ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਨੇ ਗੱਡੀਆ ਦੇ ਲਾਏ ਚਮਕੀਲੇ ਰਫਲੈਕਟਰ। 

 ਫਰੀਦਕੋਟ 22 ਜਨਵਰੀ (ਧਰਮ ਪ੍ਰਵਾਨਾਂ ) ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਫਰੀਦਕੋਟ ਨੇ ਧੁੰਦ ਵਿੱਚ ਐਕਸੀਡੈਂਟਾਂ ਤੋਂ ਬਚਾਅ ਲਈ, 1000 ਚਮਕੀਲੇ ਰਫਲੈਕਟਰ ਲਾਉਣ ਦਾ ਟੀਚਾ ਪੂਰਾ ਕਰਨ ਲਈ ਅੱਜ ਸਾਦਿਕ ਚੌਂਕ ਅਤੇ ਤਲਵੰਡੀ ਵਾਲੇ ਪੁਲਾਂ ਦੇ ਚੌਂਕ ਵਿੱਚ ਤਕਰੀਬਨ 435 ਰਫਲੈਕਟਰ ਲਾ ਕੇ ਸ਼ੁਰੂਆਤ ਕੀਤੀ ।ਬਾਕੀ ਦੇ ਰਿਫਲੈਕਟਰ ਹੋਰ ਵੱਖ ਵੱਖ ਚੌਂਕਾ ਵਿੱਚ ਜਲਦੀ ਹੀ ਲਵਾ ਕੇ ਟੀਚਾ ਪੂਰਾ ਕਰ ਲਿਆ ਜਾਵੇਗਾ। ਇਹ ਵਿਚਾਰ ਹਾਜ਼ਰ ਮੈਂਬਰ ਅਤੇ ਹਾਜਰੀਨ ਵਿੱਚਕਾਰ ਐਸੋਸੀਏਸ਼ਨ ਪ੍ਰਧਾਨ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਅਤੇ ਕੈਸ਼ੀਅਰ ਕੰਮ ਮੰਚ ਸੰਚਾਲਕ ਪ੍ਰੋਫੈਸਰ ਐਨ.ਕੇ. ਗੁਪਤਾ ਵੱਲੋਂ ਪ੍ਰਗਟਾਏ ਗਏ। ਇਹ ਵੀ ਕਿਹਾ ਕਿ ਧੁੰਦਾਂ ਦੇ ਦਿਨਾਂ ਵਿੱਚ ਬਹੁਤ ਲੋੜ ਪੈਣ ਤੇ ਹੀ ਸਫਰ ਕਰਨਾ ਚਾਹੀਦਾ ਹੈ ਉਹ ਵੀ ਗੱਡੀ ਦੀਆਂ ਲਾਈਟਾਂ ਚੈੱਕ ਕਰਕੇ ਹੀ।

ਪੀ.ਆਰ.ਓ. ਦਰਸ਼ਨ ਲਾਲ ਚੁੱਘ ਨੇ ਰਿਫਲੈਕਟਰ ਬਣਵਾਉਣ ਦੀ ਜਿੰਮੇਵਾਰੀ ਸੰਭਾਲਦਿਆਂ ਹੋਇਆਂ ਸਭ ਮੈਂਬਰਾਂ ਨੂੰ ਆਉਣ ਦੀ ਅਪੀਲ ਕਰਦਿਆਂ ਹੋਇਆਂ ਅੱਜ ਆਏ ਹੋਏ ਮੈਂਬਰਾਂ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਅਸੀਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਹੀ ਹਾਦਸਿਆਂ ਨੂੰ ਰੋਕ ਸਕਦੇ ਹਾਂ। ਅਗਲੀਆਂ ਮਿਤੀਆ ਨੂੰ ਸਮੇਂ ਸਿਰ ਚੌਂਕ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ।

 ਇਸ ਮੌਕੇ ਤੇ ਐਸੋਸੀਏਸ਼ਨ ਦੇ ਇੰਜ: ਜੀਤ ਸਿੰਘ ਇੰਜੀ: ਹਰਿੰਦਰ ਸਿੰਘ ਨਰੂਲਾ, ਰਾਜੇਸ਼ ਧੀਂਗੜਾ, ਕੇਵਲ ਕ੍ਰਿਸ਼ਨ ਕਟਾਰੀਆ , ਨਿਰਮਲ ਸਿੰਘ ਮਲਹੋਤਰਾ, ਬਿਸ਼ਨ ਦਾਸ ਅਰੋੜਾ, ਕਰਮਜੀਤ ਸਿੰਘ, ਗੰਗਾ ਪ੍ਰਸ਼ਾਦ ਛਾਬੜਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਂਬਰ ਅਤੇ ਲੋਕ ਹਾਜ਼ਰ ਸਨ।