ਗੁਰਦੁਆਰਾ ਭਾਈ ਜਗਤਾ ਜੀ ਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਸਿੱਖ ਇਤਿਹਾਸ ਨੂੰ ਸਮਰਪਿਤ ਬੱਚਿਆਂ ਦੀ ਕਰਵਾਈ ਧਾਰਮਿਕ ਪ੍ਰੀਖਿਆ

     ਨਕਦ ਇਨਾਮ ਦੇ ਕੇ ਕੀਤਾ ਸਨਮਾਨਿਤ।

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ) -ਸਮੂਹ ਸੰਗਤ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਭਾਈ ਜਗਤਾ ਜੀ ਅਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵੱਲੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੋਰ ਜੀ ਦੀ ਯਾਦ ਨੂੰ ਸਮਰਪਿਤ ਚੱਲ ਰਹੇ ਤਿੰਨਾ ਰੋਜ਼ਾ ਨਾਮ ਸਿਮਰਨ ਸਮਾਗਮ ਵਿੱਚ ਪਹਿਲੇ ਦਿਨ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਸਿੱਖ ਇਤਿਹਾਸ ਪ੍ਰੀਖਿਆ ਕਰਵਾਈ ਗਈ । ਜਿਸ ਵਿੱਚ ਦੋਹਾ ਵਰਗਾ ਜੂਨੀਅਰ ਅਤੇ ਸੀਨੀਅਰ ਵਿੱਚ ਲਗਭਗ 15 ਪਿੰਡਾ ਤੋ ਕੁੱਲ 135 ਬੱਚਿਆਂ ਨੇ ਭਾਗ ਲਿਆ । ਭਾਗ ਲੈਣ ਵਾਲੇ ਹਰ ਬੱਚੇ ਨੂੰ ਸਰਟੀਫਿਕੇਟ ਅਤੇ ਗਿਫਟ ਨਾਲ ਸਨਮਾਨਤ ਕੀਤਾ ਗਿਆ ਅਤੇ ਜਿਸ ਵਿੱਚੋਂ ਦੋਹਾਂ ਵਰਗਾਂ ਦੇ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਪ੍ਰੀਤ ਮੋਟਰਜ ਬੁਢਲਾਡਾ ਵੱਲੋ ਕ੍ਰਮਵਾਰ 3100,2100,1100 ਰੁਪਏ ਦੇ ਨਕਦ ਇਨਾਮ ਦਿੱਤੇ ਗਏ ।ਸੀਨੀਅਰ ਵਰਗ ਵਿਚ ਪਹਿਲੇ ਨੰਬਰ ਉੱਤੇ ਜੀਵਨਜੋਤ ਕੌਰ,ਦੂਜੇ ਤੇ ਅਮਨ ਬਜਾਜ ਅਤੇ ਤੀਜੇ ਤੇ ਤਜਿੰਦਰ ਸਿੰਘ ਰਹਿ ਕੇ ਜੇਤੂ ਰਹੇ।ਜੂਨੀਅਰ ਵਰਗ ਵਿਚ ਪਹਿਲਾ ਸਥਾਨ ਹਰਗੁਣ ਵਾਤਿਸ, ਰੀਤੂ ਸ਼ਰਮਾ ਅਤੇ ਹਰਸਿਮਰ ਕੌਰ ਜੇਤੂ ਰਹੇ।ਇਸ ਮੋਕੇ ਮਾਤਾ ਗੁਜਰੀ ਭਲਾਈ ਕੇਦਰ ਤੋ ਮਾਸਟਰ ਕੁਲਵੰਤ ਸਿੰਘ ਜੀ ਨੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਦੱਸੇ ਮਾਰਗ ਤੇ ਚੱਲਣ ਅਤੇ ਹਰ ਪ੍ਰਸਿਥਤੀ ਵਿੱਚ ਅਡੋਲ ਰਹਿਣ ਲਈ ਪ੍ਰੇਰਿਤ ਕੀਤਾ । ਗੁਰਦੁਆਰਾ ਸਾਹਿਬ ਦੇ ਸੇਵਾਦਾਰ ਮਾਸਟਰ ਜਸਪ੍ਰੀਤ ਸਿੰਘ ਨੇ ਮਾਤਾ ਗੁਜਰੀ ਜੀ ਭਲਾਈ ਕੇਦਰ , ਪ੍ਰੀਤ ਮੋਟਰਜ ਬੁਢਲਾਡਾ ਅਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਬੱਚਿਆਂ ਦੇ ਮਾਪਿਆ ਦਾ ਵਿਸ਼ੇਸ਼ ਧੰਨਵਾਦ ਕੀਤਾ।ਜਿਨ੍ਹਾਂ ਨੇ ਇੰਨਾਂ ਠੰਡ ਵਿੱਚ ਬੱਚਿਆਂ ਨੂੰ ਪ੍ਰੇਰ ਕੇ ਇਤਿਹਾਸ ਨਾਲ ਜੁੜਨ ਲਈ ਇੱਥੇ ਤੱਕ ਲੈ ਕੇ ਆਏ । ਇਸ ਮੋਕੇ ਗੁਰਚਰਨ ਸਿੰਘ ਅਨੇਜਾ , ਕੁਲਦੀਪ ਸਿੰਘ ਅਨੇਜਾ,ਹਰਭਜਨ ਸਿੰਘ ਬਜਾਜ , ਸੁਖਵਿੰਦਰ ਸਿੰਘ ਮਨੀ , ਮਾਸਟਰ ਅਮਰੀਕ ਸਿੰਘ , ਸੁਖਪ੍ਰੀਤ ਸਿੰਘ , ਗੁਰਵਿੰਦਰ ਸਿੰਘ ਸੋਨੂੰ , ਮੁਖਵਿੰਦਰ ਸਿੰਘ ਹਨੀ , ਸੁਰਜੀਤ ਸਿੰਘ , ਨੱਥਾ ਸਿੰਘ , ਬਲਬੀਰ ਸਿੰਘ ਕੈਂਥ ਆਦਿ ਹਾਜ਼ਰ ਸਨ।