ਬੁਢਲਾਡਾ ਦਵਿੰਦਰ ਸਿੰਘ ਕੋਹਲੀ ਅੱਜ ਸਥਾਨਕ ਸ਼ਹਿਰ ਦੇ ਸਾਹਨੀ ਪਰਿਵਾਰ ਤੋਂ ਮਾਤਾ ਗੁਰਜੀਤ ਕੌਰ 74 ਸਾਲਾਂ ਦੇ ਦਿਹਾਂਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਦੀ ਪ੍ਰੇਰਨਾ ਨਾਲ ਸਮੂਹ ਪਰਿਵਾਰ ਵੱਲੋਂ ਉਹਨਾਂ ਦੀਆਂ ਅੱਖਾਂ ਸ਼ੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਨੂੰ ਦਾਨ ਕੀਤੀਆਂ ਗਈਆਂ। ਜਾਣਕਾਰੀ ਦਿੰਦਿਆਂ ਨੇਕੀ ਫਾਉਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਜਿਵੇਂ ਹੀ ਪਰਿਵਾਰ ਨੇ ਅੱਖਾਂ ਦਾਨ ਕਰਨ ਦੀ ਇੱਛਾ ਜਤਾਈ, ਸੰਸਥਾ ਵੱਲੋਂ ਇਸਦੇ ਤੁਰੰਤ ਪ੍ਰਬੰਧ ਕੀਤੇ ਗਏ ਅਤੇ ਡਾਕਟਰਾਂ ਦੀ ਟੀਮ ਮੌਕੇ ਉੱਤੇ ਪਹੁੰਚ ਗਈ। ਉਹਨਾਂ ਕਿਹਾ ਕਿ ਮਾਤਾ ਗੁਰਜੀਤ ਕੌਰ ਉਹਨਾਂ ਦੋ ਵਿਅਕਤੀਆਂ ਲਈ ਫਰਿਸ਼ਤਾ ਬਣ ਗਏ ਜਿਹਨਾਂ ਨੂੰ ਇਹ ਜਹਾਨ ਦੇਖਣ ਨੂੰ ਮਿਲੇਗਾ ਅਤੇ ਅੱਖਾਂ ਦੀ ਰੋਸ਼ਨੀ ਮਿਲੇਗੀ। ਸੰਸਥਾ ਵੱਲੋਂ ਜਿੱਥੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ, ਉੱਥੇ ਹੀ ਉਹਨਾਂ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ, ਇਸ ਨਾਲ ਲੱਖਾਂ ਲੋਕ ਇਹ ਰੰਗਲੀ ਦੁਨੀਆਂ ਦੇਖ ਪਾਉਣਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਮੌਕੇ ਉਹ ਸੰਸਥਾ ਦੇ ਹੈਲਪਲਾਈਨ ਨੰਬਰਾਂ 8760371000 ਅਤੇ 8558971000 ਉੱਤੇ ਸੰਪਰਕ ਜ਼ਰੂਰ ਕਰਨ। ਇਸ ਮੌਕੇ ਪਰਿਵਾਰ ਦੇ ਪ੍ਰਭਜੋਤ ਸਿੰਘ ਸਾਹਨੀ ਸਮੇਤ ਸਮੂਹ ਸ਼ਹਿਰ ਨਿਵਾਸੀ, ਰਿਸ਼ਤੇਦਾਰ ਅਤੇ ਟੀਮ ਨੇਕੀ ਦੇ ਨੁਮਾਇੰਦੇ
Related Posts
ਚੀਨ ਦੀ ਵੈੱਟ ਮਾਰਕਿਟ ’ਚ ਮਿਲੇ 18 ਹੋਰ ਵਾਇਰਸ,ਪਾਲਤੂ ਪਸ਼ੂਆਂ ਤੇ ਮਨੁੱਖਾਂ ’ਚ ਫੈਲ ਸਕਦੇ ਹਨ ਇਹ ਖ਼ਤਰਨਾਕ ਵਾਇਰਸ
ਬੀਜਿੰਗ : ਵਿਗਿਆਨੀਆਂ ਨੇ ਚੀਨ ਦੀ ਬਦਨਾਮ ਵੈੱਟ ਮਾਰਕੀਟ ’ਚ 18 ਹੋਰ ਖ਼ਤਰਨਾਕ ਵਾਇਰਸਾਂ ਦਾ ਪਤਾ ਲਗਾਇਆ ਹੈ, ਜਿਹਡ਼ੇ ਪਾਲਤੂ…
ਟਰਾਈਡੈਂਟ ਦਿਵਾਲੀ ਮੇਲੇ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸ਼ਾਹ
ਪ੍ਰਸਿੱਧ ਪੰਜਾਬੀ ਗਾਇਕ ਸਤਿੰਦਰ ਸਰਤਾਜ ਅੱਜ ਕਰਨਗੇ ਪੇਸ਼ਕਾਰੀ ਬਰਨਾਲਾ,27,ਅਕਤੂਬਰ,/- ਕਰਨਪ੍ਰੀਤ ਕਰਨ, ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਪੰਜਾਬ ਯੋਜਨਾ ਬੋਰਡ ਦੇ…
ਟਾਸਕ ਫੋਰਸ ਟੀਮ ਵਲੋਂ ਗੁਰਜੀਤ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਅਤੇ ਹਰਪ੍ਰੀਤ ਕੌਰ ਲੇਬਰ ਇਸੰਪੈਕਟਰ ਵੱਲੋ ਬਾਲ ਮਜਦੂਰੀ ਦੀ ਰੋਕਥਾਮ ਲਈ ਜ਼ਿਲ੍ਹੇ ‘ਚ ਚੈਕਿੰਗ
ਬਰਨਾਲਾ,10 ਨਵੰਬਰ/-ਕਰਨਪ੍ਰੀਤ ਕਰਨ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ,ਪੰਜਾਬ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਸ਼੍ਰੀ ਕੁਲਵਿੰਦਰ ਸਿੰਘ ਰੰਧਾਵਾ ਜ਼ਿਲ੍ਹਾ…