ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਾਨਸਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਨਸਾ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਡੀਸੀ ਦਫਤਰ ਮਾਨਸਾ ਤੱਕ ਕੱਢਿਆ ਗਿਆ। ਇਸ ਰੋਸ ਮਾਰਚ ਨੂੰ ਲੈ ਕੇ ਜਥੇਦਾਰ ਬਲਵਿੰਦਰ ਸਿੰਘ ਮੰਡੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਅਤੇ ਖਾਲਿਸਤਾਨ ਰਾਜ ਦੀ ਪ੍ਰੇਡ ਕਰਵਾਉਣ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਣਾ ਸੀ।ਇਸ ਲਈ ਪੁਲਿਸ ਪ੍ਰਸ਼ਾਸਨ ਨੇ ਸਾਡੇ ਘਰ ਦੇ ਬਾਹਰ ਪਹਿਰਾ ਲਾ ਕੇ ਅੰਦਰ ਰਹਿਣ ਲਈ ਮਜਬੂਰ ਕੀਤਾ ਗਿਆ ਅਤੇ ਸਾਨੂੰ ਦੁਨੀਆ ਅੱਗੇ ਅਵਾਜ਼ ਜ਼ਾਹਰ ਕਰਨ ਤੋਂ ਦਬਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੱਛੂਆਣਾ ਨੇ ਗੱਲਬਾਤ ਦੌਰਾਨ ਕਿਹਾ ਕਿ 25-30 ਸਾਲਾਂ ਤੋਂ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਉਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਗੈਰ-ਕਾਨੂੰਨੀ ਢੰਗ ਨਾਲ ਕੈਦ ਕਰਕੇ ਰੱਖਿਆ ਹੋਇਆ ਹੈ ਅਤੇ ਉਹਨਾਂ ਦੀ ਰਿਹਾਈ ਲਈ ਸਾਡਾ ਮਨੋਰਥ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਡੀਸੀ ਸਾਹਿਬ ਅੱਗੇ ਪੇਸ਼ ਕਰਨਾ ਸੀ ਪਰੰਤੂ ਉਹਨਾਂ ਨੂੰ ਸਦਰ ਥਾਣੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ।ਉਹਨਾਂ ਬੰਦੀ ਸਿੰਘਾਂ ਨੂੰ ਜਲਦੀ ਤੋਂ ਜਲਦੀ ਰਿਹਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ
Related Posts
ਰਾਸ਼ਟਰੀ ਖੇਡ ਪ੍ਰਾਪਤੀਆਂ ਵਿੱਚ ਸਾਨਵੀ ਭਾਰਗਵ ਨੇ ਬਰਨਾਲਾ ਦਾ ਨਾਮ ਚਮਕਾਇਆ
ਬਰਨਾਲਾ, 22 ਦਸੰਬਰ//ਕਰਨਪ੍ਰੀਤ ਕਰਨ /ਵਾਈ ਐਸ ਸਕੂਲ ਹੰਡਿਆਇਆ ਵਿਖੇ 10ਵੀਂ ਦੀ ਵਿਦਿਆਰਥਣ ਸਾਨਵੀ ਭਾਰਦਵਾਜ ਨੇ 68ਵੀਂ ਸਕੂਲੀ ਖੇਡਾਂ ਦੇ ਨੈੱਟਬਾਲ…
ਨਵਜੋਤ ਸਿੱਧੂ ਦੇ ਐਲਾਨ ਮਗਰੋਂ ਕਈ ਕਾਂਗਰਸੀ ਵਿਧਾਇਕਾਂ ਦੇ ਉੱਡੇ ਹੋਸ਼, ਇਨ੍ਹਾਂ ਵਿਧਾਇਕਾਂ ਦੀਆਂ ਖੁਸ ਸਕਦੀਆਂ ਟਿਕਟਾਂ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਬਿਆਨ ਨੇ ਮੌਜੂਦਾ ਕਾਂਗਰਸੀ ਵਿਧਾਇਕਾਂ ਦਾ ਫਿਕਰ ਵਧਾ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ…
ਅੰਮ੍ਰਿਤਸਰ ’ਚ ਮਾਂ ਨੇ ਆਨਲਾਈਨ ਕਲਾਸ ਲਈ ਦਿੱਤਾ ਸੀ ਮੋਬਾਈਲ, ਕਿਸ਼ੋਰ ਨੇ ਗੇਮ ’ਚ ਇਸ ਤਰ੍ਹਾਂ ਲੁਟਾ ਦਿੱਤੇ 22 ਲੱਖ
ਅੰਮ੍ਰਿਤਸਰ : ਜੇਕਰ ਤੁਸੀਂ ਸੋਚ ਰਹੇ ਹੋ ਕਿ ਤੁਹਾਡਾ ਬੱਚਾ ਮੋਬਾਈਲ ’ਤੇ ਸਿਰਫ਼ ਆਨਲਾਈਨ ਕਲਾਸ ਅਟੈਂਡ ਕਰ ਰਿਹਾ ਹੈ ਤਾਂ ਤੁਸੀਂ…