ਭਾਜਪਾ ਦੇ ਸ਼੍ਰੀ ਰਜਿੰਦਰ ਓਪਲ ਵੱਲੋਂ ਭਾਜਪਾ ਮੈਂਬਰਸ਼ਿਪ ਅਭਿਆਨ ਦੇ ਤਹਿਤ ਐਸ.ਡੀ ਕਾਲਜ ਬਰਨਾਲਾ ਨੇੜੇ ਮੈਂਬਰਸ਼ਿਪ ਕੈਂਪ ਲਗਾਇਆ 

ਬਰਨਾਲਾ 23 ਜਨਵਰੀ ਕਰਨਪ੍ਰੀਤ ਕਰਨ/– ਭਾਜਪਾ ਦੇ ਸੀਨੀਅਰ ਲੀਡਰ ਸ਼੍ਰੀ ਰਜਿੰਦਰ ਓਪਲ ਵੱਲੋਂ ਭਾਜਪਾ ਦੀ ਚੱਲ ਰਹੀ ਮੈਂਬਰਸ਼ਿਪ ਅਭਿਆਨ ਦੇ ਤਹਿਤ ਐਸ.ਡੀ ਕਾਲਜ ਬਰਨਾਲਾ ਨੇੜੇ ਮੈਂਬਰਸ਼ਿਪ ਕੈਂਪ ਲਗਾਇਆ ਗਿਆ ਜਿਸ ਵਿੱਚ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਸ਼ਾਮਿਲ ਰਹੀ ਸ੍ਰੀ ਪ੍ਰੇਮ ਪ੍ਰੀਤਮ ਜਿੰਦਲ ਜੀ, ਸ੍ਰੀ ਸੋਮਨਾਸੋਰੀਆ ਜੀ, ਸ੍ਰੀ ਸ਼ਿਵ ਚੰਦ ਸਿੰਗਲਾ ਜੀ, ਜੀਵਨ ਧੋਲਾ ਜੀ, ਗੁਰਜਿੰਦਰ ਸਿੱਧੂ ਜੀ, ਯੁਵਾ ਆਗੂ ਰੋਹਿਤ ਮਿੱਤਲ, ਸਤੀਸ਼ ਕੁਮਾਰ ਮੋਚਾ ਜੀ, ਪ੍ਰਵੀਨ ਬਾਂਸਲ ਜੀ, ਭੀਮ ਗੁਪਤਾ ਜੀ, ਦਲੀਪ ਗੋਚਰ ਜੀ, ਯੋਗੇਸ਼ ਗੋਇਲ ਜੀ, ਸਾਬਕਾ ਐਮਸੀ ਰਾਜੂ ਚੌਧਰੀ ਜੀ, ਸੰਦੀਪ ਜੇਠੀ ਜੀ, ਪੁਨੀਤ ਕੌਸ਼ਲ ਆਦਿ ਲੀਡਰ ਹਾਜ਼ਰ ਰਹੇ ਇਸ ਮੌਕੇ ਕੇਂਦਰੀ ਭਾਜਪਾ ਦੀਆਂ ਲੋਕ ਹਿੱਤ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਅਤੇ ਆਮ ਲੋਕਾਂ ਨੂੰ ਭਾਜਪਾ ਦੀਆਂ ਨੀਤੀਆਂ ਬਾਰੇ ਜਾਣਕਾਰੀ ਦੇਣ ਲਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਤਹਿਤ ਅਗਾਮੀ ਸਮੇਂ ਵਿੱਚ ਭਾਜਪਾ ਦੀ ਪਕੜ ਪੰਜਾਬ ਸੂਬੇ ਵਿੱਚ ਮਜਬੂਤ ਕਰਨ ਅਤੇ ਸੰਗਠਨ ਦਾ ਪਸਾਰਾ ਕਰਨ ਉੱਤੇ ਜ਼ੋਰ ਦਿੱਤਾ ਗਿਆ।