ਵਿਸਾਲ ਰਾਜਸੀ ਰੈਲੀ ਦੀ ਤਿਆਰੀ ਹਿੱਤ ਪਿੰਡ ਧਿੰਗੜ ਵਿੱਖੇ ਜਨਤਕ ਮੀਟਿੰਗ
ਸਰਦੂਲਗੜ੍ਹ/ ਝੁਨੀਰ 29 ਦਸੰਬਰ ਗੁਰਜੰਟ ਬਾਜੇਵਾਲੀਆ ਸੀਪੀਆਈ ਦੀ ਜਨਮ ਸਤਾਬਦੀ ਨੂੰ ਸਮਰਪਿਤ 30 ਦਸੰਬਰ ਨੂੰ ਮਾਨਸਾ ਦੀ ਪੁਰਾਣੀ ਅਨਾਜ ਮੰਡੀ ਵਿੱਖੇ ਕੀਤੀ ਜਾਣ ਵਿਸਾਲ ਰਾਜਸੀ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ ਤੇ ਮਿਹਨਤਕਸ ਜਨਤਾ ਦੀ ਤਾਕਤ ਦਾ ਪ੍ਰਗਟਾਵਾ ਕਰੇਗੀ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਹਲਕਾ ਸਰਦੂਲਗੜ੍ਹ ਦੇ ਪਿੰਡ ਧਿੰਗੜ ਵਿੱਖੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਕੇਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਆਪ ਸਰਕਾਰ ਲੋਕਾ ਦੇ ਬੁਨਿਆਦੇ ਮਸਲੇ ਹੱਲ ਕਰਨ ਦੀ ਥਾ ਵੱਡੇ ਉਦਯੋਗਪਤੀਆਂ ਨੂੰ ਖੁਸ ਕਰਨ ਵਿੱਚ ਮਗਨ ਹੋ ਚੁੱਕੀਆ ਹਨ ਤੇ ਨਵਉਦਾਰਵਾਦੀ ਕਾਰਪੋਰੇਟ ਪੱਖੀ ਨੀਤੀਆ ਸਦਕਾ ਪਬਲਿਕ ਅਦਾਰਿਆ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆ ਦੇ ਭਾਅ ਵੇਚ ਰਹੀਆ ਹਨ ।
ਐਡਵੋਕੇਟ ਉੱਡਤ ਨੇ ਕਿਹਾ ਕਿ ਮੋਦੀ ਹਕੂਮਤ ਦੀਆ ਨੀਤੀਆ ਸਦਕਾ ਦੇਸ ਦਾ 73% ਸਮਰਾਇਆ ਕੁ ਵੱਡੇ ਘਰਾਣਿਆਂ ਕੋਲ ਇਕੱਠਾ ਹੋ ਚੁੱਕਾ ਹੈ ਤੇ ਅਮੀਰੀ ਤੇ ਗਰੀਬੀ ਵਿੱਚਲੀ ਖਾਹੀ ਡੂੰਘੀ ਹੋ ਚੁੱਕੀ ਹੈ ।
ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਲੋਕਾ ਨੂੰ ਚੌਣਾ ਤੋ ਪਹਿਲਾ ਆਪਣੀਆ ਦਿੱਤੀਆ ਗਰੰਟੀਆ ਭੁਲਾ ਚੁੱਕੀ ਹੈ ਤੇ ਲੋਕ ਆਪਣੇ ਆਪ ਨੂੰ ਠੰਗੇ ਮਹਿਸੂਸ ਕਰ ਰਹੇ ਹਨ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਰਾਜ ਸਿੰਘ ਧਿੰਗੜ , ਕੇਵਲ ਸਿੰਘ ਧਿੰਗੜ , ਜਸਪਾਲ ਸਿੰਘ ਧਿੰਗੜ , ਰਾਮ ਸਿੰਘ ਧਿੰਗੜ , ਰਾਣੀ ਕੋਰ , ਗੁਰਮੇਲ ਕੌਰ ਤੇ ਕੁਲਵੰਤ ਕੌਰ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।