ਅੰਮ੍ਰਿਤਸਰ : ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਇਹ ਨਗਰ ਕੀਰਤਨ ਵੱਖ ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਵੇਗਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਾਲਕੀ ਸਾਹਿਬ ਵਿਚ ਸ਼ੁਸ਼ੋਬਿਤ ਕੀਤੇ। ਨਗਰ ਕੀਰਤਨ ਵਿਚ ਸ਼ਬਦੀ ਜਥੇ, ਚੌਕੀ ਜਥੇ, ਗੱਤਕਾ ਪਾਰਟੀਆਂ, ਸਕੂਲ ਬੈਂਡ ਪਾਰਟੀ ਅਤੇ ਸੰਗਤਾਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
Related Posts
ਪੰਜਾਬ ਵਿਧਾਨ ਸਭਾ ‘ਚ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਖਿਲਾਫ ਪਤਾ ਪੇਸ਼
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਅੱਜ ਸ਼ੁਰੂ ਹੋ ਗਈ ਹੈ। ਉਪ ਮੰਤਰੀ ਸੁਖਜਿੰਦਰ…
ਗੁਰਚਰਨ ਥਿੰਦ ਦੀਆਂ ਕਿਤਾਬਾਂ ਰਿਲੀਜ਼ ਸਮੇਂ ਵੱਖ-ਵੱਖ ਮੁੱਦਿਆ ਤੇ ਹੋਈ ਵਿਚਾਰ ਚਰਚਾ
ਕੈਲਗਰੀ-ਕੈਲਗਰੀ ਲੇਖਕ ਸਭਾ ਦੀ ਮਹੀਨਾਵਾਰ ਮੀਟਿੰਗ ਵਿੱਚ ਗੁਰਚਰਨ ਕੌਰ ਥਿੰਦ ਦੀਆਂ ਦੋ ਕਿਤਾਬਾਂ,‘ਸੂਲ਼ਾਂ’ ਕਹਾਣੀ-ਸੰਗ੍ਰਿਹ ਅਤੇ ‘ਸਮਾਜ ਤੇ ਸਭਿਆਚਾਰ ਦੀ ਗਾਥਾ’…
ਫੂਡ ਸੇਫਟੀ ਵੈਨ ਵੱਲੋਂ ਖਾਣ ਵਾਲੇ ਪਦਾਰਥਾਂ ਦੀ ਮੌਕੇ ‘ਤੇ ਹੋਵੇਗੀ ਜਾਂਚ: ਸਿਵਲ ਸਰਜਨ
ਦੁੱਧ,ਦਹੀਂ,ਪਨੀਰ,ਖੋਆ,ਕਰੀਮ,ਹਲਦੀ ਮਿਰਚ,ਸਰ੍ਹੌਂ ਤੇਲ,ਦੇਸੀ ਘਿਓ,ਪਾਣੀ,ਗੁਲਾਬ ਜਾਮੁਣ ਪਦਾਰਥਾਂ ਦੀ ਜਾਂਚ- ਜਸਪ੍ਰੀਤ ਗਿੱਲ ਬਰਨਾਲਾ,25,ਅਕਤੂਬਰ /ਕਰਨਪ੍ਰੀਤ ਕਰਨ ਮਿਸ਼ਨ ਸਿਹਤਮੰਦ ਪੰਜਾਬ ਤਹਿਤ ਲੋਕਾਂ ਨੂੰ ਮਿਆਰੀ…