ਆਮ ਆਦਮੀ ਕਲੀਨਿਕਾਂ ਦੇ ਬੋਰਡਾਂ ਤੇ ਹੁਣ ਚਮਕੇਗਾ ਆਯੂਸ਼ਮਾਨ ਅਰੋਗਿਆ ਕੇਂਦਰ ਦਾ ਨਾਮ

ਉਤਾਰੇ ਸੀਐੱਮ ਦੀਆਂ ਤਸਵੀਰਾਂ ਵਾਲੇ ਬੋਰਡ, ਕੇਂਦਰ ਦੀ ਘੁਰਕੀ ਤਹਿਤ ਕਲੀਨਿਕਾਂ ਦੇ ਨਾਂ ‘ਤੇ ਜਤਾਇਆ ਸੀ ਇਤਰਾਜ਼

ਬਰਨਾਲਾ 23.ਜਨਵਰੀ /ਕਰਨਪ੍ਰੀਤ ਕਰਨ/ਕੇਂਦਰ ਸਰਕਾਰ ਵਲੋਂ ਵਲੋਂ ਦੇਸ਼ ਦੇ ਸੂਬੇਆਂ ਚ ਚਲਾਏ ਜਾ ਰਹੇ ਸਿਹਤ ਤੇ ਭਲਾਈ ਕੇਂਦਰ, ਉਪ ਕੇਂਦਰ ਤੇ ਮੁੱਢਲੇ ਸਿਹਤ ਕੇਂਦਰ ਹੁਣ ਆਯੂਸ਼ਮਾਨ ਅਰੋਗਿਆ ਕੇਂਦਰ ਵਜੋਂ ਜਾਣੇ ਜਾਣਗੇ ਕਿਉਂਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇੰਨ੍ਹਾਂ ਕੇਂਦਰਾ ਦਾ ਨਾਮ ਬਦਲਣਾ ਸ਼ੁਰੂ ਕਰ ਦਿੱਤਾ ਹੈ। ਇੰਨ੍ਹਾ ਕਲੀਨਿਕਾ ਦੀ ਕੇਂਦਰ ਸਰਕਾਰ ਵਲੋਂ ਫੰਡਿੰਗ ਬੰਦ ਹੋਣ ਤੋਂ ਬਾਅਦ ਕੇਂਦਰ ਤੇ ਰਾਜ ਸਰਕਾਰ ‘ਚ ਖਿੱਚੋਤਾਣ ਜਾਰੀ ਸੀ ਜਿਸ ਤਹਿਤ ਥਰਨਾਲਾ ਜ਼ਿਲ੍ਹੇ ‘ਚ ਜ਼ਿਆਦਾਤਰ ਆਮ ਆਦਮੀ ਕਲੀਨਿਕਾ ਦਾ ਨਾਮ ਬਦਲਕੇ ਆਯੂਸ਼ਮਾਨ ਅਰੋਗਿਆ ਕੇਂਦਰ ਕਰ ਦਿੱਤਾ ਗਿਆ ਹੈ ਤੇ ਜੋ ਰਹਿ ਗਏ ਹਨ, ਉਨ੍ਹਾਂ ਦਾ ਜਲਦੀ ਨਾਮ ਬਦਲ ਦਿੱਤਾ ਜਾਵੇਗਾ। ਆਮ ਆਦਮੀ ਕਲੀਨਿਕ ਹੁਣ ਆਯੂਸ਼ਮਾਨ ਅਰੋਗਿਆ ਕੇਂਦਰ ਦੇ ਨਾਮ ਨਾਲ ਜਾਣੇ ਜਾਣਗੇ। ਇੰਨਾ ਕਲੀਨਿਕਾ ‘ਤੇ ਨਵੇਂ ਬੋਰਡ ਲਗਾਏ ਜਾ ਰਹੇ ਹਨ। ਇੰਨ੍ਹਾ ਕਲੀਕਿਨਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਸਵੀਰ ਵੀ ਉਤਾਰ ਦਿੱਤੀ ਗਈ ਹੈ ਤੇ ਨਵੇਂ ਬੋਰਡ ਲਗਾਏ ਜਾ ਰਹੇ ਹਨ। ਨਵੇਂ ਬੋਰਡਾਂ ‘ਤੇ ਕੇਂਦਰੀ ਸਕੀਮਾਂ ਦੇ ਲੋਗੋ ਤੇ ਹੁਣ ਆਮ ਆਦਮੀ ਦਾ ਨਹੀਂ ਕੇਂਦਰ ਸਰਕਾਰ ਦਾ ਨਾਮ ਦਿਸੇਗਾ

     ਜ਼ਿਲ੍ਹਾ ਬਰਨਾਲਾ ਅੰਦਰ ਆਮ ਆਦਮੀ ਕਲੀਨਿਕ ‘ਤੇ ਲੱਗੀ ਮੁੱਖ ਮੰਤਰੀ ਦੀ ਫੋਟੋ ਵਾਲੇ ਬੋਰਡ (ਸੱਜੇ) ਜ਼ਿਲ੍ਹਾ ਬਰਨਾਲਾ ਅੰਦਰ ਆਯੂਸ਼ਮਾਨ ਅਰੋਗਿਆ ਕੇਂਦਰ ਤੇ ਕੇਂਦਰੀ ਸਕੀਮਾਂ ਦੇ ਲੋਗ ਵਾਲਾ ਲਗਾਇਆ ਗਿਆ ਗਏ ਹਨ। ਕਿਓਂਕਿ ਕੇਂਦਰ ਸਰਕਾਰ ਨੇ ਕਲੀਨਿਕਾਂ ਦੇ ਨਾਮ ਤੇ ਇਤਰਾਜ਼ ਜਤਾਇਆ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਭਰ ‘ਚ ਇੰਨ੍ਹਾਂ ਕਲੀਨਿਕਾ ਦਾ ਨਾਮ ਆਮ ਆਦਮੀ ਕਲੀਨਿਕ ਰਖਿਆ ਗਿਆ ਜਿਸ ‘ਤੇ ਕੇਂਦਰ ਸਰਕਾਰ ਨੇ ਇਤਰਾਜ਼ ਜਤਾਇਆ ਸੀ। ਕੇਂਦਰ ਦਾ ਤਰਕ ਸੀ ਕਿ ਕੇਂਦਰ ਸਰਕਾਰ ਦੇ ਪੈਸਿਆ ਨਾਲ ਖੋਲ੍ਹੇ ਗਏ ਕੇਂਦਰਾਂ ਦਾ ਨਾਮ ਆਮ ਆਦਮੀ ਕਲੀਨਿਕ ਰੱਖ ਕੇ ਸੂਬਾ ਸਰਕਾਰ ਨੇ ਬ੍ਰਾਡਿੰਗ ਨਿਯਮਾਂ ਦੀ ਉਲੰਘਣਾ ਕੀਤੀ ਹੈ। ਜਿਸ ਤਹਿਤ ਇੰਨ੍ਹਾ ਕਲੀਨਿਕਾ ਦੀ ਕੇਂਦਰ ਸਰਕਾਰ ਵਲੋਂ ਫੰਡਿੰਗ ਬੰਦ ਹੋਣ ਤੋਂ ਬਾਅਦ ਕੇਂਦਰ ਤੇ ਰਾਜ ਸਰਕਾਰ ‘ ਵਿਚਕਾਰ ਟਕਰਾਅ ਦੀ ਸਥਿਤੀ ਬਣੀ ਹੋਈ ਸੀ। ਬੋਰਡ ਬਦਲਣ ਦੀ ਜ਼ਿੰਮੇਦਾਰੀ ਜਿਲ੍ਹਾ ਸਿਹਤ ਕਮੇਟੀਆ ਨੂੰ ਦਿੱਤੀ ਗਈ ਹੈ। ਇੰਨ੍ਹਾਂ ਬੋਰਤਾ ‘ਤੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ‘ਚ ਆਯੂਸ਼ਮਾਨ ਅਰੋਗਿਆ ਕੇਂਦਰ ਲਿਖਿਆ ਹੋਇਆ ਹੈ। ਕੁਝ ਸਮਾਂ ਪਹਿਲਾ ਹੀ ਕੇਂਦਰ ਤੇ ਰਾਜ ਸਰਕਾਰਾ ਵਿਚਕਾਰ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਗਏ ਹਨ। ਰਾਜ ਸਰਕਾਰ ਫ਼ੈਸਲਾ ਲਿਆ ਹੈ ਕਿ ਐੱਨ.ਐੱਚ ਐੱਮ ਫ਼ੰਡ ਨਾਲ ਚੱਲਣ ਵਾਲੇ ਕਲੀਨਿਕਾਂ ਦੇ ਨਾਮ ਬਦਲੇ ਜਾਣਗੇ,ਪਰ ਸੂਬਾ ਸਰਕਾਰ ਦੇ ਫ਼ੰਡ ਨਾਲ ਚੱਲਣ ਵਾਲੇ ਕਲੀਨਿਕ ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰਦੇ ਰਹਿਣਗੇ

      ਇਸ ਸੰਬੰਧੀ ਭਾਜਪਾ ਦੇ ਸੂਬਾ ਆਗੂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਜਨਤਾ ਨੂੰ ਸਮਝਾ ਰਹੇ ਹਾਂ ਕੇਂਦਰੀ ਸਕੀਮਾਂ ਦੇ ਸਹਾਰੇ ਚੱਲ ਰਹੀ ਆਪ ਦੀ ਸਰਕਾਰ ਦੇ ਆਗੂ ਝੂਠ ਬੋਲ ਕੇ ਰਾਜਨੀਤੀ ਕਰ ਰਹੇ ਹਨ ਭਾਵੇਂ ਉਹ ਕੇਂਦਰ ਦੀ ਆਯੂਸਮਾਨ ਬੀਮਾ ਯੋਜਨਾ ਰਾਹੀਂ 5 ਲੱਖ ਰੂਪੇ ਤੱਕ ਦਾ ਮੁਫ਼ਤ ਇਲਾਜ਼ ਸਹਾਇਤਾ,ਗਰੀਬਾਂ ਤੇ ਲੋੜਵੰਦਾਂ ਲਾਇ 2 ਰੂਪੇ ਕਿੱਲੋ ਕੱਣਕ ਦੀ ਗੱਲ ਹੋਵੇ ਤਹਿਤ ਹੋਰ ਕਿੰਨੀਆਂ ਹੀ ਕੇਂਦਰੀ ਸਹੂਲਤਾਂ ਹਨ ਪਰੰਤੂ ਪੰਜਾਬ ਦੇ ਲੋਕ ਹੁਣ ਚੰਗੀ ਤਰ੍ਹਾਂ ਜਾਣ ਚੁੱਕੇ ਹਨ