ਮਾਤਾ ਗੁਜਰੀ ਜੀ ਭਲਾਈ ਕੇਂਦਰ ਦੀ ਮਹੀਨਾਵਾਰ ਮੀਟਿੰਗ

 ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪਿਛਲੇ ਦਿਨੀਂ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੀ ਮਹੀਨਾਵਾਰ ਮੀਟਿੰਗ ਧਰਮਸ਼ਾਲਾ ਮਾਤਾ ਕੱਲਰ ਵਾਲੀ ਵਿਖੇ ਹੋਈ ਜਿਸ ਵਿੱਚ ਕਾਫੀ ਮੈਂਬਰਾਂ ਨੇ ਹਾਜ਼ਰ ਹੋ ਕੇ ਆਪਣੇ ਸੁਝਾਅ ਦਿੱਤੇ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਪ੍ਰਿੰਸੀਪਲ ਵਿਜੇ ਕੁਮਾਰ ਅਤੇ ਲੈਕਚਰਾਰ ਕ੍ਰਿਸ਼ਨ ਲਾਲ ਜੀ ਸਮੇਤ ਕਈਆਂ ਵਲੋਂ ਆਪਣੇ ਵਿਚਾਰ ਰੱਖੇ ਗਏ ਅਤੇ ਸੁਝਾਅ ਦਿੱਤੇ ਗਏ। 

      ਇਹਨਾਂ ਸੁਝਾਵਾਂ ਅਨੁਸਾਰ ਹੀ ਧੁੰਦ ਦੇ ਮੌਸਮ ਕਾਰਨ ਬਿਨਾਂ ਲਾਈਟਾਂ ਵਾਲੇ ਸਾਧਨਾਂ ਪਿਛੇ ਰਿਫਲੈਕਟਰ ਲਗਾਉਣ ਦੀ ਸੇਵਾ ਪਹਿਲੀ ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ, ਰਿਫਲੈਕਟਰਾਂ ਦੀ ਸੇਵਾ ਡੈਨਮਾਰਕ ਤੋਂ ਚਰਨਜੀਤ ਮਦਾਨ ਵਲੋਂ ਕੀਤੀ ਜਾਂਦੀ ਹੈ। ਪਹਿਲੀ ਜਨਵਰੀ ਨੂੰ ਸਵੇਰੇ ਸਥਾਨਕ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਸਮਾਗਮ ਸਾਰੇ ਡਾਕਟਰਾਂ ਅਤੇ ਸਟਾਫ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਇਸੇ ਦਿਨ ਹੀ ਸਾਰੇ ਸ਼ਹਿਰ ਵਿੱਚ ਸੰਸਥਾ ਵਲੋਂ ਤਿਆਰ ਕਰਵਾਈਆਂ ਗਈਆਂ ਨਵੇਂ ਸਾਲ ਦੀਆਂ ਜੰਤਰੀਆਂ ਵੰਡੀਆਂ ਜਾਣਗੀਆਂ। ਪਿੰਡ ਬਛੁਆਣਾ ਦੇ ਡੇਰਾ ਬਾਬਾ ਥੰਮਣ ਦਾਸ ਜੀ ਵਿਖੇ ਉਥੋਂ ਦੀ ਪੰਚਾਇਤ ਵਲੋਂ ਕਰਵਾਏ ਜਾ ਰਹੇ ਸਮਾਗਮ ਮੌਕੇ 5 ਜਨਵਰੀ ਐਤਵਾਰ ਸਵੇਰੇ 10 ਵਜੇ ਤੋਂ 1 ਵਜੇ ਤੱਕ ਖੂਨਦਾਨ ਅਤੇ ਮੈਡੀਕਲ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਛਾਤੀ ਅਤੇ ਪੇਟ ਰੋਗਾਂ ਦੇ ਮਾਹਿਰ ਡਾਕਟਰ ਸੁਮਿੱਤ ਸ਼ਰਮਾ ਜੀ ਮਰੀਜ਼ਾਂ ਦੀਆਂ ਜਰਨਲ ਬਿਮਾਰੀਆਂ ਦਾ ਇਲਾਜ ਕਰਨਗੇ। ਸੰਸਥਾ ਆਗੂ ਰਜਿੰਦਰ ਵਰਮਾ ਅਤੇ ਸੁਖਦਰਸ਼ਨ ਕੁਲਾਨਾ ਨੇ ਦੱਸਿਆ ਕਿ ਜਨਵਰੀ ਦੇ ਮਹੀਨੇ ਹੀ ਗੁਰੂ ਨਾਨਕ ਕਾਲਜ਼ ਵਿੱਚ ਉੱਚ ਵਿੱਦਿਆ ਪ੍ਰਾਪਤ ਕਰਦੇ ਜਰਨਲ ਵਰਗ ਦੇ ਲੋੜਵੰਦ ਬੱਚਿਆਂ ਦੀ ਲਗਭਗ ਇੱਕ ਲੱਖ ਰੁਪਏ ਫੀਸ ਭਰੀ ਜਾਵੇਗੀ ਕਿਉਂਕਿ ਐਸ ਸੀ ਬੱਚਿਆਂ ਨੂੰ ਸਕਾਲਰਸ਼ਿਪ ਆ ਜਾਂਦੀ ਹੈ। ਠੰਡ ਦੇ ਮੌਸਮ ਕਾਰਨ ਸਕੂਲਾਂ ਵਿੱਚ ਜਾ ਕੇ ਲੋੜਵੰਦ ਬੱਚਿਆਂ ਨੂੰ ਬੂਟ ਜੁਰਾਬਾਂ ਕੋਟੀਆਂ ਦਿੱਤੀਆਂ ਜਾਣਗੀਆਂ। ਲੋੜਵੰਦਾਂ ਨੂੰ ਕੰਬਲ ਅਤੇ ਪੁਰਾਣੇ ਗਰਮ ਕੱਪੜੇ ਵੰਡੇ ਜਾਣਗੇ। ਲੋਹੜੀ ਮੌਕੇ ਲੋੜਵੰਦਾਂ ਦੇ ਘਰਾਂ ਵਿੱਚ ਜਾ ਕੇ ਰੇਵੜੀ ਆਦਿ ਸਮਾਨ ਵੰਡਿਆ ਜਾਵੇਗਾ ਤਾਂ ਜੋ ਉਹ ਵੀ ਲੋਹੜੀ ਦਾ ਅਨੰਦ ਲੈ ਸਕਣ।

ਇਹ ਸਾਰੀਆਂ ਸੇਵਾਵਾਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਹੋਣਗੀਆਂ। ਸੰਸਥਾ ਵਲੋਂ 8 ਮਾਰਚ ਨੂੰ ਕਰਵਾਏ ਜਾ ਰਹੇ ਵਿਆਹ ਮਹਾਂ ਉਤਸਵ ਦੀ ਤਿਆਰੀ ਸਬੰਧੀ ਵੀ ਵਿਚਾਰਾਂ ਹੋਈਆਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾਕਟਰ ਬਲਦੇਵ ਕਕੜ, ਡਾਕਟਰ ਬਲਵਿੰਦਰ ਸਿੰਘ, ਬਲਬੀਰ ਸਿੰਘ ਕੈਂਥ, ਮਿਸਤਰੀ ਮਿੱਠੂ ਸਿੰਘ, ਅਵਤਾਰ ਸਿੰਘ ਹੌਲਦਾਰ, ਨਰੇਸ਼ ਕੁਮਾਰ,ਸੋਹਣ ਸਿੰਘ,ਗੁਰਤੇਜ ਸਿੰਘ ਕੈਂਥ, ਰਜਿੰਦਰ ਸਿੰਘ ਭੋਲਾ, ਦਵਿੰਦਰਪਾਲ ਸਿੰਘ, ਮਾਸਟਰ ਰਜਿੰਦਰ ਸਿੰਘ, ਗੁਰਚਰਨ ਸਿੰਘ ਮਲਹੋਤਰਾ, ਹਰਭਜਨ ਸਿੰਘ ਜਵੈਲਰਜ਼, ਡਾਕਟਰ ਪ੍ਰਿਤਪਾਲ ਸਿੰਘ, ਮਨਜਿੰਦਰ ਸਿੰਘ ਬੱਤਰਾ, ਮਾਸਟਰ ਜਸਪ੍ਰੀਤ ਸਿੰਘ ਅਨੇਜਾ, ਨੱਥਾ ਸਿੰਘ, ਮਹਿੰਦਰਪਾਲ ਸਿੰਘ, ਡਾਕਟਰ ਜਗਨਨਾਥ ਸਮੇਤ ਅਨੇਕਾਂ ਮੈਂਬਰ ਹਾਜ਼ਰ ਸਨ।