ਸੰਗਰੂਰ,ਬਰਨਾਲਾ,28 ਦਸੰਬਰ/ਕਰਨਪ੍ਰੀਤ ਕਰਨ/-ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੀ ਕਮਾਂਡ ਸੰਭਾਲ ਰਹੇ ਸੂਬਾ ਆਗੂ ਸ੍ਰੀ ਅਰਵਿੰਦ ਖੰਨਾ ਪਿੰਡ ਪੁੰਨਾਵਾਲ, ਧੂਰੀ ਵਿਖੇ ਨਵੇਂ ਬਣੇ ਸਰਪੰਚ ਰਾਜ ਰਾਣੀ (ਪਤਨੀ ਸ. ਗੋਬਿੰਦਰ ਸਿੰਘ ਖੰਗੂੜਾ) ਦੇ ਘਰ ਮੁਬਾਰਕਬਾਦ ਦੇਣ ਲਈ ਪਹੁੰਚੇ ਅਤੇ ਪਿੰਡ ਵਾਸੀਆਂ ਨਾਲ ਚਾਹ ਦਾ ਕੱਪ ਸਾਂਝਾ ਕੀਤਾ। ਇਸ ਦੌਰਾਨ ਪਿੰਡ ਵਾਸੀਆਂ ਨਾਲ ਵੱਖ ਵੱਖ ਮੁੱਦਿਆ ਤੇ ਵਿਚਾਰ ਵਟਾਂਦਰਾ ਵੀ ਕੀਤਾ। ਉਹਨਾਂ ਕਿਹਾ ਭਾਰਤੀ ਜਨਤਾ ਪਾਰਟੀ ਦੀਆਂ ਆਯੂਸ਼ਮਾਨ ਯੋਜਨਾ ਰਾਹੀਂ ਪੰਜ ਤੱਕ ਲੱਖ ਰੁਪਏ ਦਾ ਮੁਫਤ ਇਲਾਜ, ਲੋੜਵੰਦਾਂ ਲਈ ਮੁਫ਼ਤ ਅਨਾਜ ਵੰਡ ਯੋਜਨਾ, ਮੁੱਖ ਮੰਤਰੀ ਆਵਾਜ਼ ਯੋਜਨਾ ਤਹਿਤ ਗਰੀਬ ਅਤੇ ਲੋੜਵੰਦਾਂ ਨੂੰ ਮੁਫਤ ਘਰ ਬਣਾ ਕੇ ਦੇਣੇ, ਸਮੇਤ ਅਨੇਕਾਂ ਯੋਜਨਾਵਾਂ ਹਨ ਜਿਨਾਂ ਦਾ ਸੂਬੇ ਦੇ ਲੋਕਾਂ ਨੂੰ ਵੱਡਾ ਫਾਇਦਾ ਮਿਲ ਰਿਹਾ ਹੈ ਉਹਨਾਂ ਕਿਹਾ ਕਿ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਪੱਖੀ ਸੁਵਿਧਾਵਾਂ ਅਤੇ ਨੀਤੀਆਂ ਲੋਕ ਹਿੱਤ ਵਿੱਚ ਹਨ ਜਿਸ ਕਾਰਨ ਦਿਨੋ ਦਿਨ ਭਾਰਤੀ ਜਨਤਾ ਪਾਰਟੀ ਦਾ ਕਾਫਲਾ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਵੱਧ ਰਿਹਾ ਹੈ,!ਇਸ ਦੌਰਾਨ ਪੰਚ ਕਰਮਜੀਤ ਸਿੰਘ ਬਿੱਟੂ ,ਪੰਚ ਜਮਨਾ ਸਿੰਘ, ਗੂਰੀ ਖੰਗੂੜਾ, ਸਿਕੰਦਰ ਸਿੰਘ ਖੰਗੂੜਾ, ਰਸ਼ੂ ਪੁੰਨਾਵਾਲ , ਜਥੇਦਾਰ ਜੈਵ ਸਿੰਘ , ਨਰੈਣਾ ਸਿੰਘ ਬੱਬਲੀ ਸਿੰਘ , ਸੋਨੀ ਖੰਗੂੜਾ , ਬਲਵੀਰ ਸਿੰਘ ਖੰਗੂੜਾ , ਗੋਰਾ ਸਿੰਘ , ਇੰਦਰਪਾਲ ਸਿੰਘ ਗੋਲਡੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਧੂਰੀ, ਇੰਦਰਜੀਤ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ, ਭਾਜਪਾ ਜਿਲ੍ਹਾ ਸੰਗਰੂਰ-1 ਦੇ ਪ੍ਰਧਾਨ ਧਰਮਿੰਦਰ ਸਿੰਘ ਦੁੱਲਟ ਅਤੇ ਭਾਜਪਾ ਮੰਡਲ ਘਨੋਰੀ ਦੇ ਪ੍ਰਧਾਨ ਬਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
Related Posts
SBI ਦੇ ਗਾਹਕ ਧਿਆਨ ਦੇਣ! ATM ਤੋਂ ਪੈਸੇ ਕਢਵਾਉਣ ਤੋਂ ਪਹਿਲਾਂ ਜਾਣ ਲਓ ਇਹ ਗਾਈਡਲਾਈਨ
ਨਵੀਂ ਦਿੱਲੀ : ATM ਧੋਖਾਧੜੀ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ, ਭਾਰਤੀ ਸਟੇਟ ਬੈਂਕ (SBI) ਇਕ ਵੱਡਾ ਅਪਡੇਟ ਲੈ ਕੇ ਆਇਆ…
ਪੰਜਾਬ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿਚ 18.50 ਫੀਸਦੀ ਵਾਧਾ : ਜਿੰਪਾ
ਚੰਡੀਗੜ,–ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਹੈ ਕਿ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿਚ…
ਨਗਰ ਕੀਰਤਨ ‘ਚ ਵਾਪਰਿਆ ਹਾਦਸਾ,ਟਰਾਲੀ ਦੇ ਡਾਲੇ ਤੋਂ ਡਿੱਗਣ ਕਾਰਨ 10 ਸਾਲਾ ਬੱਚੇ ਦੀ ਮੌਤ
ਲੁਧਿਆਣਾ : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਤੇ ਕੱਢੇ ਜਾ ਰਹੇ ਨਗਰ ਕੀਰਤਨ ਦੇ ਦੌਰਾਨ ਇੱਕ ਹਾਦਸਾ…