ਸਿੱਖੀ ਸਿਦਕ ਅਤੇ ਸਿਰੜੀ ਜ਼ਜਬਿਆਂ ਨੂੰ ਸਮਰਪਿਤ ਕਵਿਤਾ

ਸਿੱਖੀ ਸਿਦਕ ਅਤੇ ਸਿਰੜੀ ਜ਼ਜਬਿਆਂ ਨੂੰ ਸਮਰਪਿਤ ਕਵਿਤਾ

 

ਸੂਬਿਆ ਕਚਹਿਰੀ ਭਾਵੇਂ ਤੇਰੀ ਲੱਗਦੀ,

ਝੰਡੇ ਇੱਥੇ ਕੇਸਰੀ ਝੁਲਾਏ ਜਾਣਗੇ,

ਅੱਜ ਭਾਵੇਂ ਤੇਰੇ ਫ਼ਰਮਾਨ ਚੱਲਦੇ,

ਸਿੱਖੀ ਦੇ ਨਗਾਰੇ ਵੀ ਵਜਾਏ ਜਾਣਗੇ।

ਛੋਟੇ ਛੋਟੇ ਗੋਬਿੰਦ ਦੇ ਲਾਲ ਵੇਖ ਲੈ,

ਗੂੰਜਦੇ ਜੈਕਾਰੇ ਸਾਡੇ ਨਾਲ ਵੇਖ ਲੈ,

ਰਹਿਣਾ ਨੀ ਨਿਸ਼ਾਨ ਤੇਰਾ ਇਸ ਜੱਗ ‘ਤੇ,

ਮੇਲੇ ਸਾਡੀ ਯਾਦ ‘ਚ ਲਗਾਏ ਜਾਣਗੇ,

ਸੂਬਿਆ ਕਚਹਿਰੀ ਭਾਵੇਂ ਤੇਰੀ ਲੱਗਦੀ…..

ਪੋਤੇ ਅਸੀਂ ਮਾਤਾ ਗੁਜਰੀ ਦੇ ਵੇਖ ਲੈ,

ਖੌਫ ਤੇਰੀ ਅੱਖਾਂ ‘ਚ ਵਸਾ ਚੱਲੇ ਆਂ,

ਤੀਰ ਨਾ ਕਮਾਨ ਸਾਡੇ ਹੱਥ ਖਾਲੀ ਨੇ,

ਨੀਂਹ ਤੇਰੇ ਰਾਜ ਦੀ ਹਿਲਾ ਚੱਲੇ ਆਂ,

ਸੂਬਿਆ ਕਚਹਿਰੀ ਭਾਵੇਂ ਤੇਰੀ ਲੱਗਦੀ…..

ਸਾਨੂੰ ਨ੍ਹਈ ਐਂ ਡਰ ਤੇਰੇ ਫ਼ਰਮਾਨ ਦਾ,

ਬੈਠਾ ਬਾਬਾ ਤਵੀ ਤੇ ਆਨੰਦ ਮਾਣ ਦਾ,

ਪਿੱਛੇ ਭਾਵੇਂ ਸਾਡਾ ਇਤਿਹਾਸ ਵੇਖ ਲੈ,

ਸੀਸ ਸਾਡੇ ਕਦੇ ਨਾ ਝੁਕਾਏ ਜਾਣਗੇ,

ਸੂਬਿਆ ਕਚਹਿਰੀ ਭਾਵੇਂ ਤੇਰੀ ਲੱਗਦੀ…..

ਹਿੰਦ ਦੀ ਏ ਰਾਖੀ ਸਾਡਾ ਦਾਦਾ ਵੇਖ ਲੈ,

ਉਸੇ ਰਾਹ ‘ਤੇ ਚੱਲੇ ਆਂ ਜਲਾਦਾ ਵੇਖ ਲੈ,

ਰੂਹ ਭਾਵੇਂ ਸਾਡੀ ਅਸਮਾਨ ਚੱਲੀ ਏ,

ਹੌਂਸਲੇ ਬੁਲੰਦ ਨਾ ਹਰਾਏ ਜਾਣਗੇ,

ਸੂਬਿਆ ਕਚਹਿਰੀ ਭਾਵੇਂ ਤੇਰੀ ਲੱਗਦੀ,

ਝੰਡੇ ਇੱਥੇ ਕੇਸਰੀ ਝੁਲਾਏ ਜਾਣਗੇ।

 ਸਿੰਦਰਪਾਲ ਕੌਰ

ਅੰਗਰੇਜ਼ੀ ਅਧਿਆਪਕਾ ਪੀ,ਐਮ, ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੁਢਲਾਡਾ (ਮੁੰਡੇ)

ਦਵਿੰਦਰ ਸਿੰਘ ਕੋਹਲੀ ਪੱਤਰਕਾਰ ਬੁਢਲਾਡਾ