ਬੀਜਿੰਗ : ਵਿਗਿਆਨੀਆਂ ਨੇ ਚੀਨ ਦੀ ਬਦਨਾਮ ਵੈੱਟ ਮਾਰਕੀਟ ’ਚ 18 ਹੋਰ ਖ਼ਤਰਨਾਕ ਵਾਇਰਸਾਂ ਦਾ ਪਤਾ ਲਗਾਇਆ ਹੈ, ਜਿਹਡ਼ੇ ਪਾਲਤੂ ਪਸ਼ੂਆਂ ਤੇ ਮਨੁੱਖਾਂ ’ਚ ਫੈਲ ਸਕਦੇ ਹਨ। ਮੰਨਿਆ ਜਾਂਦਾ ਹੈ ਕਿ ਕੋਰੋਨਾ ਵਾਇਰਸ ਵੁਹਾਨ ਦੀ ਸੀ ਫੂਡ ਮਾਰਕੀਟ ਤੋਂ ਮਨੁੱਖਾਂ ਤੱਕ ਪਹੁੰਚਿਆ ਸੀ, ਜਿਸ ਨਾਲ ਹੁਣ ਤਕ 25.38 ਕਰੋਡ਼ ਲੋਕ ਇਨਫੈਕਟਿਡ ਹੋ ਚੁੱਕੇ ਹਨ, ਜਦਕਿ 51 ਲੱਖ ਤੋਂ ਵੱਧ ਨੂੰ ਜਾਨ ਗਵਾਉਣੀ ਪਈ ਹੈ।ਵਿਗਿਆਨੀਆਂ ਨੇ 1,725 ਜੰਗਲੀ ਜਾਨਵਰਾਂ ਦਾ ਵਿਸ਼ਲੇਸ਼ਣ ਕੀਤਾ। ਇਹ ਜਾਨਵਰ 16 ਨਸਲਾਂ ਦੇ ਸਨ, ਜਿਨ੍ਹਾਂ ਦੇ ਨਮੂਨੇ ਦੇਸ਼ ਭਰ ਤੋਂ ਲਗਏ ਗਏ ਸਨ। ਨਾਨਜਿੰਗ ਐਗਰੀਕਲਚਰ ਯੂਨੀਵਰਸਿਟੀ ਆਫ ਚਾਈਨਾਂ ਦੇ ਵੈਟਨਰੀ ਮੈਡੀਸਿਨ ਕਾਲਜ ਨਾਲ ਜੁਡ਼ੇ ਅਧਿਐਨ ਦੇ ਲੇਖਕ ਸ਼ੁਓ ਸੁ ਨੇ ਕਿਹਾ ਕਿ ਦੁੱਧ ਚੁੰਗਾਉਣ ਵਾਲੇ ਜਾਨਵਰਾਂ ਨੂੰ ਇਨਫੈਕਟਿਡ ਕਰਨ ਵਾਲੇ ਕੁਲ 71 ਵਾਇਰਸ ਪਾਏ ਗਏ, ਜਿਨ੍ਹਾਂ ’ਚੋਂ 45 ਦਾ ਪਹਿਲੀ ਵਾਰ ਪਤਾ ਲੱਗਿਆ ਸੀ। ਇਨ੍ਹਾਂ ’ਚੋਂ 18 ਅਜਿਹੇ ਹਨ, ਜਿਹਡ਼ੇ ਪਾਲਤੂ ਜਾਨਵਰਾਂ ਤੇ ਮਨੁੱਖਾਂ ਨੂੰ ਵੀ ਆਪਣੇ ਲਪੇਟ ’ਚ ਲੈ ਸਕਦੇ ਹਨ। ਹਾਲਾਂਕਿ ਟੀਮ ਨੂੰ ਇਸ ਦੌਰਾਨ ਸਾਰਸ ਸੀਓਵੀ ਜਾਂ ਸਾਰਸ ਸੀਓਵੀ-2 ਵਰਗੇ ਵਾਇਰਸ ਨਹੀਂ ਮਿਲੇ
Related Posts
ਹਵਾ ਪ੍ਰਦੂਸ਼ਣ ਨਾਲ ਵੱਧ ਜਾਂਦੈ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ
ਸਪੇਨ ’ਚ ਹੋਏ ਇਕ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਲੰਬੇ ਸਮੇਂ ਤਕ ਪ੍ਰਦੂਸ਼ਿਤ ਹਵਾ ਦੇ ਸੰਪਰਕ ’ਚ…
ਬਲਾਕ ਪੱਧਰੀ ਖੇਡਾਂ ‘ਚ ਕਲੱਸਟਰ ਬਹਾਦਰਪੁਰ ਬਣਿਆ ਓਵਰਆਲ ਚੈਂਪੀਅਨ
ਸੀਐੱਚਟੀ ਵਿਜੈ ਕੁਮਾਰ ਮਿੱਤਲ ਦੀ ਅਗਵਾਈ ਹੇਠ ਲਗਾਤਾਰ ਤੀਸਰੀ ਵਾਰ ਚੈਂਪੀਅਨ ਬਣ ਕੇ ਸਿਰਜਿਆ ਇਤਿਹਾਸ ਬਰੇਟਾ, 25 ਅਕਤੂਬਰ: ਪੰਜਾਬ ਇੰਡੀਆ…
ਦਰਬਾਰ ਸਾਹਿਬ ਬੇਅਦਬੀ ਤੇ ਲੁਧਿਆਣਾ ਬੰਬ ਧਮਾਕੇ ਦੇ ਦੋਸ਼ੀ ਅਜੇ ਤਕ ਆਜ਼ਾਦ
ਪਟਿਆਲਾ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਾਂਤੀ ਮਾਰਚ ‘ਚ ਸ਼ਾਮਲ ਹੋਣ ਲਈ ਸ਼ੇਰਾਂ ਵਾਲਾ ਗੇਟ ਵਿਖੇ ਪਹੁੰਚ ਗਏ ਹਨ। ਆਮ…