ਠੰਢ ਦੇ ਕਰੋਪ ਤੋਂ ਬਚਨ ਲਈ ਭਾਰਤ ਵਿਕਾਸ ਪ੍ਰੀਸ਼ਦ ਨੇ ਸਪਰਿੰਗ ਵੈਲੀ ਕਲੋਨੀ ਦੇ ਸਹਿਯੋਗ ਨਾਲ ਲੋੜਵੰਦ ਲੋਕਾਂ ਨੂੰ ਦਿੱਤੀ ਸਮੱਗਰੀ : ਅਮਿਤ ਜਿੰਦਲ

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)- ਠੰਡ ਦੇ ਪ੍ਰਕੋਪ ਨੂੰ ਮੱਦੇ ਨਜਰ ਰੱਖਦਿਆਂ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸਪਰਿੰਗ ਵੈਲੀ ਕਲੋਨੀ ਦੇ ਸਹਿਯੋਗ ਨਾਲ ਸਪਰਿੰਗ ਵੈਲੀ ਕਲੋਨੀ ਵਿੱਚ ਲੋੜਵੰਦ ਲੋਕਾਂ ਨੂੰ ਕੰਬਲ, ਟੋਪੀਆਂ, ਜੁਰਾਬਾਂ ਅਤੇ ਸ਼ਾਲਾ ਵੰਡੀਆਂ ਗਈਆਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਪ੍ਰਧਾਨ ਅਮਿਤ ਜਿੰਦਲ ਤੇ ਸੈਕਟਰੀ ਐਡਵੋਕੇਟ ਸੁਨੀਲ ਗਰਗ ਨੇ ਦੱਸਿਆ ਕਿ ਪ੍ਰੀਸ਼ਦ ਵੱਲੋਂ ਹਰ ਸਾਲ ਠੰਡ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਉਪਰਾਲੇ ਕਰਦੀ ਆ ਰਹੀ ਹੈ ਜੋ ਦਾਨੀ ਸੱਜਣਾਂ ਅਤੇ ਸੰਸਥਾਂ ਦੇ ਸਹਿਯੋਗ ਨਾਲ ਪੂਰਾ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪ੍ਰੀਸ਼ਦ ਮਾਨਵਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਲੋੜਵੰਦ ਵਿਅਕਤੀ ਨੂੰ ਜਰੂਰਤ ਹੋਵੇ ਤਾਂ ਉਹ ਪ੍ਰੀਸ਼ਦ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ ਪ੍ਰੀਸ਼ਦ ਵੱਲੋਂ ਹੁਣ ਤੱਕ 300 ਲੋੜਵੰਦ ਲੋਕਾਂ ਅਤੇ ਬੱਚਿਆਂ ਨੂੰ ਠੰਡ ਤੋਂ ਬਚਾਓ ਲਈ ਸਮੱਗਰੀ ਵੰਡੀ ਗਈ । ਉਹਨਾਂ ਨੇ ਸਪਰਿੰਗ ਵੈਲੀ ਦੇ ਮਾਲਕ ਯਸਪਾਲ ਗਰਗ ਜੀ ਦਾ ਹੀ ਬਹੁਤ ਧੰਨਵਾਦ ਕੀਤਾ । ਇਸ ਮੌਕੇ ਤੇ ਸ਼ਿਵ ਕਾਸਲ, ਕੈਸ਼ੀਅਰ ਸਤੀਸ਼ ਸਿੰਗਲਾ , ਪ੍ਰੋਜੈਕਟਰ ਚੇਅਰਮੈਨ ਸੁਰਿੰਦਰ ਸਿੰਗਲਾ, ਅਨਿਲ ਕਾਠ, ਸਨੀ ਕਾਸਲ, ਰਾਕੇਸ਼ ਜਈ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰੀਸ਼ਦ ਦੇ ਮੈਂਬਰ ਮੌਜੂਦ ਸਨ।