ਬਰਨਾਲਾ,19,ਜਨਵਰੀ /ਕਰਨਪ੍ਰੀਤ ਕਰਨ /-ਐਸ ਬੀ ਐਸ ਪਬਲਿਕ ਸਕੂਲ ਵਿਖੇ ਛੋਟੇ ਬੱਚਿਆਂ ਨੂੰ ਖੇਡ-ਖੇਡ ਵਿੱਚ ਨੰਬਰਾਂ ਦੀ ਪਛਾਣ ਸੰਬੰਧੀ ਗਤੀਵਿਧੀ ਕਰਵਾਈ ਗਈ।ਖੇਡਣਾ ਹਰ ਬੱਚੇ ਨੂੰ ਚੰਗਾ ਲੱਗਦਾ ਹੈ। ਖੇਡ ਵਿੱਚ ਹਰ ਵਿਸ਼ੇ ਨੂੰ ਸਿੱਖਣਾ ਤੇ ਸਮਝਣਾ ਵੀ ਜਰੂਰੀ ਹੈ। ਬੱਚਿਆਂ ਨੂੰ ਹਰ ਵਿਸ਼ੇ ਦੀ ਜਾਣਕਾਰੀ ਅਸਾਨ ਤਰੀਕੇ ਨਾਲ ਦੇਣ ਲਈ ਐਸ ਬੀ ਐਸ ਪਬਲਿਕ ਸਕੂਲ ਸੁਰਜੀਤਪੁਰਾ ਵੱਲੋ ਸਮੇਂ-ਸਮੇਂ ਬੱਚਿਆਂ ਦੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜਿਸ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਰਵਾਇਤੀ ਤਰੀਕਿਆਂ ਨੂੰ ਛੱਡ ਕੇ ਸੌਖੇ ਅਤੇ ਰੌਚਕ ਤਰੀਕਿਆ ਨਾਲ ਹਰ ਵਿਸ਼ੇ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਅਧਿਆਪਕ ਗਗਨਦੀਪ ਕੌਰ ਵੱਲੋ ਨਰਸਰੀ ਕਲਾਸ ਦੇ ਬੱਚਿਆਂ ਨੂੰ ਗਣਿਤ ਵਿਸ਼ੇ ਦੀ ਗਤੀਵਿਧੀ ਕਰਵਾਈ ਗਈ, ਜਿਸ ਵਿੱਚ ਅਧਿਆਪਕ ਵੱਲੋ ਬੱਚਿਆਂ ਵੱਡੇ ਅਤੇ ਛੋਟੇ ਨੰਬਰ ਦੀ ਪਛਾਣ ਕਰਨ ਬਾਰੇ ਦੱਸਿਆ ਗਿਆ। ਉਨ੍ਹਾਂ ਬੱਚਿਆਂ ਨੂੰ ਵੱਖ-ਵੱਖ ਨੰਬਰਾਂ ਦੇ ਕਾਰਡ ਦਿੱਤੇ ਅਤੇ ਰਿੰਗ ਦੀ ਮੱਦਦ ਨਾਲ ਬੱਚਿਆਂ ਦੀ ਗੇਮ ਕਰਵਾਈ ਗਈ ਜਿਸ ਵਿੱਚ ਬੱਚਿਆਂ ਨੇ ਸਭ ਤੋਂ ਵੱਡਾ ਨੰਬਰ ਅਤੇ ਛੋਟੇ ਨੰਬਰ ਦੀ ਪਛਾਣ ਕਰ ਕੇ ਉਸ ਵਿੱਚ ਰਿੰਗ ਪਾਇਆ। ਬੱਚਿਆਂ ਨੇ ਇਸ ਤਰ੍ਹਾਂ ਵੱਡੇ ਅਤੇ ਛੋਟੇ ਅੰਕ ਦੀ ਸਹੀ ਪਛਾਣ ਦਾ ਅਭਿਆਸ ਕੀਤਾ। ਬੱਚਿਆਂ ਨੇ ਇਸ ਵਿਸ਼ੇ ਨੂੰ ਚੰਗੀ ਤਰ੍ਹਾਂ ਸਿੱਖਣ ਦੇ ਨਾਲ-ਨਾਲ ਪੂਰਾ ਆਨੰਦ ਵੀ ਮਾਣਿਆ। ਸਕੂਲ ਪ੍ਰਿੰਸੀਪਲ ਮੈਡਮ ਕਮਲਜੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਡਾ. ਸੰਜੇ ਕੁਮਾਰ ਨੇ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਦੇ ਹਰ ਵਿਸ਼ੇ ਨੂੰ ਵੱਖ-ਵੱਖ ਗਤੀਵਿਧੀਆਂ ਅਤੇ ਖੇਡਾਂ ਰਾਹੀ ਸਿਖਾਇਆ ਜਾਂਦਾ ਹੈ, ਜਿਸ ਨਾਲ ਬੱਚੇ ਬਹੁਤ ਜਲਦੀ ਸਿੱਖਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਸਰਵਪੱਖੀ ਗੁਣ ਵਿਕਸਿਤ ਕਰਨ ਲਈ ਸਕੂਲ ਹਮੇਸ਼ਾ ਵਚਨਵੱਧ ਹੈ।
Related Posts
ਦੁਬਈ ਬਣੀ ਦੁਨੀਆ ਦੀ ਪਹਿਲੀ ਪੇਪਰਲੈੱਸ ਸਰਕਾਰ, 35 ਕਰੋੜ ਅਮਰੀਕੀ ਡਾਲਰ ਦੀ ਹੋਵੇਗੀ ਬਚਤ
ਦੁਬਈ : ਦੁਬਈ ਸਰਕਾਰ ਦੁਨੀਆ ਦੀ ਪਹਿਲੀ ਸਰਕਾਰ ਬਣ ਗਈ ਹੈ ਜੋ ਪੂਰੀ ਤਰ੍ਹਾਂ ਪੇਪਰਲੈੱਸ ਹੈ। ਇਸ ਦੀ ਘੋਸ਼ਣਾ ਕਰਦੇ ਹੋਏ…
ਗੁਰਦੁਆਰਾ ਅੰਮ੍ਰਿਤ ਪ੍ਰਕਾਸ਼ ਸਾਹਿਬ ਸਰੀ ਵਲੋਂ ਨਗਰ ਕੀਰਤਨ ਸਜਾਏ
ਸਰੀ-ਗੁਰਦੁਆਰਾ ਅੰਮ੍ਰਿਤ ਪ੍ਰਕਾਸ਼ ਸਾਹਿਬ ਸਰੀ ਵਿਖੇ ਮਾਘ ਮਹੀਨੇ ਦੀ ਸੰਗਰਾਂਦ (ਮਾਘੀ)ਦਾ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।…
ਵਿਜੀਲੈਂਸ ਬਿਊਰੋ ਵੱਲੋਂ ਹੌਲਦਾਰ 2,100 ਰੁਪਏ ਦੀ ਆਨਲਾਈਨ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ
ਚੰਡੀਗੜ੍ਹ,-ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਥਾਣਾ ਭਾਰਗੋ ਕੈਂਪ, ਜਲੰਧਰ ਸ਼ਹਿਰ ਵਿਖੇ ਤਾਇਨਾਤ ਹੌਲਦਾਰ ਰਘੂਨਾਥ…