ਬੁਢਲਾਡਾ :-(ਦਵਿੰਦਰ ਸਿੰਘ ਕੋਹਲੀ ) -ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਅਤੇ ਜਿਲ੍ਹਾ ਪ੍ਰੋਗਰਾਮ ਅਫਸਰ, ਮਾਨਸਾ ਸ੍ਰੀਮਤੀ ਰਤਿੰਦਰ ਪਾਲ ਕੌਰ ਵੱਲੋਂ ਦਿੱਤੇ ਹੁਕਮਾਂ ਤਹਿਤ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਅਧੀਨ ਸਿਹਤ ਵਿਭਾਗ, ਵੂਮੈਨ ਸੈੱਲ ਅਤੇ ਜਿਲ੍ਹਾ ਲੀਗਲ ਸਰਵਿਸਸ ਅਥਾਰਟੀ ਮਾਨਸਾ ਦੀ ਸਹਾਇਤਾ ਨਾਲ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਬੁਢਲਾਡਾ ਵਿਖੇ ਲੀਗਲ ਅਵੇਅਰਨੈੱਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਚ ਬੁਲਾਰਿਆਂ ਨੇ ਬੱਚਿਆਂ ਅਤੇ ਔਰਤਾਂ ਨੂੰ ਮਿਲਣ ਵਾਲੀਆਂ ਸਮੂਹ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕੀਤਾ। ਇਸ ਸਬੰਧੀ ਬਾਲ ਵਿਕਾਸ ਪ੍ਰੋਜੈਕਟ ਅਫਸਰ ਬੁਢਲਾਡਾ ਨਿਰਮਲਾ ਦੇਵੀ ਵੱਲੋ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਵਿਭਾਗ ਵੱਲੋਂ ਮਿਲਣ ਵਾਲੀਆਂ ਸਮੂਹ ਸਕੀਮਾਂ ਸਬੰਧੀ ਦੱਸਿਆ ਗਿਆ। ਸਿਹਤ ਵਿਭਾਗ ਵੱਲੋਂ ਹਰਬੰਸ ਲਾਲ ਵੱਲੋਂ ਔਰਤਾ ਅਤੇ ਬੱਚਿਆਂ ਨੂੰ ਪੀ.ਸੀ.ਪੀ.ਐਨ.ਡੀ.ਟੀ. ਐਕਟ ਸਬੰਧੀ ਦੱਸਿਆ ਗਿਆ। ਵੂਮਨ ਸੈੱਲ ਵੱਲੋਂ ਵੀ ਆਪਣੇ ਵਿਭਾਗ ਦੀਆਂ ਮਿਲਣ ਵਾਲੀਆਂ ਸਮੂਹ ਕਾਨੂੰਨੀ ਸੇਵਾਵਾਂ ਬਾਰੇ ਦੱਸਿਆ ਗਿਆ। ਵਰਕਸ਼ਾਪ ਸਮਾਪਤ ਹੋਣ ਤੇ ਸਮੂਹ ਬੱਚਿਆਂ ਅਤੇ ਔਰਤਾਂ ਨੂੰ ਵਿਭਾਗ ਵੱਲੋਂ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਜਿਲ੍ਹਾ ਕੋਆਡੀਨੇਟਰ । ਕੁਲਵਿੰਦਰ ਸਿੰਘ, ਗੁਰਮੀਤ ਕੌਰ, ਸੰਦੀਪ ਕੌਰ ਬਲਾਕ ਕੋਆਡੀਨੇਟਰ, ਸੁਪਰਵਾਈਜਰ ਮਨਜੀਤ ਕੌਰ , ਸੁਮਨਪ੍ਰੀਤ ਕੌਰ , ਸ਼੍ਵੀਨਾ ਰਾਣੀ ਅਤੇ ਸਿਮਰਜੀਤ ਕੌਰ ਆਂਗਣਵਾੜੀ ਵਰਕਰ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜਰ ਸਨ।
Related Posts
1 ਮਿੰਟ ’ਚ ਬਿਨਾਂ ਦਰਦ ਦੇ ਮੌਤ, ਸਵਿਟਜ਼ਰਲੈਂਡ ’ਚ ਮੌਤ ਦੀ ਮਸ਼ੀਨ ਨੂੰ ਮਿਲੀ ਕਾਨੂੰਨੀ ਮਨਜ਼ੂਰੀ
ਸਵਿਟਜ਼ਰਲੈਂਡ ਸਰਕਾਰ ਨੇ ਸੁਸਾਈਡ ਮਸ਼ੀਨ ਦੇ ਇਸਤੇਮਾਲ ਨੂੰ ਕਾਨੂੰਨੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਦਾਅਵਾ…
ਮਨਰੇਗਾ ਸਕੀਮ ਵਿੱਚ ਭ੍ਰਿਸਟਚਾਰ ਕਰਨ ਵਾਲੇ ਅਧਿਕਾਰੀਆ ਨੂੰ ਬਖਸਿਆ ਨਹੀ ਜਾਵੇਗਾ : ਐਡਵੋਕੇਟ ਉੱਡਤ
ਸੀਪੀਆਈ ਵੱਲੋ ਪਿੰਡ ਬਾਜੇਵਾਲਾ ਵਿੱਖੇ ਵਿਸਾਲ ਜਨਤਕ ਮੀਟਿੰਗ ਦਾ ਆਯੋਜਨ ਸਰਦੂਲਗੜ੍ਹ / ਝੁਨੀਰ 27 ਜਨਵਰੀ ਗੁਰਜੰਟ ਸਿੰਘ ਸ਼ੀਂਹ ਰਿਵਾਇਤੀ ਪਾਰਟੀਆਂ…
ਕੈਪਟਨ ਚਰਨ ਕਮਲ ਸਿੰਘ ਦੁੱਲਤ ਯੂਨੀਵਰਸਿਟੀ ਆਫ਼ ਕੈਲਗਰੀ ਦੇ ਸੈਨੇਟਰ ਨਿਯੁਕਤ
ਕੈਲਗਰੀ,-ਪੰਜਾਬੀ ਭਾਈਚਾਰੇ ‘ਚ ਜਾਣੀ-ਪਹਿਚਾਣੀ ਸ਼ਖ਼ਸੀਅਤ ਕੈਨੇਡੀਅਨ ਆਰਮੀ ਫੋਰਸ ‘ਚ ਤਾਇਨਾਤ ਕੈਪਟਨ ਚਰਨ ਕਮਲ ਸਿੰਘ ਦੁੱਲਤ ਨੂੰ ਯੂਨੀਵਰਸਿਟੀ ਆਫ ਕੈਲਗਰੀ ਨੇ…