ਮਾਘੀ ਦੀ ਸੰਗਰਾਂਦ ਮੌਕੇ ਨੇਕੀ ਫਾਉਂਡੇਸ਼ਨ ਨੇ ਪਿੰਡ ਬਰ੍ਹੇ ਸਾਹਿਬ ਲਗਾਇਆ ਖੂਨਦਾਨ ਕੈੰਪ 

ਬੁਢਲਾਡਾ (ਦਵਿੰਦਰ ਸਿੰਘ ਕੋਹਲੀ), ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਨੇੜਲੇ ਇਤਿਹਾਸਕ ਪਿੰਡ ਬਰ੍ਹੇ ਸਾਹਿਬ ਵਿਖੇ ਮਾਘ ਮਹੀਨੇ ਦੀ ਸੰਗਰਾਂਦ ਮੌਕੇ ਮੰਦਰ ਕਾ ਡੇਰਾ ਵਿਖੇ ਇੱਕ ਖੂਨਦਾਨ ਕੈੰਪ ਸਰਕਾਰੀ ਬਲੱਡ ਸੈਂਟਰ ਮਾਨਸਾ ਦੀ ਸਹਾਇਤਾ ਨਾਲ ਲਗਾਇਆ ਗਿਆ ਜਿੱਥੇ ਔਰਤਾਂ ਸਮੇਤ 42 ਖੂਨਦਾਨੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਡੇਰਾ ਮਹੰਤ ਜਗਦੀਸ਼ ਮੁਨੀ ਜੀ ਨੇ ਸਾਰੇ ਖੂਨਦਾਨੀਆਂ ਨੂੰ ਆਸ਼ੀਰਵਾਦ ਦਿੱਤਾ। ਡਾ. ਸੁਨੈਣਾ ਮੰਗਲਾ ਨੇ ਖੂਨਦਾਨ ਦੀ ਮਹੱਤਤਾ ਦੱਸਦੇ ਹੋਏ ਡੋਨਰਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਸੰਸਥਾ ਨੇਕੀ ਫਾਉਂਡੇਸ਼ਨ ਨੇ ਸਾਰੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਗਿਫ਼ਟ ਨਾਲ ਸਨਮਾਨਿਤ ਕੀਤਾ। ਸੰਸਥਾ ਨੇ ਸਮੂਹ ਗ੍ਰਾਮ ਨਿਵਾਸੀਆਂ,ਗ੍ਰਾਮ ਪੰਚਾਇਤ ਅਤੇ ਡੇਰਾ ਪ੍ਰਬੰਕ ਕਮੇਟੀ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਟੀਮ ਨੇਕੀ ਸਮੇਤ ਪਰਮਜੀਤ ਸਿੰਘ ਬਰ੍ਹੇ, ਵੈਦ ਲਖਵਿੰਦਰ ਸ਼ਰਮਾ, ਸਾਬਕਾ ਸਰਪੰਚ ਚੂਹੜ ਸਿੰਘ, ਹਰਜੀਵਨ ਸਿੰਘ, ਡਾ. ਮਨਪ੍ਰੀਤ ਸਿੰਘ, ਦਵਿੰਦਰ ਸਿੰਘ ਆਦਿ ਨੇ ਕੈੰਪ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।