ਬੋਸਟਨ: ਦੁਨੀਆ ‘ਚ ਦੂਜੇ ਅਜਿਹੇ ਐੱਚਆਈਵੀ ਮਰੀਜ਼ ਦੀ ਪਛਾਣ ਕੀਤੀ ਗਈ ਹੈ ਜੋ ‘ਐਂਟੀਰੇਟ੍ਰੋਵਾਇਰਲ’ ਦਵਾਈਆਂ ਦੀ ਵਰਤੋਂ ਤੋਂ ਬਿਨਾਂ ਹੀ ਸੰਭਾਵਤ ਵਾਇਰਸ ਤੋਂ ਮੁਕਤ ਹੋ ਗਿਆ। ਵਿਗਿਆਨੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ‘ਐਨਲਸ ਆਫ ਇੰਟਰਨਲ ਮੈਡੀਸਨ’ ਨਾਮਕ ਮੈਗਜ਼ੀਨ ‘ਚ ਪ੍ਰਕਾਸ਼ਤ ਖੋਜ ਤੋਂ ਪਤਾ ਲੱਗਦਾ ਹੈ ਕਿ ਮਰੀਜ਼ ਐੱਚਆਈਵੀ ਤੋਂ ਪੀੜਤ ਸੀ ਤੇ ਉਸ ਦਾ ਕੋਈ ਇਲਾਜ ਨਹੀਂ ਹੋ ਰਿਹਾ ਸੀ। ਉਸ ਦੇ 1.5 ਅਰਬ ਤੋਂ ਵੱਧ ਖ਼ੂਨ ਤੇ ਟਿਸ਼ੂ ਸੈੱਲ ਦੇ ਅਧਿਐਨ ‘ਚ ਵਾਇਰਲ ਜੀਨੋਮ ਦਾ ਕੋਈ ਸਬੂਤ ਨਹੀਂ ਮਿਲਿਆ ਸੀ।
ਕੌਮਾਂਤਰੀ ਟੀਮ ਨੇ ਗੌਰ ਕੀਤਾ ਕਿ ਜੇ ਖੋਜਕਰਤਾ ਇਸ ਪ੍ਰਤੀਕਿਰਿਆ ‘ਚ ਪ੍ਰਤੀ-ਰੱਖਿਆ ਪ੍ਰਣਾਲੀ ਨੂੰ ਸਮਝ ਸਕਦੇ ਹਨ ਤਾਂ ਉਹ ਅਜਿਹੇ ਇਲਾਜ ਵਿਕਸਿਤ ਕਰਨ ‘ਚ ਵੀ ਸਮਰੱਥ ਹੋ ਸਕਦੇ ਹਨ ਜੋ ਐੱਚਆਈਵੀ ਇਨਫੈਕਸ਼ਨ ਦੇ ਮਾਮਲਿਆਂ ‘ਚ ਇਨ੍ਹਾਂ ਪ੍ਰਤੀਕਿਰਿਆਵਾਂ ਨੂੰ ਦੁਹਰਾਉਣ ਲਈ ਦੂਜਿਆਂ ਦੀ ਪ੍ਰਤੀ-ਰੱਖਿਆ ਪ੍ਰਣਾਲੀ ਨੂੰ ਤਿਆਰ ਕਰ ਸਕਦੇ ਹਨ। ਖੋਜਕਰਤਾਵਾਂ ਨੇ ਕਿਹਾ ਕਿ ਐੱਚਆਈਵੀ ਇਨਫੈਕਸ਼ਨ ਦੌਰਾਨ ਆਪਣੇ ਜੀਨੋਮ ਦੀਆਂ ਕਿਸਮਾਂ ਨੂੰ ਡੀਐੱਨਏ ਜਾਂ ਸੈੱਲਾਂ ਦੀ ਲੋੜੀਂਦੀ ਸਮੱਗਰੀ ‘ਚ ਰੱਖਦਾ ਹੈ ਜਿਸ ਨੂੰ ਵਾਇਰਲ ਸਟਾਕ ਵੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ‘ਚ ਵਾਇਰਸ ਐੱਚਆਈਵੀ-ਰੋਕੂ ਦਵਾਈਆਂ ਤੇ ਸਰੀਰ ਦੀ ਪ੍ਰਤੀ-ਰੱਖਿਆ ਪ੍ਰਤੀਕਿਰਿਆ ਨਾਲ ਅਸਰਦਾਰ ਢੰਗ ਨਾਲ ਬਚ ਜਾਂਦਾ ਹੈ। ਜ਼ਿਆਦਾਤਰ ਲੋਕਾਂ ‘ਚ ਇਸ ਸਟਾਕ ਨਾਲ ਲਗਾਤਾਰ ਨਵੇਂ ਵਾਇਰਲ ਕਣ ਬਣਦੇ ਰਹਿੰਦੇ ਹਨ।
‘ਐਂਟੀ-ਰੇਟ੍ਰੋਵਾਇਰਲ ਥੈਰੇਪੀ’ (ਏਆਰਟੀ) ਤਹਿਤ ਨਵੇਂ ਵਾਇਰਸ ਨੂੰ ਬਣਨ ਤੋਂ ਰੋਕਿਆ ਜਾ ਸਕਦਾ ਹੈ ਪਰ ਭੰਡਾਰ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ। ਇਸ ਨਾਲ ਵਾਇਰਸ ‘ਤੇ ਕਾਬੂ ਪਾਉਣ ਲਈ ਰੋਜ਼ਾਨਾ ਇਲਾਜ ਦੀ ਜ਼ਰੂਰਤ ਹੁੰਦੀ ਹੈ। ਵਿਗਿਆਨੀਆਂ ਨੇ ਆਪਣੇ ਅਧਿਐਨ ‘ਚ ਇਕ ਅਜਿਹੇ ਮਰੀਜ਼ ਦੀ ਪਛਾਣ ਕੀਤੀ ਸੀ ਜਿਸ ਦੇ ਜੀਨੋਮ ‘ਚ ਐੱਚਆਈਵੀ ਵਾਇਰਲ ਜੀਨੋਮ ਨਹੀਂ ਸੀ। ਇਹ ਦਰਸਾਉਂਦਾ ਹੈ ਕਿ ਉਸ ਦੀ ਪ੍ਰਤੀ-ਰੱਖਿਆ ਪ੍ਰਣਾਲੀ ਨੇ ਐੱਚਆਈਵੀ ਸਟਾਕ ਨੂੰ ਖ਼ਤਮ ਕਰ ਦਿੱਤਾ ਹੋਵੇਗਾ।