ਮਾਨਸਾ 20 ਦਸੰਬਰ ਗੁਰਜੰਟ ਸਿੰਘ ਬਾਜੇਵਾਲੀਆ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਹੀਰ ਕੇ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰ ਕੇ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕੇ ਜਥੇਬੰਦੀ ਦੇ ਕਿਸਾਨਾ ਅਤੇ ਮਜਦੂਰਾਂ ਦੀ ਭਲਾਈ ਲਈ ਕੀਤੇ ਜਾਂਦੇ ਉਪਰਾਲਿਆਂ ਤੋਂ ਪ੍ਰਭਾਵਿਤ ਹੋ ਕੇ ਵੱਖ ਵੱਖ ਜਿਲ੍ਹਿਆਂ ਵਿੱਚ ਜਥੇਬੰਦੀ ਦੇ ਕਾਰਕੁਨਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਕਾਫ਼ਲਾ ਵੱਧ ਰਿਹਾ ਹੈ ।ਬੀਤੇ ਦਿਨ ਜਥੇਬੰਦੀ ਵੱਲੋਂ ਇੱਕ ਮੀਟਿੰਗ ਕਰ ਕੇ ਫ਼ਤਹਿਗੜ੍ਹ ਸਾਹਿਬ ਅਤੇ ਲੁਧਿਆਣਾ ਜਿਲ੍ਹੇ ਦੀ ਅਹੁਦੇਦਾਰੀ ਪ੍ਰਧਾਨ ਮਲੂਕ ਸਿੰਘ ਹੀਰ ਕੇ ਦੀ ਅਗਵਾਈ ਵਿੱਚ ਦਿੱਤੀ ਗਈ ਜਿਸ ਵਿੱਚ ਰਾਜਿੰਦਰ ਸਿੰਘ ਆਦਮਪੁਰ ਨੂੰ ਫ਼ਤਹਿਗੜ੍ਹ ਸਾਹਿਬ ਦਾ ਜਿਲ੍ਹਾ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਦਾਉ ਮਾਜਰਾ ਨੂੰ ਲੁਧਿਆਣਾ ਜਿਲ੍ਹੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਗੁਰਜੰਟ ਸਿੰਘ ਸੁਖ਼ਨ ਮਾਜਰਾ ਜਿਲ੍ਹਾ ਮੋਹਾਲੀ ਸਵਰਨਜੀਤ ਸਿੰਘ ਪਿੰਡ ਆਕੜ ( ਪਟਿਆਲਾ) ਸੁਖਮੰਦਰ ਸਿੰਘ ਜਿਲ੍ਹਾ ਮੀਤ ਪ੍ਰਧਾਨ ਮੁਕਤਸਰ ਸੁੱਚਾ ਸਿੰਘ (ਬੋਹਾ) ਸੁੱਚਾ ਸਿੰਘ ਫਰੀਦ ਕੇ ਅਤੇ ਜੱਜ ਸਿੰਘ ਹੀਰ ਕੇ ਹਾਜਰ ਸਨ।
Related Posts
ਹੁਣ ਕਨੌਜ ’ਚ ਪਰਫਿਊਮ ਕਾਰੋਬਾਰੀ ਅਤੇ ਸਮਾਜਵਾਦੀ ਪਾਰਟੀ ਦੇ MLC ਪੰਪੀ ਜੈਨ ਦੇ ਘਰ ਛਾਪੇਮਾਰੀ
ਉੱਤਰ ਪ੍ਰਦੇਸ਼ ‘ਚ ਇਕ ਹੋਰ ਪਰਫਿਊਮ ਵਪਾਰੀ ‘ਤੇ ਇਨਕਮ ਟੈਕਸ ਦੀ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਕਨੌਜ ਦੇ ਰਹਿਣ…
ਮਨਰੇਗਾ ਕਾਨੂੰਨ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰਕੇ ਮਜਦੂਰਾ ਦੀ ਸਾਰ ਲਵੇ ਮਾਨ ਸਰਕਾਰ : ਐਡਵੋਕੇਟ ਉੱਡਤ
30 ਦਸੰਬਰ ਦੀ ਵਿਸਾਲ ਰਾਜਸੀ ਰੈਲੀ ਦੀ ਤਿਆਰੀ ਹਿੱਤ ਪਿੰਡ ਬਾਜੇਵਾਲਾ ਤੇ ਮਾਖੇਵਾਲਾ ਵਿੱਖੇ ਜਨਤਕ ਮੀਟਿੰਗਾ ਗੁਰਜੰਟ ਸਿੰਘ ਬਾਜੇਵਾਲੀਆ ਝੁਨੀਰ…
ਯੂਰਪ ਬਣਿਆ ਕੋਰੋਨਾ ਦਾ ਐਪੀਸੈਂਟਰ, ਚੀਨ ਦੇ 21 ਸੂਬਿਆਂ ‘ਚ ਫੈਲਿਆ ਸੰਕ੍ਰਮਣ, ਬੂਸਟਰ ਡੋਜ਼਼ ‘ਤੇ WHO ਦਾ ਵੱਡਾ ਬਿਆਨ
ਵਾਸ਼ਿੰਗਟਨ : ਕਈ ਦੇਸ਼ਾਂ ‘ਚ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਯੂਰਪ ਇਸ ਦਾ ਕੇਂਦਰ ਬਣ ਗਿਆ ਹੈ। ਪਿਛਲੇ ਹਫ਼ਤੇ ਇੱਥੇ…