ੳਵਰ ਲੋਡ ਤਿੰਨ ਸਵਾਰੀਆਂ ਤੇ ਬਿਨਾਂ ਕਾਗਜਾਤ ਵਾਹਨਾਂ ਵਾਲਿਆਂ ਨੂੰ ਪਾਈਆਂ ਭਾਜੜਾਂ
ਬਰਨਾਲਾ ,19,ਜਨਵਰੀ /ਕਰਨਪ੍ਰੀਤ ਕਰਨ /- ਟ੍ਰੈਫਿਕ ਨਿਯਮਾਂ ਦੀ ਅਣਦੇਖੀ,ਵਾਹਨਾਂ ਦੇ ਅਧੂਰੇ ਕਾਗਜਾਤ ਵਿਰੁੱਧ ਬਰਨਾਲਾ ਪੁਲਿਸ ਟ੍ਰੈਫ਼ਿਕ ਇੰਚਾਰਜ ਸਬ ਇੰਸਪੈਕਟਰ ਰਣਧੀਰ ਸਿੰਘ ਵਲੋਂ ਕਰਮਚਾਰੀਆਂ ਸਹਿਤ ਬੱਸ ਸਟੈਂਡ,ਬਾਜ਼ਾਰਾਂ ਅਤੇ ਹੋਰ ਥਾਵਾਂ ਤੇ ਨਾਕਾ ਲਗਾ ਕੇ ਚਲਾਨ ਕੱਟੇ ਜਿਨ੍ਹਾਂ ਨੂੰ ਦੇਖ ਅਧੂਰੇ ਕਾਗਜਾਤ ਤੇ ਓਵਰਲੋਡ ਮੋਟਰਸਾਈਕਲਾਂ ਵਾਲੀਂ ਦੀਆਂ ਭਾਜੜਾਂ ਪਈਆਂ ਰਹੀਆਂ ! ਪ੍ਰਸ਼ਾਸ਼ਨ ਦੇ ਨਿਰਧਾਰਿਤ ਸਮੇਂ ਤੋੋਂ ਬਾਅਦ ਦਿਨ ਸਮੇਂ ਸ਼ਹਿਰ ਚ ਵੱਡੇ ਟਰੱਕ ਟਰਾਲੀਆਂ ਸਮੇਤ ਹੋਰ ਚਾਹ ਪਹੀਆ ਵਾਹਨਾਂ ਦੇ ਬਾਜ਼ਾਰਾਂ ਚ ਦਾਖਲੇ ਆਦਿ ਖਿਲਾਫ ਵੀ ਐਕ੍ਸਨ ਲਿਆ ਗਿਆ ! ਸ਼ਹਿਰ ਦੇ ਬਾਜ਼ਾਰਾਂ ਵਿਚ ਟ੍ਰੈਫਿਕ ਸਮੱਸਿਆ ਸੰਬੰਧੀ ਗੱਲਬਾਤ ਕਰਦਿਆਂ ਸਬ ਇੰਸਪੈਕਟਰ ਰਣਧੀਰ ਸਿੰਘ ਨੇ ਕਿਹਾ ਕਿ ਜਿਲਾ ਪੁਲਿਸ ਮੁਖੀ ਸ਼੍ਰੀ ਸੰਦੀਪ ਕੁਮਾਰ ਜੀ ਦੇ ਹੁਕਮਾਂ ਅਨੁਸਾਰ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਾਇ ਟ੍ਰੈਫਿਕ ਟੀਮਾਂ ਦਿਨ ਰਾਤ ਤਤਪਰ ਹਨ ਉਹਨਾਂ ਬਾਜ਼ਾਰਾਂ ਦੀ ਟ੍ਰੈਫਿਕ ਸਮੱਸਿਆ ਸੰਬੰਧੀ ਕਿਹਾ ਕਿ ਦੁਕਾਨਦਾਰਾਂ ਵਲੋਂ ਦੁਕਾਨਾਂ ਅੱਗੇ ਵੱਧ ਜਗ੍ਹਾ ਰੋਕ ਕੇ ਰੱਖ ਸਾਮਾਨ ਦੀ ਵਜ੍ਹਾ ਕਾਰਨ ਟ੍ਰੈਫ਼ਿਕ ਪ੍ਰਭਾਵਿਤ ਹੁੰਦੀ ਹੈ ! ਜਿਸ ਦਾ ਖਾਮਿਆਜਾ ਰਾਹਗੀਰਾਂ ਨੂੰ ਭੁਗਤਣਾ ਪੈਂਦਾ ਹੈ ! ਸ਼ਹਿਰ ਬਰਨਾਲਾ ਦੇ ਸਦਰ ਬਾਜ਼ਾਰ/ਫਰਵਾਹੀ ਬਾਜ਼ਾਰ/ਹੰਡਿਆਇਆ ਬਾਜ਼ਾਰ ਅਤੇ ਕੱਚਾ ਕਾਲਜ ਰੋਡ/ਪੱਕਾ ਕਾਲਜ ਰੋਡ ਉਪਰ ਕਿਸੇ ਕਿਸਮ ਦਾ ਸਮਾਨ ਦੁਕਾਨਦਾਰਾਂ ਵਲੋਂ ਆਪਣੀ ਮਾਲਕੀ ਦੀ ਹੱਦ ਤੋਂ ਬਾਹਰ ਨਾ ਰੱਖਿਆ ਜਾਵੇ| ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਾਜ਼ਾਰਾਂ ਵਿਚ ਕਿਸੇ ਵੀ ਕਿਸਮ ਦਾ ਚਾਰ ਪਹੀਆ ਵਾਹਨ ਦੀ ਪਾਰਕਿੰਗ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਕੀਤੀ ਜਾਵੇ| ਸਾਰੇ ਬਾਜ਼ਾਰਾਂ ਵਿਚ ਲੋਡਿੰਗ ਵਹੀਕਲਜ਼, ਲੋਡਿੰਗ ਟਰੈਕਟਰ-ਟਰਾਲੀਆਂ, ਟੈਂਪੂਆਂ, ਟਾਟਾ 407 ,ਟਰੱਕਾਂ ਆਦਿ ਦੇ ਦਾਖ਼ਲ ਹੋਣ ਦਾ ਸਮਾਂ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ ! ਟ੍ਰੈਫ਼ਿਕ ਵਿੱਚ ਪੁਲਿਸ ਨਫਰੀ ਦੇ ਘੱਟ ਹੋਣ ਤੇ ਗੱਲ ਕਰਦਿਆਂ ਕਿਹਾ ਕਿ ਸ਼ਹਿਰ ਦਾ ਘੇਰਾ ਵੱਡਾ ਹੈ ਐੱਸ ਐੱਸ ਪੀ ਨੂੰ ਇਸ ਸੰਬੰਧੀ ਗੁਜਾਰਿਸ਼ ਕੀਤੀ ਗਈ ਹੈ !ਇਸ ਮੌਕੇ ਸਬ ਇੰਸਪੈਕਟਰ ਜਗਪਾਲ ਸਿੰਘ,ਏਐਸਆਈ ਗੁਰਚਰਨ ਸਿੰਘ,ਏਐਸਆਈ ਦੀਵਾਨ ਸਿੰਘ,ਏਐਸਆਈ ਬਲਵੀਰ ਸਿੰਘ,ਐਚ.ਸੀ ਹਰਬੰਸ ਸਿੰਘ ਤੇ ਮਨਦੀਪ ਸਿੰਘ ਹਾਜ਼ਿਰ ਸਨ !