ਲਬੇ ਸਮੇਂ ਤੋਂ ਡਿਪਟੀ ਕਮਿਸ਼ਨਰ ਦਫ਼ਤਰ ,ਵਣ ਰੇਂਜ ਮਹਿਕਮੇ ਵੱਲੋਂ ਨਹੀਂ ਕੀਤੀ ਜਾ ਰਹੀ ਕੋਈ ਸੁਣਵਾਈ
ਕਿਸੇ ਸਮੇਂ ਵੀ ਹੋ ਸਕਦਾ ਹੈ ਕੋਈ ਵੱਡਾ ਹਾਦਸਾ ਰਾਹਗੀਰਾਂ ਦੀ ਲੈ ਸਕਦਾ ਜਾਨ
ਬਰਨਾਲਾ,30,ਦਸੰਬਰ/- ਕਰਨਪ੍ਰੀਤ ਕਰਨ / ਗੁਰਦੁਆਰਾ ਸਿੰਘ ਸਭਾ ਸਦਰ ਬਾਜ਼ਾਰ ਨਾਲ ਲਗਦੀ ਪੁੱਡਾ ਮਾਰਕੀਟ ਵਰਮਾ ਗੰਨ ਹਾਊਸ ਕੋਲ ਪਿਛਲੇ ਇੱਕ ਸਾਲ ਤੋਂ ਜਿੱਥੇ ਬਿਜਲੀ ਟਰਾਂਸਫਾਰਮ ਤੇ ਡਿੱਗੇ ਦਰੱਖਤ ਦੀ ਬਿਜਲੀ ਮਹਿਕਮੇ ਵਲੋਂ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ ਉੱਥੇ ਹੀ ਲੰਬੇ ਸਮੇਂ ਤੋਂ ਡਿਪਟੀ ਕਮਿਸ਼ਨਰ ਦਫ਼ਤਰ ,ਵਣ ਰੇਂਜ ਤੇ ਪੁੱਡਾ ਮਹਿਕਮੇ ਵੱਲੋਂ ਨਹੀਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜਿਸ ਨਾਲ ਕਿਸੇ ਸਮੇਂ ਵੀ
ਕੋਈ ਵੱਡਾ ਹਾਦਸਾ ਹੋ ਸਕਦਾ ਹੈ ਜਿਸ ਨਾਲ ਰਾਹਗੀਰਾਂ ਦੀ ਜਾਨ ਦਾ ਖੌਅ ਬਣਿਆ ਹੋਇਆ ਹੈ ! ਇਸ ਸਮੁੱਚੇ ਘਟਣਾਕਰਮ ਸਬੰਧੀ ਜਾਣਕਾਰੀ ਦਿੰਦਿਆਂ ਪੁੱਡਾ ਚੱਲ ਰਹੇ ਨੇ ਪੁਰਾਣੀ ਤਹਿਸੀਲ ਮਾਰਕੀਟ ਵੱਲੋਂ ਨਸੀਬ ਕੁਮਾਰ ਸਿੰਗਲਾ, ਰਾਜੀਵ ਰਿੰਪੀ ਵਰਮਾ,ਜਸਵੰਤ ਸਿੰਘ, ਬਾਲ ਕ੍ਰਿਸ਼ਨ,ਦਰਸ਼ਨ ਸਿੰਘ ਧਾਲੀਵਾਲ ਆਦਿ ਨੇ ਦੱਸਿਆ ਕਿ ਲੰਬੇ ਸਮੇਂ ਉਡਾ ਮਾਰਕੀਟ ਵਿੱਚ ਦਰਖਤ ਖੜੇ ਹਨ ਜੋ ਸੁੱਕੇ ਹੋਏ ਹਨ ਤੇ ਜੜਾਂ ਤੋਂ ਖੋਖਲੇ ਹੋ ਚੁੱਕੇ ਹਨ ਇਹ ਦਰਖਤ ਸਾਈਡ ਤੋਂ ਝੁਕ ਕੇ ਬਿਜਲੀ ਦੇ ਟ੍ਰਾਂਸਫਾਰਮਰ ਉੱਪਰ ਡਿੱਗੇ ਹੋਏ ਹਨ ਬਿਜਲੀ ਦੇ ਵੱਡੇ ਟ੍ਰਾਂਸਫਾਮਰ ਤੇ ਡਿੱਗੇ ਸੁੱਕੇ ਦਰੱਖਤ ਨੂੰ ਹਟਾਉਣ ਲਈ ਪੁੱਡਾ ਮਹਿਕਮਾ,ਵਣ ਰੇਂਜ ਅਫਸਰ ਅਤੇ ਜਿਲਾ ਡਿਪਟੀ ਕਮਿਸ਼ਨਰ ਦਫਤਰ ਵਿਖੇ ਅਰਜੀਆਂ ਦਿੱਤੀਆਂ ਹੋਈਆਂ ਹਨ ਪਰੰਤੂ ਕਿਸੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਨੂੰ ਦੱਸਿਆ ਕਿ ਫਰਵਰੀ 2024 ਤੋਂ ਐਪਲੀਕੇਸ਼ਨ ਦਿੱਤੀਆਂ ਹੋਈਆਂ ਹਨ ਪਰੰਤੂ ਇਸ ਟੁੱਟੇ ਹੋਏ ਦਰਖਤ ਨੂੰ ਟਰਾਂਸਫਾਰਮ ਤੋਂ ਹਟਾਉਣ ਲਈ ਕਿਸੇ ਮਹਿਕਮੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਟਰਾਂਸਫਾਰਮ ਤੇ ਡਿੱਗਿਆ ਦਰਖਤ ਕਿਸੇ ਸਮੇਂ ਵੀ ਰਾਹਗੀਰਾਂ ਦੀ ਜਾਨ ਦਾ ਦੁਸ਼ਮਣ ਬਣ ਸਕਦਾ ਹੈ ਉਹਨਾਂ ਬੇਨਤੀ ਕੀਤੀ ਕਿ ਜਲਦ ਤੋਂ ਜਲਦ ਵਣ ਰੇਂਜ ਦਫਤਰ ਇਸ ਦਰਖਤ ਨੂੰ ਹਟਾ ਕੇ ਇਸ ਖਤਰੇ ਤੋਂ ਨਿਜਾਤ ਦਬਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਨਾ ਵਾਪਰੇ! ਉਹਨਾਂ ਮਾਨਯੋਗ ਸਟੇਟ ਅਫਸਰ ਉੱਡਾ ਵਿਭਾਗ ਪਟਿਆਲਾ ਮਾਨਯੋਗ ਬਣ ਰੇਂਜ ਆਸਰ ਬਰਨਾਲਾ ਨੂੰ ਦੋ ਤਿੰਨ ਮਹੀਨੇ ਪਹਿਲਾਂ ਵੀ ਦਿੱਤੀਆਂ ਦਰਖਾਸਤ ਗੌਰ ਕਰਨ ਦੀ ਬੇਨਤੀ ਕੀਤੀ ਤਾਂ ਜੋ ਕਿਸੇ ਕਿਸਮ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਸਕੇ