ਬੁਢਲਾਡਾ (ਦਵਿੰਦਰ ਸਿੰਘਕੋਹਲੀ) ਸਥਾਨਕ ਸ਼ਹਿਰ ਦੇ ਆਈਟੀਆਈ ਚੌਕ ਅਤੇ ਰੇਲਵੇ ਪੁਲ ਨੇੜੇ ਬਣੇ ਡਿਵਾਈਡਰ ਰਾਤ ਸਮੇਂ ਦਿਖਾਈ ਨਹੀਂ ਦਿੰਦੇ। ਜਿਸ ਕਾਰਨ ਆਏ ਦਿਨ ਕੋਈ ਨਾ ਕੋਈ ਵਹੀਕਲ ਟਕਰਾਉਣ ਦੀਆ ਘਟਨਾਵਾਂ ਵੇਖਣ ਨੂੰ ਮਿਲ ਰਹੀਆ ਹਨ। ਕੋਹਰੇ ਦੇ ਮੌਸਮ ਕਾਰਨ ਇਹ ਡਵਾਈਡਰ ਕਿਸੇ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦੇ ਹਨ। ਇੰਨ੍ਹਾ ਡਿਵਾਈਡਰਾਂ ਤੇ ਕਿਤੇ ਵੀ ਕੋਈ ਇਸ਼ਾਰਾ ਬੋਰਡ ਅਤੇ ਨਾ ਹੀ ਕੋਈ ਲਾਈਟਾਂ ਦਾ ਪ੍ਰਬੰਧ ਹੈ, ਜਿੰਨ੍ਹਾ ਕਰਕੇ ਆਉਣ ਜਾਣ ਵਾਲੇ ਵਹੀਕਲ ਚਾਲਕਾਂ ਦੀ ਨਜ਼ਰ ਇੰਨ੍ਹਾ ਡਵਾਈਡਰਾਂ ਤੇ ਪੈ ਸਕੇ ਅਤੇ ਹਾਦਸਾ ਹੋਣ ਤੋਂ ਬਚਾਅ ਹੋ ਸਕੇ। ਜਦੋ ਵੀ ਟਰੱਕਾ ਦੀ ਸਪੈਸ਼ਲ ਲਗਦੀ ਹੈਂ ਤਾਂ ਟਰੱਕ ਡਰਾਈਵਰ ਦੀਵਾਇਡਰਾਂ ਕੋਲੋਂ ਹੀ ਟਰੱਕ ਮੋੜ ਦੇ ਹਨ ਤਾਂ ਇਥੇ ਕਈ ਐਕਸੀਡੈਂਟ ਵੀ ਹੋ ਚੁੱਕੇ ਹਨ ਪਰ ਕੋਈ ਪ੍ਰਸ਼ਾਸ਼ਨ ਧਿਆਨ ਨਹੀ ਦੇ ਰਿਹਾ ਹੋਰ ਵੀ ਅਨੇਕਾ ਕਮੀਆ ਹੋਣ ਦੇ ਬਾਵਜੂਦ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਸਾਰ ਨਹੀਂ ਲੈਂਦੇ । ਜਿਸ ਕਾਰਨ ਨਜਦੀਕੀ ਦੁਕਾਨਦਾਰਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਹਾਦਸਿਆਂ ਨੂੰ ਅੱਖੀ ਦੇਖਣ ਵਾਲੇ ਦੁਕਾਨਦਾਰ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਤਰਜੀਤ ਸਿੰਘ ਚਹਿਲ, ਹਰਵਿੰਦਰਦੀਪ ਸਿੰਘ ਸਵੀਟੀ, ਕੌਂਸਲਰ ਨਰੇਸ਼ ਕੁਮਾਰ, ਡਾ. ਸੁਖਵਿੰਦਰ ਕਟੋਦੀਆਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਵੀ ਰਾਤ ਵੇਲੇ ਵਿਆਹ ਵਿਚੋਂ ਮੁੜ ਕੇ ਆ ਰਹੀ ਭੰਗੜਾ ਗਰੁੱਪ ਦੀ ਕਾਰ ਡਿਵਾਈਡਰ ਨਾਲ ਟਕਰਾ ਕੇ ਉਸ ਉਪਰ ਜਾ ਚੜੀ, ਜਿਸ ਕਰਕੇ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਗਿਆ, ਪਰ ਜਾਨੀ ਨੁਕਸਾਨ ਤੋ ਬਚਾਅ ਹੋ ਗਿਆ। ਉਨ੍ਹਾਂ ਦਸਿਆ ਕਿ ਇਨ੍ਹਾ ਖ਼ਤਰਨਾਕ ਡਿਵਾਇਡਰਾ ਨਾਲ ਰਾਤ ਵੇਲੇ ਆਏ ਦਿਨ ਕੋਈ ਨਾ ਕੋਈ ਵਾਹਨ ਟਕਰਾਅ ਜਾਂਦਾ ਹੈ। ਸਹੂਲਤਾਂ ਤੋਂ ਸੱਖਣੇ ਡਿਵਾਈਡਰ ਕਦੇ ਵੀ ਮੁਸੀਬਤ ਦਾ ਕਾਰਨ ਬਣ ਸਕਦੇ ਹਨ। ਜਿਸ ਕਾਰਨ ਲੋਕਾਂ ਵਿੱਚ ਟੱਕਰ ਹੋਣ ਦਾ ਡਰ ਰਹਿੰਦਾ ਹੈ, ਜਿਸਦਾ ਕਾਰਨ ਸਾਹਮਣੇ ਤੋਂ ਆ ਰਹੇ ਵਹੀਕਲ ਦੀ ਤੇਜ਼ ਰੌਸ਼ਨੀ ਅਤੇ ਡਿਵਾਇਡਰ ਤੇ ਲੱਗੀਆਂ ਨਾ ਮਾਤਰ ਲਾਈਟ ਲੱਗੀਆਂ ਹੋਈਆਂ ਹਨ। ਡਿਵਾਈਡਰ ਦੇ ਨੇੜੇ ਪੇਂਟਰ ਦਾ ਕੰਮ ਕਰਨ ਵਾਲੇ ਕੇਵਲ ਸਿੰਘ,ਅਸ਼ੋਕ ਬੈਟਰੀਆਂ ,ਕਾਲਾ ਟਾਇਰਾਂ ਵਾਲਾ,ਸੋਨੀ ਮਗਲੈਲ ਵਾਲਾ,ਦਲਜੀਤ ਸਪੇਅਰ ਪਾਰਟਸ ਨੇ ਵੀ ਦੱਸਿਆ ਕਿ ਹੁਣ ਤੱਕ ਤਕਰੀਬਨ ਕਾਫੀ ਵਹੀਕਲ ਇਸ ਨਾਲ ਟਕਰਾ ਕੇ ਨੁਕਸਾਨੇ ਗਏ ਹਨ, ਪਰ ਸਬੰਧਤ ਮਹਿਕਮਾ ਕੋਈ ਕਾਰਵਾਈ ਨਹੀ ਕਰ ਰਿਹਾ, ਜਿਸ ਕਰਕੇ ਇਹੋ ਅਣਦੇਖੀ ਹਾਦਸਿਆ ਦਾ ਕਾਰਨ ਬਣ ਰਹੀ ਹੈ। ਖ਼ਾਸਕਰ ਬਾਹਰੀ ਲੋਕਾਂ ਨੂੰ ਇੰਨਾ ਬਾਰੇ ਇਲਮ ਨਹੀਂ। ਉਨ੍ਹਾਂ ਲੋਕਾਂ ਲਈ ਸਹੂਲਤਾ ਤੋਂ ਅਧੂਰੇ ਇਹ ਡਿਵਾਈਡਰ ਕਦੇ ਵੀ ਮੁਸੀਬਤ ਬਣੇ ਸਕਦੇ ਹਨ
Related Posts
ਮੁੱਖ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਸੂਬਾ ਸਰਕਾਰ ਦੀਆਂ ਉਪਲਬਧੀਆਂ ਪੜਾਅਵਾਰ ਗਿਣਾਈਆਂ
ਲੁਧਿਆਣਾ,-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਆਖਿਆ ਕਿ ਸੂਬਾ ਸਰਕਾਰ ਨੇ ਆਪਣੇ 18 ਮਹੀਨਿਆਂ ਦੇ ਕਾਰਜਕਾਲ…
ਨਜ਼ਰ ਕਮਜ਼ੋਰ ਹੋਣ ਦਾ ਪਹਿਲਾਂ ਲੱਗ ਜਾਵੇਗਾ ਪਤਾ, ਨਵੀਂ ਖੋਜ ‘ਚ ਵਿਗਿਆਨੀਆਂ ਨੇ ਦੱਸਿਆ ਕਿਵੇਂ
ਸਾਊਥੈਂਪਟਨ : ਉਮਰ ਦੇ ਨਾਲ ਨਜ਼ਰ ਦਾ ਵਿਗੜਨਾ ਆਮ ਵਿਕਾਰ ਹੈ। ਪਰ ਜੇਕਰ ਇਸ ਦੇ ਕਾਰਨਾਂ ਦਾ ਪਤਾ ਲੱਗ ਜਾਵੇ ਤਾਂ…
ਬੱਸ ਦੇ ਸਾਈਜ਼ ਦੀ ਤਿਜੋਰੀ ਕਰੇਗੀ ਗਰਮ ਹੁੰਦੇ ਮੌਸਮ ਦੇ ਪੈਟਰਨ ਦੀ ਰਿਕਾਰਡਿੰਗ
ਵਾਸ਼ਿੰਗਟਨ: ਆਸਟ੍ਰੇਲੀਆ ਦੇ ਇਕ ਦੂਰ-ਦੁਰਾਡੇ ਇਲਾਕੇ ’ਚ ਲਗਪਗ ਸਕੂਲ ਬੱਸ ਦੇ ਸਾਈਜ਼ ਦੀ ਸਟੀਲ ਦੀ ਇਕ ਤਿਜੋਰੀ ਧਰਤੀ ਦੇ ਗਰਮ…