ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਭਾਰਤ ਵਿਕਾਸ ਪ੍ਰੀਸ਼ਦ

ਬੁਢਲਾਡਾ 22 ਦਸੰਬਰ (ਦਵਿੰਦਰ ਸਿੰਘ ਕੋਹਲੀ) ਮਾਨਵਤਾ ਦੀ ਸੇਵਾ ਨੂੰ ਸਮਰਪਿਤ ਭਾਰਤ ਵਿਕਾਸ ਪ੍ਰੀਸ਼ਦ ਲੰਬੇ ਸਮੇਂ ਤੋਂ ਸੇਵਾ ਕਰਦੀ ਆ ਰਹੀ ਹੈ। ਸਥਾਨਕ ਸ਼ਹਿਰ ਵਿੱਚ ਪ੍ਰੀਸ਼ਦ ਵੱਲੋਂ ਪਰਿਵਾਰ ਮਿਲਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਵਿਚਾਰ ਚਰਚਾ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਪ੍ਰਚੰਡ ਦੀ ਰਸਮ ਸੀਨੀਅਰ ਮੈਂਬਰਾਂ ਤੇ ਮੁੱਖ ਮਹਿਮਾਨ ਯਸ਼ਪਾਲ ਗਰਗ ਵੱਲੋਂ ਕੀਤੀ ਗਈ ਤੇ ਵੰਦੇ ਮਾਤਰਮ ਦੀ ਰਸਮ ਅਦਾ ਕਰਨ ਤੋਂ ਬਾਅਦ ਪ੍ਰਧਾਨ ਅਮਿਤ ਜਿੰਦਲ ਤੇ ਵਾਈਸ ਪ੍ਰਧਾਨ ਬੋਬੀ ਬਾਂਸਲ ਨੇ ਦੱਸਿਆ ਕਿ ਇਹ ਪ੍ਰੋਗਰਾਮ ਪਰਿਵਾਰਾਂ ਨੂੰ ਆਪਣੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਰੱਖਿਆ ਜਾਂਦਾ ਹੈ। ਜਿਸ ਵਿੱਚ ਪਰਿਵਾਰਾਂ ਦੀ ਆਪਸੀ ਜਾਣ ਪਛਾਣ ਵੱਧਦੀ ਹੈ। ਪਰਿਸ਼ਦ ਦਾ ਮੁੱਖ ਉਦੇਸ਼ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਹੈ। ਮਹਿਲਾ ਮੈਂਬਰਾਂ ਨੇ ਫੈਮਿਲੀ ਪ੍ਰੋਗਰਾਮ ਦੌਰਾਨ ਬੱਚਿਆ ਮਹਿਲਾਵਾਂ ਅਤੇ ਪੁਰਸ਼ਾਂ ਦੀਆਂ ਖੇਡਾਂ ਦਾ ਆਯੋਜਨ ਕੀਤਾ। ਲੱਕੀ ਡਰਾਅ ਰਾਹੀਂ ਲੱਕੀ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਦੀਪਕ ਕੁਮਾਰ ਨੇ ਆਮ ਗਿਆਨ ਦੇ ਪ੍ਰਸ਼ਨ ਪੁੱਛੇ ਅਤੇ ਸਹੀ ਜਵਾਬ ਦੇਣ ਵਾਲਿਆਂ ਨੂੰ ਸਨਮਾਣਿਤ ਕੀਤਾ ਗਿਆ। ਮੰਚ ਸੰਚਾਲਨ ਬਿਮਲ ਜੈਨ ਤੇ ਦੀਪਕ ਕੁਮਾਰ ਨੇ ਸਾਨਦਾਰ ਢੰਗ ਨਾਲ ਕੀਤਾ। ਪਰਿਧੀ ਤੇ ਭੂਮਿਕਾ ਵੱਲੋਂ ਤੰਬੋਲਾ ਖੇਡ ਦੀ ਮੇਜਬਾਨੀ ਕੀਤੀ ਅਤੇ ਜੇਤੂਆਂ ਨੂੰ ਇਨਾਮ ਕੀਤਾ ਗਿਆ। ਸੈਕਟਰੀ ਐਡਵੋਕੇਟ ਸੁਨੀਲ ਗਰਗ ਨਾਲ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਕਿ ਸ਼ਹਿਰ ਵਿੱਚ ਠੰਡੇ ਪਾਣੀ ਦੀਆਂ ਟੈਂਕੀਆਂ ਤੇ ਮੋਬਾਈਲ ਰੇੜੀਆਂ ਵੀ ਚਲਾਈਆਂ ਗਈਆਂ ਨੇ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਥਾਂ ਥਾਂ ਤੇ ਟਰੀਗਾਡਰ ਸਮੇਤ ਸੁੰਦਰ ਸੁੰਦਰ ਪੌਦੇ ਲਗਾਏ ਗਏ ਹਨ। ਇਸ ਮੌਕੇ ਕੈਸ਼ੀਅਰ ਸਤੀਸ਼ ਕੁਮਾਰ, ਜਿਲ੍ਹਾ ਕੋਆਡੀਨੇਟਰ ਰਾਜ ਕਾਸਲ, ਪ੍ਰੋਜੈਕਟ ਚੇਅਰਮੈਨ ਚੰਦਨ ਖਟਕ ,ਸੀਨੀਅਰ ਮੈਂਬਰ ਵਿਨੋਦ ਗਰਗ,ਸ਼ਿਵ ਕਾਸਲ, ਜਸਵੰਤ ਰਾਏ, ਦੇਸ਼ਰਾਜ ਬਾਂਸਲ, ਅਸ਼ੋਕ ਕੁਮਾਰ , ਡਾਕਟਰ ਕ੍ਰਿਸ਼ਨ ਲਾਲ , ਪ੍ਰਦੀਪ ਬਾਂਸਲ ,ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਹੁਦੇਦਾਰਾਂ ਤੇ ਮੈਂਬਰਾਂ ਨੇ ਪਰਿਵਾਰ ਸਮੇਤ ਭਾਗ ਲਿਆ।