ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪੰਜਾਬ ਦੀ ਚੌਥੀ ਪੀੜ੍ਹੀ ਦੇ ਉੱਘੇ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨੂੰ ਉਹਨਾਂ ਦੇ ਬਾਲ ਨਾਟਕ “ਮੈਂ ਜਲ੍ਹਿਆ ਵਾਲਾ ਬਾਗ ਬੋਲਦਾ ਹਾਂ” ਤੇ ਭਾਰਤੀ ਸਾਹਿਤ ਅਕਾਦਮੀ ਵਲੋਂ ਬਾਲ ਸਾਹਿਤ ਅਕਾਦਮੀ ਨਾਲ ਸਨਮਾਨਿਤ ਹੋਣ ਤੇ ਸਾਹਿਤਕ ਹਲਕਿਆ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ । ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਮਾਨਸਾ ਨੇ ਇਸ ਸਮੇਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਕੁਲਦੀਪ ਸਿੰਘ ਦੀਪ ਨੂੰ ਉਹਨਾਂ ਦੇ ਸਮੁੱਚੇ ਲੇਖਣ ਕਾਰਜ ਲਈ ਵਧਾਈਆਂ ਦਿੱਤੀਆਂ । ਲੇਖਕ ਸੰਘ ਦੇ ਜਨਰਲ ਸਕੱਤਰ ਕੁਲਦੀਪ ਚੌਹਾਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੁਲਦੀਪ ਸਿੰਘ ਦੀਪ ਇੱਕ ਚਲਦੀ ਫਿਰਦੀ ਸੰਸਥਾਂ ਹੈ ਜੋ ਕਿ ਬਹੁਤ ਸਾਰੀਆਂ ਸੰਸਥਾਵਾਂ ਵਿੱਚ ਬੜੀ ਸਰਗਰਮ ਭੂਮਿਕਾ ਨਿਭਾ ਰਹੇ ਹਨ । ਮੌਜ਼ੂਦਾ ਸਮੇਂ ਵਿੱਚ ਜਿੱਥੇ ਉਹ ਸ਼ਹੀਦ ਭਗਤ ਸਿੰਘ ਕਲਾ ਮੰਚ ਦੇ ਕਨਵੀਨਰ ਦੇ ਤੌਰ ਤੇ ਕਾਰਜ ਕਰ ਰਹੇ ਹਨ ਉੱਥੇ ਹੀ ਉਹ ਪੰਜਾਬ ਦੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਦੇ ਤੌਰ ਤੇ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ । ਹੁਣ ਤੱਕ ਉਹਨਾਂ ਦੀਆਂ 35 ਦੇ ਕਰੀਬ ਨਾਟਕ , ਅਲੋਚਨਾ, ਵਾਰਤਕ ਆਦਿ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ । ਹੋਰ ਮਾਨਾ ਸਨਮਾਨਾ ਦੇ ਨਾਲ-ਨਾਲ ਉਹਨਾਂ ਦੀ ਪਲੇਠੀ ਪੁਸਤਕ ਉਪੇਰਾ ਨਾਟਕ ‘ਇਹ ਜੰਗ ਕੌਣ ਲੜੇ” ਨੂੰ ਹਰਿਆਣਾ ਸਾਹਿਤ ਅਕਾਦਮੀ ਦਾ ਐਵਾਰਡ ਵੀ ਮਿਲ ਚੁੱਕਾ ਹੈ । ਖੁਦਕੁਸ਼ੀ ਦੇ ਮੋੜ ਤੇ , ਸਿਲਸਿਲਾ, ਭੁੱਬਲ ਦੀ ਅੱਗ ਉਹਨਾਂ ਦੇ ਬਹੁਤ ਹੀ ਚਰਚਿਤ ਨਾਟਕ ਹੈ । ਅੱਜ ਬਾਲ ਸਾਹਿਤ ਤਹਿਤ ਉਹਨਾਂ ਦੇ ਨਾਟਕ “ਮੈਂ ਜਲ੍ਹਿਆ ਵਾਲਾ ਬਾਗ ਬੋਲਦਾ ਹਾਂ’ ਨੂੰ ਸਹਿਤ ਅਕਾਦਮੀ ਐਵਾਰਡ ਮਿਲਣ ਉਪਰ ਉਹਨਾਂ ਦਾ ਸਾਹਿਤਕ ਕੱਦ ਹੋਰ ਵੀ ਉੱਚਾ ਹੋਇਆ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਮਾਨਸਾ ਦੇ ਪ੍ਰਧਾਨ ਗੁਰਨੈਬ ਸਿੰਘ ਮਘਾਣੀਆਂ , ਗੁਲਾਬ ਸਿੰਘ ਰਿਉਂਦ ਕਲਾਂ ,ਸੰਤੋਖ ਸਾਗਰ,  ਜਗਜੀਵਨ ਸਿੰਘ , ਜਗਦੀਸ਼ ਰਾਏ ਕੁਲਰੀਆਂ, ਦਰਸ਼ਨ ਸਿੰਘ ਬਰੇਟਾ , ਕਹਾਣੀਕਾਰ ਦਰਸ਼ਨ ਜੋਗਾ, ਸੁਭਾਸ਼ ਬਿੱਟੂ , ਸ਼ਾਇਰ ਗੁਰਪ੍ਰੀਤ , ਤੇਜਿੰਦਰ ਕੌਰ ਜ਼ਿਲ੍ਹਾਂ ਭਾਸ਼ਾ ਅਫਸਰ ਮਾਨਸਾ , ਮਹਿੰਦਰਪਾਲ ਸਿੰਘ , ਅਸ਼ੋਕ ਬਾਂਸਲ ਮਾਨਸਾ, ਗਗਨਦੀਪ ਸ਼ਰਮਾਂ ਆਦਿ ਨੇ ਵੀ ਵਧਾਈਆਂ ਦਿੱਤੀਆਂ । ਹੈ