ਜਿਲ੍ਹਾ ਮਾਨਸਾ ਦੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਆਪ੍ਰੇਸ਼ਨ ਤਹਿਤ ਭੈਣੀਬਾਘਾ ਵਿਖੇ ਕੀਤੀ ਪਬਲਿਕ ਮਿਲਣੀ

ਮਾਨਸਾ 10 ਗੁਰਜੰਟ ਸਿੰਘ ਬਾਜੇਵਾਲੀਆ 

ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ IPS ਜੀ ਵੱਲੋਂ ਪੁਲਿਸ ਪ੍ਰਸ਼ਾਸ਼ਨ ਅਤੇ ਆਮ ਪਬਲਿਕ ਦੇ ਸਬੰਧਾ ਵਿੱਚ ਸੁਧਾਰ ਲਿਆਉਣ ਅਤੇ ਵਿਸ਼ਵਾਸ/ਸਹਿਯੋਗ ਵਧਾਉਣ ਲਈ ਆਪ੍ਰੇਸ਼ਨ “SAMPARK Phase-II” ਤਹਿਤ ਲੋਕਾਂ ਤੱਕ ਸਿੱਧੀ ਪਹੁੰਚ ਕਰਕੇ ਮੀਟਿੰਗਾਂ/ਮਿਲਣੀਆਂ ਕਰਨ ਲਈ ਮੁਹਿੰਮ ਚਲਾਈ ਹੋਈ ਹੈ। ਜਿਸਦੇ ਮੱਦੇਨਜ਼ਰ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਵੱਲੋ ਅੱਜ ਜਿਲ੍ਹਾ ਮਾਨਸਾ ਦੇ ਪਿੰਡ ਭੈਣੀਬਾਘਾ ਦੇ ਗੋਰਮਿੰਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਬਲਿਕ ਮੀਟਿੰਗ/ਮਿਲਣੀ ਕੀਤੀ ਗਈ। ਇਸ ਪਬਲਿਕ ਮਿਲਣੀ ਦੌਰਾਨ ਸ੍ਰੀ ਵਿਜੇ ਸਿੰਗਲਾ ਐਮ.ਐਲ.ਏ ਹਲਕਾ ਮਾਨਸਾ, ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਐਮ.ਐਲ.ਏ ਹਲਕਾ ਸਰਦੂਲਗੜ ਵੀ ਹਾਜਰ ਸਨ। ਜਿਸ ਦੌਰਾਨ ਕਰੀਬ 600 ਵਿਅਕਤੀਆ ਦੇ ਇੱਕਠ ਨੂੰ ਸੰਬੋਧਨ ਕੀਤਾ ਗਿਆ।

ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਦੱਸਿਆ ਗਿਆ ਕਿ ਇਸ ਪਬਲਿਕ ਮੀਟਿੰਗ/ਮਿਲਣੀ ਵਿੱਚ ਪਿੰਡ ਭੈਣੀਬਾਘਾ ਵਿਲਜ ਡਿਫੈਂਸ ਕਮੇਟੀ ਮੈਂਬਰਾਂ, ਹਰ ਮਹਤਵਰ ਪੁਰਸ਼ਾ, ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਭਾਗ ਲਿਆ। ਇਸ ਸਮਾਗਮ ਦੌਰਾਨ ਆਮ ਪਬਲਿਕ ਨੂੰ ਆਪਣੀ ਦੁਖ-ਤਕਲੀਫਾਂ ਅਤੇ ਸੁਝਾਅ ਪ੍ਰਸ਼ਾਸ਼ਨ ਨਾਲ ਸਾਂਝਾਂ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਪੁਲਿਸ ਪ੍ਰਸ਼ਾਸ਼ਨ ਅਤੇ ਆਮ ਪਬਲਿਕ ਦੇ ਸਬੰਧ ਗੂੜੇ ਹੋ ਸਕਣ ਅਤੇ ਸਹਿਯੋਗ ਦੀ ਭਾਵਨਾ ਵਿੱਚ ਵਾਧਾ ਹੋ ਸਕੇ। ਇਸਤੋਂ ਇਲਾਵਾ ਵਿਸ਼ੇਸ਼ ਤੋਰ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਵਿਦੇਸ਼ਾਂ ਵਿੱਚ ਰਹਿੰਦੇ ਗੈਰ ਸਮਾਜੀ ਅਪਰਾਧੀਆ/ਗੈਗਸਟਰਾਂ ਦੇ ਕਿਸੇ ਬਾਂਸੇ ਜਾਂ ਲਾਲਚ ਵਿੱਚ ਆ ਕੇ ਕਿਸੇ ਗੈਰ ਕਾਨੂੰਨੀ ਗਤੀਵਿਧੀਆ ਵਿੱਚ ਹਿੱਸਾ ਨਾ ਲੈਣ ਕਿਉਂਕਿ ਇਹਨਾਂ ਕੰਮਾ ਦੇ ਨਤੀਜੇ ਮਾੜੇ ਹੁੰਦੇ ਹਨ ਅਤੇ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆ ਦਾ ਇਸ ਪੱਖ ਤੇ ਖਾਸ ਧਿਆਨ ਰੱਖਣ।