ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਥਾਨਕ ਮੂਨ ਲਾਈਟ ਹਾਈ ਸਕੂਲ ਵਿੱਚ ਬੱਚਿਆਂ ਦੀਆਂ ਅੱਖਾਂ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਅੱਖਾਂ ਦੀ ਦੇਖਭਾਲ ਕਰਨ ਸੰਬੰਧੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਪ੍ਰਿੰਸੀਪਲ ਸਨੀਤਾ ਗਰਗ ਨੇ ਕਿਹਾ ਕਿ ਬੱਚਿਆ ਨੂੰ ਰੋਜਾਨਾ ਜਿੰਦਗੀ ਵਿੱਚ ਟੀ.ਵੀ. ਅਤੇ ਮੋਬਾਇਲ ਦੀ ਵਰਤੋਂ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ। ਜਿਆਦਾ ਟਿਕ—ਟਕੀ ਲਗਾਉਣ ਨਾਲ ਅਸੀਂ ਆਪਣੀ ਨਜਰ ਘਟਾ ਬੈਠਦੇ ਹਾਂ ਅਤੇ ਛੋਟੀ ਜਿਹੀ ਉਮਰ ਵਿੱਚ ਐਨਕ ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਲਈ ਲੋੜ ਅਨੁਸਾਰ ਹੀ ਮੋਬਾਇਲ, ਟੀ.ਵੀ. ਆਦਿ ਦੀ ਵਰਤੋਂ ਕਰਨ ਸੰਬੰਧੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਚੇਅਰਮੈਨ ਸ਼ਿਵ ਕਾਸਲ ਤੇ ਬਿਕਰਮ ਅਰੋੜਾ ਨੇ ਕਿਹਾ ਕਿ ਸਕੂਲ ਵੱਲੋਂ ਸਮੇਂ ਸਮੇਂ ਤੇ ਸਿਹਤ ਸਹੂਲਤਾਂ ਸੰਬੰਧੀ ਸੈਮੀਨਾਰ ਤੋਂ ਇਲਾਵਾ ਮਾਹਿਰ ਕੋਚਾਂ ਵੱਲੋਂ ਵੱਖ ਵੱਖ ਵਿਸ਼ਿਆਂ ਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਇਸ ਮੌਕੇ ਸਕੂਲ ਸਟਾਫ ਅਤੇ ਵਿਦਿਆਰਥੀ ਹਾਜਰ ਸਨ।
Related Posts
ਸੀਵਰੇਜ ਦੇ ਪੱਕੇ ਹੱਲ਼ ਲਈ ਸੰਘਰਸ਼ ਨੂੰ ਤੇਜ਼ ਕਰਨ ਲਈ ਮੀਟਿੰਗ ਸੱਦੀ
ਮਾਨਸਾ :-ਗੁਰਜੰਟ ਸਿੰਘ ਬਾਜੇਵਾਲੀਆ ਸ਼ਹਿਰ ਮਾਨਸਾ ਵਿੱਚ ਸੀਵਰੇਜ ਦੇ ਪੱਕੇ ਹੱਲ਼ ਲਈ ਸੰਘਰਸ਼ ਕਮੇਟੀ ਮਾਨਸਾ ਵੱਲੋਂ ਸੇਵਾ ਸਿੰਘ ਠੀਕਰੀਵਾਲਾ ਚੌਂਕ…
14 ਦਿਨ ਦੀ ਨੌਕਰੀ ਲਈ ਮਿਲ ਰਹੀ ਹੈ 9 ਲੱਖ ਰੁਪਏ ਤਨਖ਼ਾਹ, ਜਾਣੋ ਇਸ ਤਰ੍ਹਾਂ ਕਰੋ ਅਪਲਾਈ
International News : ਭਾਰਤ ਵਿਚ ਜੇ ਕਿਸੇ ਨੂੰ ਸਾਲ ਭਰ ਵਿਚ 9 ਲੱਖ ਰੁਪਏ (9 lakh salary for 14 days) ਦਾ…
ਚੀਫ਼ ਜਸਟਿਸ ਵੱਲੋਂ ਪੰਜਾਬ ਦੇ “ਲੀਗਲ ਏਡ ਡਿਫੈਂਸ ਕਾਉਂਸਲ ਸਿਸਟਮ” ਦਫ਼ਤਰਾਂ ਦਾ ਵਰਚੁਅਲ ਉਦਘਾਟਨ
ਚੰਡੀਗੜ੍ਹ,-ਚੀਫ਼ ਜਸਟਿਸ ਮਾਣਯੋਗ ਰਵੀ ਸ਼ੰਕਰ ਝਾਅ ਵੱਲੋਂ ਅੱਜ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ “ਲੀਗਲ ਏਡ ਡਿਫੈਂਸ ਕਾਉਂਸਲ ਸਿਸਟਮ” ਦੇ ਦਫ਼ਤਰਾਂ…