ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)- ਸਥਾਨਕ ਸ਼ਹਿਰ ਦੇ ਰੇਲਵੇ ਫਲਾਈ ਓਵਰ ਦੇ ਨੀਚੇ ਹਾਰਡਵੇਅਰ ਦੀ ਦੁਕਾਨ ਤੇ ਚੋਰੀ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਰਡਵੇਅਰ ਦਾ ਕੰਮ ਕਰਦੇ ਪਦਮ ਜੈਨ ਅਤੇ ਧਨਰਾਜ ਜੈਨ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਆਪਣੀ ਦੁਕਾਨ ਤੇ ਆਏ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ। ਉਸ ਤੋਂ ਬਾਅਦ ਉਹਨਾਂ ਨੇ ਸੀਸੀਟੀਵੀ ਕੈਮਰਿਆਂ ਵਿੱਚ ਦੇਖਿਆ ਤਾਂ ਇੱਕ ਚੋਰ ਲਗਭਗ ਸਵਾ ਛੇ ਵਜੇ ਉਹਨਾਂ ਦੀ ਦੁਕਾਨ ਤੇ ਆ ਕੇ ਤਾਲੇ ਤੋੜਦਾ ਹੈ। ਉਸ ਉਪਰੰਤ ਦੁਕਾਨ ਵਿੱਚ ਦਖਲ ਹੋ ਕੇ ਦੁਕਾਨ ਵਿੱਚ ਪਈ ਨਗਦੀ ਅਤੇ ਤਾਂਬੇ ਦੀ ਤਾਰ ਚੋਰੀ ਕਰਕੇ ਚਲਾ ਜਾਂਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਲਗਭਗ 18 ਤੋਂ 20 ਹਜਾਰ ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਥਾਣਾ ਸਿਟੀ ਵਿੱਚ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਪ੍ਰਸ਼ਾਸਨ ਸੀਸੀ ਟੀਵੀ ਕੈਮਰੇ ਦੀ ਫੁਟੇਜ ਦੇ ਅਧਾਰ ਤੇ ਜਲਦ ਹੀ ਚੋਰ ਨੂੰ ਗਿਰਫਤਾਰ ਕਰੇਗੀ।
Related Posts
ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵੱਖ-ਵੱਖ ਸਮਾਜਿਕ, ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ
ਕੋਟਕਪੂਰਾ 29 ਦਸੰਬਰ ਬਿਊਰੋ ਰਿਪੋਰਟ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਆਪਣੇ ਹਲਕੇ ਦੇ ਵੱਖ-ਵੱਖ…
ਧਰਮ ਪਰਿਵਰਤਨ ਨਹੀਂ, ਆਪਣਿਆਂ ਨੂੰ ਜਿਊਣ ਦਾ ਤਰੀਕਾ ਸਿਖਾਉਣਾ ਹੈ ਅਸੀਂ : ਡਾ. ਭਾਗਵਤ
ਬਿਲਾਸਪੁਰ : ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਡਾ. ਮੋਹਨ ਭਾਗਵਤ ਨੇ ਬਿਨਾਂ ਨਾਂ ਲਏ ਮਿਸ਼ਨਰੀਆਂ ’ਤੇ ਨਿਸ਼ਾਨਾ ਬੰਨ੍ਹਿਆ। ਉਨ੍ਹਾਂ…
ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਨੇ ਗੱਡੀਆ ਦੇ ਲਾਏ ਚਮਕੀਲੇ ਰਫਲੈਕਟਰ।
ਫਰੀਦਕੋਟ 22 ਜਨਵਰੀ (ਧਰਮ ਪ੍ਰਵਾਨਾਂ ) ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਫਰੀਦਕੋਟ ਨੇ ਧੁੰਦ ਵਿੱਚ ਐਕਸੀਡੈਂਟਾਂ ਤੋਂ ਬਚਾਅ ਲਈ, 1000 ਚਮਕੀਲੇ…