ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਬੁਢਲਾਡਾ ਖੇਤਰ ਦੀ ਗੈਰ ਸਰਕਾਰੀ ਸਮਾਜਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਆਪਣੇ ਸਮਾਜ ਸੇਵਾ ਦੇ ਕੰਮਾਂ ਦੇ ਨਾਲ ਨਾਲ ਦਿਵਾਲੀ ਅਤੇ ਲੋਹੜੀ ਦਾ ਤਿਊਹਾਰ ਉਨ੍ਹਾਂ ਪਰਿਵਾਰਾਂ ਨੂੰ ਸਮਾਨ ਵੰਡ ਕੇ ਮਨਾਇਆ ਜਾਂਦਾ ਹੈ ਜਿਨ੍ਹਾਂ ਦੇ ਘਰ ਕਮਾਉੁਣ ਵਾਲਾ ਕੋਈ ਨਹੀਂ ਹੈ । ਇਹਨਾਂ ਵਿੱਚੋਂ ਬਹੁਤੇ ਪਰਿਵਾਰ ਉਹਨਾਂ ਵਿਧਵਾਵਾਂ ਦੇ ਹਨ ਜਿਹਨਾਂ ਦਾ ਸਮਾਜ ਵਿੱਚ ਕੋਈ ਸਹਾਰਾ ਨਹੀਂ । ਅਨੇਕਾਂ ਅਨਾਥ ਬੱਚੇ, ਬੇਸਹਾਰਾ ਬਜ਼ੁਰਗ ਅਤੇ ਭਿਆਨਕ ਬਿਮਾਰੀਆਂ ਤੋਂ ਗ੍ਰਸਤ ਲੋਕ ਜਦੋਂ ਇੱਕ ਤਿਓਹਾਰ ਮਨਾਉਣ ਨੂੰ ਤਰਸ ਰਹੇ ਹੁੰਦੇ ਹਨ, ਉਥੇ ਸੰਸਥਾ ਵੱਲੋਂ ਬੁਢਲਾਡਾ – ਬਰੇਟਾ- ਬੋਹਾ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਜਿਹੇ 250 ਪਰਿਵਾਰਾਂ ਦੀ ਚੋਣ ਕਰਕੇ ਉਹਨਾਂ ਪਰਿਵਾਰਾਂ ਦੇ ਜੀਆਂ ਨੂੰ ਤਿਉਹਾਰ ਨਾਲ ਸੰਬੰਧਤ ਸਮਾਨ ਜਿਵੇਂ ਕਿ ਮੂੰਗਫਲੀ, ਰਿਓੜੀ, ਗੱਜਕ, ਮਰੂੰਡਾ, ਮਿਠਾਈਆਂ, ਗਰਮ ਕੰਬਲ ਅਤੇ ਹੋਰ ਲੋੜੀਂਦੇ ਸਮਾਨ ਦੇ ਪੈਕਟ ਦੇ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਤੰਗੀ ਤੁਰਸ਼ੀ ਦੇ ਮਾਰੇ ਇਹਨਾਂ ਪਰਿਵਾਰਾਂ ਨਾਲ ਲੋਹੜੀ ਮਨਾ ਕੇ ਫਾਉਂਡੇਸ਼ਨ ਨੇ ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ । ਫਾਉਂਡੇਸ਼ਨ ਨਾਲ ਜੁੜੇ ਮੈਬਰਾਂ ਨੇ ਦੱਸਿਆ ਕਿ ਇਹ ਕਾਰਜ ਸੰਸਥਾ ਦੇ ਨਾਲ ਜੁੜੇ ਉਨ੍ਹਾਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਪੂਰਾ ਕੀਤਾ ਗਿਆ ਹੈ ਜੋ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢਦੇ ਹੋਏ ਇਹਨਾਂ ਪੀੜਤ ਪਰਿਵਾਰਾਂ ਦੁੱਖ ਸਮਝਦੇ ਹਨ । ਸੰਸਥਾ ਦੇ ਲਗਭਗ 30 ਮੈਂਬਰ ਅਤੇ ਵਲੰਟੀਅਰਾਂ ਵੱਲੋਂ ਟੀਮਾਂ ਬਣਾ ਕੇ ਇਹਨਾਂ ਪਰਿਵਾਰਾਂ ਦੇ ਘਰਾਂ ਤੱਕ ਪਹੁੰਚ ਕਰਕੇ ਬਿਨਾਂ ਕੋਈ ਫ਼ੋਟੋ ਖਿੱਚੇ ਲੋਹੜੀ ਦੇ ਸਮਾਨ ਦੀ ਵੰਡ ਕੀਤੀ ਗਈ । ਪ੍ਰਾਪਤ ਸੂਚਨਾ ਅਨੁਸਾਰ ਇਹਨਾਂ ਪਰਿਵਾਰਾਂ ਦੀ ਚੋਣ ਸੰਸਥਾ ਵੱਲੋਂ ਆਪਣੇ ਪੱਧਰ ਤੇ ਕੀਤੇ ਸਰਵੇ ਦੇ ਅਧਾਰ ਤੇ ਕੀਤੀ ਗਈ ਅਤੇ ਕੋਸ਼ਿਸ਼ ਕੀਤੀ ਗਈ ਕਿ ਅੱਤ ਦੇ ਜਰੂਰਤਮੰਦ ਪਰਿਵਾਰਾਂ ਨੂੰ ਇੱਕ ਛੋਟੀ ਜਿਹੀ ਖੁਸ਼ੀ ਦਿੱਤੀ ਜਾਵੇ । ਇਸ ਤੋਂ ਇਲਾਵਾ ਫਾਉਂਡੇਸ਼ਨ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾਂ ਵੱਲੋਂ ਜ਼ਰੂਰਤਮੰਦ ਬੱਚਿਆਂ ਲਈ ਮੁਫਤ ਪੜਾਈ, ਸਿਹਤ ਸਹੂਲਤਾਂ, ਖੂਨ ਦਾਨ ਅਤੇ ਹੋਰ ਕੁੱਲ 21 ਖੇਤਰਾਂ ਨਾਲ ਸੰਬੰਧਤ ਸਮਾਜ ਸੇਵਾ ਦੇ ਕੰਮ ਪਿਛਲੇ ਸੱਤ ਸਾਲ ਤੋਂ ਕੀਤੇ ਜਾ ਰਹੇ ਹਨ । ਉਹਨਾਂ ਉਮੀਦ ਜਤਾਈ ਕਿ ਆਉਂਦੇ ਸਮਿਆਂ ਵਿੱਚ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਮਾਜ ਸੇਵਾ ਦਾ ਦਾਇਰਾ ਹੋਰ ਵਧਾਇਆ ਜਾਵੇਗਾ। ਸੰਸਥਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਦੀ ਦੇ ਮੌਸਮ ਵਿੱਚ ਜੇਕਰ ਬੁਢਲਾਡਾ ਤਹਿਸੀਲ ਦਾ ਕੋਈ ਵੀ ਬਜ਼ੁਰਗ, ਵਿਅਕਤੀ, ਬੱਚਾ ਬੇਘਰ ਹੈ, ਉਸਦੀ ਇਤਲਾਹ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਨੂੰ 8760371000 ਅਤੇ 8558971000 ਉੱਤੇ ਦਿੱਤੀ ਜਾਵੇ ਜੀ। ਸੰਸਥਾ ਵੱਲੋਂ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਲੋੜਵੰਦਾਂ ਨੂੰ ਗਰਮ ਕੱਪੜਿਆਂ ਦੇ ਨਾਲ ਨਾਲ ਕੰਬਲ ਵੀ ਮੁਹਈਆ ਕਰਵਾਏ ਜਾਣਗੇ।
Related Posts
ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਸੀ ਬੀ ਐੱਸ ਈ ਵੱਲੋਂ ਅਧਿਆਪਕਾਂ ਲਈ ਇੱਕ ਦਿਨਾ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ
ਬਰਨਾਲਾ,9,ਨਵੰਬਰ (ਕਰਨਪ੍ਰੀਤ ਕਰਨ )ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਸੀ ਬੀ ਐੱਸ ਈ ਵੱਲੋਂ…
ਪੈਟਰੋਲ-ਡੀਜ਼ਲ ‘ਤੇ ਚੱਲਣ ਵਾਲੀਆਂ ਗੱਡੀਆਂ ਬੰਦ ਕਰਨ ਜਾ ਰਹੀਆਂ ਹਨ ਇਹ 6 ਕੰਪਨੀਆਂ, ਇਕ ਦੀ ਮਲਕੀਅਤ Tata ਕੋਲ
ਗਲਾਸਗੋ ‘ਚ ਯੂਐੱਨ ਕਲਾਈਮੇਟ ਸਮਿਟ ਦੀ ਮੇਜ਼ਬਾਨੀ ਬ੍ਰਿਟੇਨ ਦੇਸ਼ ਕਰ ਰਿਹਾ ਹੈ ਜਿਸ ਦਾ ਨਾਂ COP26 Climate Summit ਹੈ। ਇਸ…
ਮਾਨ ਸਰਕਾਰ ਕਿਸੇ ਵੀ ਪੱਧਰ ‘ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰੇਗੀ-ਹਰਪਾਲ ਸਿੰਘ ਚੀਮਾ
ਸਹਾਇਕ ਕੰਟਰੋਲਰ (ਵਿੱਤ ਤੇ ਲੇਖਾ) ਰਿਸ਼ਵਤ ਦੇ ਮਾਮਲੇ ਵਿੱਚ ਮੁੱਅਤਲ ਚੰਡੀਗੜ੍ਹ,-ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ…