ਮੀਤ ਹੇਅਰ ਦੀ ਰਾਜਨੀਤਿਕ ਲੜੀ ਚੋਂ ਕਿਸੇ ਇਕ ਨੂੰ ਜਿਮਨੀ ਚੋਣ ਦਾ ਉਮੀਦਵਾਰ ਚੁਣਨਾ ਬੜਾ ਅਸੰਭਵ

ਬਰਨਾਲਾ,11,ਜੂਨ/ਕਰਨਪ੍ਰੀਤ ਕਰਨ /ਅਜੇ ਤਾਜ਼ਾ ਹੀ ਲੋਕ ਸਭ ਚੋਣਾਂ ਦਾ ਕੰਮ ਨੇਪਰੇ ਚੜਿਆ ਹੈ ਤੇ ਨਾਲ ਹੀ ਪੰਜਾਬ ਚ ਆਪ ਦੇ ਵਿਧਾਇਕ ਸਤੀਸ਼ ਅੰਗੁਰਲ ਵਲੋਂ ਅਸਤੀਫਾ ਦੇ ਕੇ ਭਾਰਤੀਆਂ ਜਨਤਾ ਪਾਰਟੀ ਚ ਜਾਣ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਚੋਣ ਜਿੱਤਣ ਉਪਰੰਤ ਖਾਲੀ ਹੋਈਆਂ ਸੀਟਾਂ ਤੇ ਹੁਣੇ ਤੋਂ ਪਾਰਟੀਆਂ ਵਲੋਂ ਵਿਓਤਬੰਦੀਆਂ ਘੜਨੀਆਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਸਭ ਦੀਆਂ ਨਜ਼ਰਾਂ ਹੁਣ ਪਾਰਟੀ ਹਾਈਕਮਾਂਡ ‘ਤੇ ਟਿਕੀਆਂ ਹੋਈਆਂ ਹਨ। ਹਾਈਕਮਾਂਡ ਵੀ ਵਰਕਰਾਂ ਦੀ ਨਬਜ਼ ਟਟੋਲਣ ਚ  ਲੱਗੀ ਹੋਈ ਹੈ। ਉਂਜ ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਕਈ ਚਹੇਤੇ ਆਗੂ ਦਾਅਵੇਦਾਰ ਵਜੋਂ ਸਾਹਮਣੇ ਆਉਣਗੇ। ਜਿਕਰਯੋਗ ਹੈ ਕਿ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ 1 ਲੱਖ 72 ਹਜ਼ਾਰ ਦੀ ਵੱਡੀ ਲੀਡ ਨਾਲ ਚੋਣ ਜਿੱਤਦਿਆਂ ਸੀਟ ਖਾਲੀ ਕਰ ਦਿੱਤੀ ਹੈ ਵਰਕਰ ਅਤੇ ਆਗੂ ਪੂਰੇ ਜੋਸ਼ ਵਿੱਚ ਹਨ, ਉੱਥੇ ਹੁਣ ਸਾਰਿਆਂ ਦੀਆਂ ਨਜ਼ਰਾਂ  ਵਿਧਾਨ ਸਭਾ ‘ਤੇ ਉਪ ਚੋਣਾਂ ਤੇ ਟਿਕੀਆਂ ਹੋਈਆਂ ਹਨ। ਦੂਜੇ ਪਾਸੇ ਐਮ.ਪੀ ਬਣਨ ਤੋਂ ਬਾਅਦ ਗੁਰਮੀਤ ਸਿੰਘ ਮੀਤ ਹੇਅਰ ਦਾ ਕੱਦ ਵੀ ਪਾਰਟੀ ਵਿੱਚ ਹੋਰ ਉੱਚਾ ਹੋ ਗਿਆ ਹੈ । ਇਸ ਜ਼ਿਮਨੀ ਚੋਣ ਲਈ ਬਰਨਾਲਾ ਦੀਆਂ ਸਾਰੀਆਂ ਪਾਰਟੀਆਂ ਦੇ ਚਾਹਵਾਨ ਆਗੂਆਂ ਨੇ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਰੇ ਆਗੂ ਪਾਰਟੀ ਤੋਂ ਟਿਕਟਾਂ ਲੈਣ ਲਈ ਰਣਨੀਤੀ ਬਣਾਉਣ ਵਿੱਚ ਲੱਗੇ ਹੋਏ ਹਨ। ਟਿਕਟਾਂ ਦੇ ਚਾਹਵਾਨ ਆਗੂਆਂ ਨੇ ਆਪਣੇ ਪਾਰਟੀ ਆਕਾਵਾਂ ਦੀ ਸ਼ਰਨ ਲੈਣੀ ਸ਼ੁਰੂ ਕਰ ਦਿੱਤੀ ਹੈ। ਭਾਵੇਂ ਜਿਮਨੀ ਚੋਣ ਸੱਤਾਧਾਰੀ ਪਾਰਟੀ ਦੀ ਹੀ ਸਮਝੀ ਜਾਂਦੀ ਹੈਂ ਪਰੰਤੂ ਜਨਤਾ  ਜਨਾਰਦਨ ਦਾ ਕੋਈ ਪਤਾ ਨੀ ਹੁੰਦਾ ਕਦੋਂ ਕਿੱਧਰ ਕਿ ਪਲਟਾ ਦੇਣ! 
                                ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਰਾਜਨੀਤਿਕ ਲੜੀ ਦੇ ਅਨਮੋਲ ਮੋਤੀਆਂ ਚੋਂ ਕਿਸੇ ਇਕ ਨੂੰ ਜਿਮਨੀ ਚੋਂ ਦਾ ਉਮੀਦਵਾਰ ਚੁਣਨਾ ਬੜਾ ਅਸੰਭਵ ਜਾਪਦਾ ਹੈਂ ਕਿਓਂ ਕਿ ਦੋਵੇਂ ਹੀ ਮੀਤ ਦੀ ਬੁੱਕਲ ਦੇ ਯਾਰ ਹਨ ! ਲੋਕ ਸਭਾ ਚੋਣਾਂ ਵਿੱਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ• ਕੈਬਨਿਟ ਮੰਤਰੀ ਮੀਤ ਹੇਅਰ ਦੇ ਐਮ.ਪੀ ਬਣਨ ਕਾਰਨ ਖਾਲੀ ਹੋਈ ਸੀਟ ਉੱਤੇ ਲੰਬੇ ਸਮੇਂ ਤੋਂ ਮੀਤ ਹੇਅਰ ਦੇ ਰਥ ਦੇ ਸਾਰਥੀ ਬਣੇ ਓ ਐੱਸ ਡੀ ਹਸਨਪ੍ਰੀਤ ਭਾਰਦਵਾਜ ਜਿੰਨਾ ਨੇ ਆਪਣੀ ਪਟਵਾਰੀ ਦੀ ਸਰਕਾਰੀ ਨੌਕਰੀ ਦਾਅ ਤੇ ਲਾ ਦਿੱਤੀ ਹਮੇਸ਼ਾਂ ਗੁਰਮੀਤ ਸਿੰਘ ਮੀਤ ਹੇਅਰ ਦਾ ਹਮਸਾਇਆ ਬਣਕੇ ਹਲਕੇ ਦੇ ਲੋਕਾਂ ਦਾ ਪਿਆਰ ਸਤਿਕਾਰ ਦੇ ਨਾਲ ਨਾਲ ਉਹਨਾਂ ਦੇ ਕੰਮਾਂ ਕਾਰਾਂ,ਹਲਕੇ ਚ ਵਿਕਾਸ ਦੀਆਂ ਗਰਾਂਟਾਂ ਦੇ ਵਿਤਰਣ ਸਦਕਾ ਸ਼ਹਿਰਾਂ ਪਿੰਡਾਂ ਚ ਚੰਗਾ ਨਾਮਣਾ ਖੱਟਿਆ ਹੈ ਤੇ ਅਫਸਰਸਾਹੀ ਤੇ ਚੰਗੀ ਪਕੜ ਤਹਿਤ ਆਮ ਆਦਮੀ ਦੇ ਆਗੂਆਂ ਵਰਕਰਾਂ ਸਹਿਰੀਆਂ ਦੇ ਕੰਮਾਂ ਚ ਦਿਨ ਰਾਤ ਇਕ ਕੀਤਾ ਜਿਸ ਸਦਕਾ ਗੁਰਮੀਤ ਮੀਤ ਹੇਅਰ ਪਹਿਲੀ ਪਸੰਦ ਹਸਨਪ੍ਰੀਤ ਭਾਰਦਵਾਜ ਦੀ ਸਿਫਾਰਿਸ਼ ਕਰਕੇ ਇਕ ਤੀਰ ਨਾਲ 2 ਨਿਸ਼ਾਨੇ ਲਾ ਸਕਦੇ ਹਨ ਕਿਓਂ ਕਿ ਵਿਧਾਇਕ ਅਤੇ ਐੱਮ ਪੀ ਦਾ ਚੰਗਾ ਤਾਲ ਮੇਲ ਹਮੇਸ਼ਾਂ ਇਕ ਦੂਜੇ ਦੇ ਪੂਰਕ ਰਹੇ ਹਨ ਅਤੇ ਮੀਤ ਹੇਅਰ ਦੇ 70  % ਕੰਮ ਐਥੋਂ ਹੀ ਪੂਰੇ ਹੋ ਜਾਇਆ ਕਰਨਗੇ !

2 .ਗੁਰਦੀਪ ਸਿੰਘ ਬਾਠ ਪ੍ਰੋਫੈਸਰ ਰਹੇ,ਵੈੱਬ ਸਾਈਟ ਮਾਹਿਰ,ਤਕਨੀਕੀ ਸਿਖਿਆ ਵਾਲੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਬਾਠ ਨਰਮ ਸੁਭਾਅ ਦੇ ਮਲਿਕ ਹਨ ਜੋ ਲੋਕ ਸਭਾ ਚੋਣਾਂ ਵਿੱਚ ਵੀ ਟਿਕਟ ਦੇ ਉਮੀਦਵਾਰ ਸਨ। ਪਰੰਤੂ ਹਾਈ ਕਮਾਂਡ ਅੱਗੇ ਕਿਸ ਦਾ ਜ਼ੋਰ ਚੱਲੇ ਅਤੇ ਹੁਣ ਵੀ ਜ਼ਿਮਨੀ ਚੋਣ ਵਿੱਚ ਪਾਰਟੀ ਦੀ ਟਿਕਟ ਕਿਸ ਆਗੂ ਨੂੰ ਦਿੱਤੀ ਜਾਵੇਗੀ ਚੇਅਰਮੈਨੀ ਦੀ ਲੜੀ ਚ ਸਭ ਤੋਂ ਪਹਿਲਾ ਮੋਤੀ ਗੁਰਦੀਪ ਬਾਠ ਹੀ ਫਿੱਟ ਕੀਤਾ ਸੀ ਹੁਣ ਸਭ ਸਮੇਂ ਦੇ ਗਰਵ ਚ ਹੈਂ •ਪਰੰਤੂ ਇਹ ਚੋਣ ਪਾਰਟੀ ਪ੍ਰਧਾਨ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਲਈ ਵਿਸ਼ੇਸ਼ ਹੋਵੇਗੀ। ਗੁਰਦੀਪ ਬਾਠ ਲੋਕਾਂ ਚ ਵਿਚਰਦਿਆਂ ਰੱਤੀ ਭਰ ਮਲਾਲ ਨਹੀਂ ਪ੍ਰਕਟ ਕਰਦੇ ਉਹ ਹਮੇਸ਼ਾਂ ਕਹਿੰਦੇ ਹਨ *ਨਾ ਕੋ ਵੈਰੀ ਨਹੀਂ ਬੇਗਾਨਾ * ਆਪਣਾ ਤਾਂ ਬੱਸ ਆਪਣਾ ਬੈਸਟ ਦੇਣਾ ਬਾਕੀ ਲੋਕ ਬਲਵਾਨ ਹੁਣ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਵਿੱਚ ਕਿਸ ਨੂੰ ਆਪਣਾ ਉਮੀਦਵਾਰ ਐਲਾਨਦਿਆਂ ਉਸਦਾ ਨਾਮ ਲੋਕਾਂ ਦੀ ਕਚਹਿਰੀ ਚ ਲਿਆਵੇਗੀ