ਮਾਨਸਾ 13 ਜਨਵਰੀ ਗੁਰਜੰਟ ਸਿੰਘ ਬਾਜੇਵਾਲੀਆ / ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ੍ਹ ਜੀ ਦੇ ਹੁਕਮਾਂ ਦੀ ਪਾਲਣਾ ਵਿਚ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਦੇ ਦਿਸਾਂ ਨਿਰਦੇਸ ਹੇਠ ਮਾਨਸਾ ਪੁਲਿਸ ਵੱਲੋ ਐਨ.ਡੀ.ਪੀ.ਐਸ ਐਕਟ ਤਹਿਤ ਸਮੱਗਲਰ ਦੀ ਜਾਇਦਾਦ ਜਬਤ ਕੀਤੀ ਗਈ।
ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਨਸ਼ੀਲਤਾ (ਗ਼ੲਰੋ ਠੋਲੲਰੳਨਚੲ) ਦੀ ਨੀਤੀ ਅਪਣਾਈ ਗਈ ਹੈ। ਮੁਕੱਦਮਾ ਨੰਬਰ 142 ਮਿਤੀ 6.12.2022 ਅ/ਧ 18ਸੀ/25/61/85 ਐਨ.ਡੀ.ਪੀ.ਐਸ ਐਕਟ ਥਾਣਾ ਬਰੇਟਾ ਬਨਾਮ ਦੀਪਕ ਕੁਮਾਰ ਪੁੱਤਰ ਸੁਖਵਿੰਦਰ ਵਾਸੀ ਵਾਰਡ ਨੰਬਰ 6 ਨੇੜੇ ਰੇਲਵੇ ਸਟੇਸ਼ਨ ਬਰੇਟਾ ਦੇ ਖਿਲ਼ਾਫ ਕਾਰਵਾਈ ਕਰਦੇ ਹੋਏ ਉਸਦੀ ਜਾਇਦਾਦ ਫਰੀਜ ਕਰਵਾਈ ਗਈ ਗਈ ਜਿਸ ਵਿੱਚ ਇੱਕ ਸਵਫਿਟ ਡਿਜਾਇਰ ਕਾਰ ਨੰਬਰੀ ਡੀ.ਐਲ 8 ਸੀ.ਏ 3964 ਮਾਡਲ 2022 ਨੂੰ 68 ਐਫ(2) ਐਨ.ਡੀ.ਪੀ.ਐਸ ਐਕਟ ਤਹਿਤ ਫਰੀਜ ਕੀਤੀ ਗਈ ਹੈ।ਕਾਰ ਦੀ ਕੁੱਲ ਕੀਮਤ 4 ਲੱਖ 75 ਹਜਾਰ ਰੁਪਏ ਹੈ । ਸ੍ਰੀ ਗਮਦੂਰ ਸਿੰਘ ਉਪ ਕਪਤਾਨ ਪੁਲਿਸ ਸ:ਡ: ਬੁਢਲਾਡਾ ,ਥਾਣੇ: ਅਮਰੀਕ ਸਿੰਘ ਮੁੱਖ ਅਫਸਰ ਥਾਣਾ ਬਰੇਟਾ ਵੱਲੋ ਦੀਪਕ ਕੁਮਾਰ ਉਕਤ ਨੂੰ ਉਸ ਦੀ ਰਿਹਾਇਸ ਪਰ ਨੋਟਿਸ ਲਗਾ ਕੇ ਕੀਤੀ ਗਈ ਕਾਰਵਾਈ ਸਬੰਧੀ ਜਾਣੂ ਕਰਾਇਆ ਗਿਆ ਹੈ।
ਐਸ.ਐਸ਼.ਪੀ. ਮਾਨਸਾ ਜੀ ਵੱਲੋਂ ਅਖੀਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋ ਨਸ਼ਿਆ ਦੇ ਸਮੱਗਲਰਾ ਖਿਲ਼ਾਫ ਚਲਾਈ ਗਈ ਮੁਹਿੰਮ ਨੂੰ ਇਸੇ ਤਰਾਂ ਜਾਰੀ ਰੱਖਿਆ ਜਾਵੇਗਾ।