀ ਪੈਨਸ਼ਨ ਲਾਗੂ ਦਾ ਵਾਅਦਾ ਕੀਤਾ ਸੀ ਜੋ ਹੁਣ ਲਾਗੂ ਕਰਨ ਦਾ ਸਮਾ ਹੈ। ਆਗੂਆਂ ਜਤਿੰਦਰ ਪਾਲ ਭੀਖੀ,ਰਾਜ ਹੀਰੋਂ, ਜੁਗਰਾਜ ਭੀਖੀ,ਜਨਕ ਸਮਾਓ , ਕਸ਼ਮੀਰ ਰੜ ਅਤੇ ਚਮਕੌਰ ਹੀਰੋਂ ਨੇ ਕਿਹਾ ਸਰਕਾਰ ਦੁਆਰਾ ਜਾਰੀ ਕੀਤੇ ਨੋਟੀਫਿਕੇਸ਼ਨ ਸਿਰਫ ਰੱਦੀ ਦੀ ਟੁਕੜੇ ਬਣ ਕੇ ਰਹਿ ਗਏ ਹਨ ਜੋ ਸਰਕਾਰ ਨੇ ਸਿਰਫ ਗੁਆਂਢੀ ਸੂਬਿਆਂ ਤੋਂ ਵੋਟਾਂ ਵਟੋਰਨ ਲਈ ਹੀ ਜਾਰੀ ਕੀਤੇ ਸਨ, ਉਨ੍ਹਾਂ ਕਿਹਾ ਮੁਲਾਜਮ ਖਾਲੀ ਹੱਥ ਰਿਟਾਇਰ ਹੋ ਰਹੇ ਹਨ ਤੇ ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਆਗੂਆਂ ਵਿਨੋਦ ਬਰੇਟਾ, ਸ਼ਮਸ਼ੇਰ ਬਰੇਟਾ, ਸੁਖਦੀਪ ਗਿੱਲ,ਹਰਫੂਲ ਬੋਹਾ, ਰਾਜਵਿੰਦਰ ਬੈਹਣੀਵਾਲ ਨੇ ਕਿਹਾ ਕਿ ਜੇਕਰ ਸਰਕਾਰ ਆਪਣੇ ਪੱਤੇ ਨਹੀਂ ਖੋਲਦੀ ਤਾਂ ਦਿੱਲੀ ਚੋਣਾਂ ਵਿੱਚ ਅਜਿਹੇ ਝੂਠੇ ਵਾਅਦਿਆਂ ਦੀ ਸਜ਼ਾ ਸਰਕਾਰ ਨੂੰ ਜ਼ਰੂਰ ਮਿਲੇਗੀ ਕਿਉਂਕਿ NPS ਪੀੜਤ ਮੁਲਾਜਮ ਹੁਣ ਹੋਰ ਉਡੀਕ ਨਹੀਂ ਕਰ ਸਕਦੇ। ਆਗੂਆਂ ਬਲਵਿੰਦਰ ਭੀਖੀ, ਗੁਰਸੇਵਕ ਭੀਖੀ, ਹਰਜੀਤ ਜੋਗਾ, ਮਨਿੰਦਰ ਜੋਗਾ ਨੇ ਕਿਹਾ ਕਿ ਜੇਕਰ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਹਟਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ, ਜਿਸ ਦੀ ਜ਼ਿੰਮੇਵਾਰ ਖੁਦ ਸਰਕਾਰ ਹੋਵੇਗੀ ਕਿਉਂਕਿ ਮੁਲਾਜ਼ਮਾਂ ਨੇ ਹੁਣ ਕਰੋ ਜਾਂ ਮਰੋ ਦੀ ਨੀਤੀ ਅਪਣਾ ਲ ਈ ਹੈ।

ਇਸ ਮੌਕੇ ਗੁਰਜੰਟ ਭੁਪਾਲ,ਸਹਿਦੇਵ ਸਿੰਘ, ਮਨਜੀਤ ਬੱਪੀਆਣਾ, ਅੰਗਰੇਜ਼ ਸਿੰਘ,ਰਾਜੇਸ਼ ਕੁਮਾਰ,ਊਧਮ ਸਿੰਘ, ਸ਼ਿੰਗਾਰਾ ਸਿੰਘ, ਹਰਦੀਪ ਮੱਤੀ,ਕੁਲਵਿੰਦਰ ਨੰਗਲ, ਬੂਟਾ ਭੀਖੀ,ਜਸਵੰਤ ਕੌਰ,ਬੇਅੰਤ ਕੌਰ, ਕਵਿਤਾ ਸ਼ਰਮਾ,ਹਰਜੀਤ ਕੌਰ, ਰਵਿੰਦਰ ਕੋਹਲੀ, ਅਨੀਤਾ ਤਾਮਕੋਟ, ਸੁਰੱਈਆ ਬਰੇਟਾ, ਅਮਨਪ੍ਰੀਤ ਕੌਰ, ਅਮਨਦੀਪ ਕੌਰ,ਗੁਰਵਿੰਦਰ ਦਸੌਂਦੀਆ,ਇਕਬਾਲ ਉੱਭਾ, ਅਜੈਬ ਟਾਂਡੀਆਂ,ਪਰਸਨ ਸਿੰਘ, ਪ੍ਰਭੂ ਰਾਮ, ਜਗਸੀਰ ਹੀਰੋਂ,ਜਗਜੀਵਨ ਹੋਡਲਾ,ਸੁਭਾਸ਼ ਚੰਦਰ , ਦਰਸ਼ਨ ਜੋਗਾ, ਸੁਖਪਾਲ ਬਰਨ,ਕਰਮਜੀਤ ਜੋਗਾ

 ਮਨਿੰਦਰ ਜੋਗਾ ,ਏਕਮ ਡੀਪੀਈ ਆਦਿ ਆਗੂ ਹਾਜਰ ਸਨ।