ਫਾਰਮ ਲੋਡਰ ਆਪਰੇਟ ਕਰਦੀ 13 ਸਾਲਾ ਬੱਚੀ ਦੀ ਖੱਡ ਵਿੱਚ ਡਿੱਗਣ ਕਾਰਨ ਮੌਤ

ਮਾਂਟਰੀਅਲ : ਇੱਕ ਫਰੰਟ ਲੋਡਰ ਨੂੰ ਆਪਰੇਟ ਕਰਦਿਆਂ ਹੋਇਆਂ ਖੱਡ ਵਿੱਚ ਡਿੱਗਣ ਕਾਰਨ ਸੇਂਟ ਅਰਮਾਂਡ, ਕਿਊਬਿਕ ਦੀ ਇੱਕ 13 ਸਾਲਾ ਬੱਚੀ ਦੀ ਮੌਤ ਹੋ ਗਈ।
ਸ਼ਾਮੀਂ 6:30 ਵਜੇ ਇਹ ਲੜਕੀ ਇੱਕ ਨਿੱਕਾ ਫਾਰਮ ਲੋਡਰ ਚਲਾ ਰਹੀ ਸੀ ਤੇ ਅਮਰੀਕਾ ਦੀ ਸਰਹੱਦ ਲਾਗੇ ਮਾਂਟਰੀਅਲ ਦੇ ਦੱਖਣ ਵੱਲ ਡੱਚ ਰੋਡ ਉੱਤੇ ਖਾਦ ਢੋਅ ਰਹੀ ਸੀ। ਅਧਿਕਾਰੀਆਂ ਅਨੁਸਾਰ ਜਦੋਂ ਉਹ ਖਾਦ ਨੂੰ ਉਲਟਾਉਣ ਲੱਗੀ ਤਾਂ ਉਸ ਦਾ ਫਰੰਟ ਲੋਡਰ ਹੀ ਪਲਟ ਗਿਆ। ਸਾਰਜੈਂਟ ਆਦਰੇ ਐਨ ਬਿਲੋਡੀਊ ਨੇ ਦੱਸਿਆ ਕਿ ਲੜਕੀ ਦੇ ਖੱਡ ਵਿੱਚ ਡਿੱਗਣ ਤੋਂ ਬਾਅਦ ਉਸ ਨੂੰ ਬਚਾਉਣ ਲਈ ਫਾਇਰ ਡਿਪਾਰਟਮੈਂਟ ਨੇ ਕਾਫੀ ਮਸ਼ੱਕਤ ਕੀਤੀ।
ਉਸ ਨੂੰ ਬਾਹਰ ਕੱਢ ਲਏ ਜਾਣ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇੱਥੇ ਦੱਸਣਾ ਬਣਦਾ ਹੈ ਕਿ ਫਾਰਮ ਇਕਿਉਪਮੈਂਟ ਆਪਰੇਟ ਕਰਨ ਦੀ ਯੋਗ ਉਮਰ 16 ਸਾਲ ਹੈ।