ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਡਾ.ਰਣਵੀਰ ਕੌਰ ਮੀਆਂ ਦੀ ਅਗਵਾਈ ਹੇਠ ਬਰੇਟਾ ਮੰਡੀ ਵਿਖੇ ਅਮਿਤ ਸ਼ਾਹ ਦਾ ਪੁਤਲਾ ਫੂਕਦੇ ਹੋਏ।

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਬਰੇਟਾ ਮੰਡੀ ਵਿਖੇ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਡਾਕਟਰ ਰਣਵੀਰ ਕੌਰ ਮੀਆਂ ਦੀ ਅਗਵਾਈ ਹੇਠ ਭਾਰਤ ਦੇ ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਡਾਕਟਰ ਰਣਵੀਰ ਕੌਰ ਮੀਆ ਨੇ ਕਿਹਾ ਕਿ ਅਮਿਤ ਸ਼ਾਹ ਜੀ ਵੱਲੋਂ ਭਾਰਤ ਦੇ ਸੰਵਿਧਾਨ ਦੇ ਖ਼ਿਲਾਫ਼ ਖਿਲਵਾੜ ਕੀਤਾ ਜਾ ਰਿਹਾ ਹੈ।ਜਿਸਦੀ ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਨੂੰ ਡਾਕਟਰ ਸਾਹਿਬ ਬਾਬਾ ਭੀਮ ਰਾਓ ਅੰਬੇਡਕਰ ਜੀ ਵੱਲੋਂ ਤਿਆਰ ਕੀਤਾ ਗਿਆ ਸੀ।ਜਿਸ ਅਨੁਸਾਰ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਹੱਕਾਂ ਦਾ ਅਧਿਕਾਰ ਹੈ ਅਤੇ ਸਾਰਿਆਂ ਨੂੰ ਅਜ਼ਾਦੀ ਨਾਲ ਵੋਟ ਪਾਉਣ ਦਾ ਅਧਿਕਾਰ ਹੈ। ਪਰੰਤੂ ਅਮਿਤ ਸ਼ਾਹ ਜੀ ਦੇ ਸੰਵਿਧਾਨ ਵਿਰੋਧੀ ਬਿਆਨ ਉੱਤੇ ਕਾਂਗਰਸ ਅਤੇ ਪੂਰੇ ਭਾਰਤ ਵਾਸੀਆਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਇੱਕ ਧਰਮ ਦੇ ਸਮਾਨ ਹੈ।ਇਸਦੀ ਪੂਜਾ ਕਰਨਾ ਸਾਡਾ ਫਰਜ਼ ਹੈ।ਇਸ ਲਈ ਉਨ੍ਹਾਂ ਵੱਲੋਂ ਅਤੇ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ ਮੀਆਂ,ਬਲਾਕ ਪ੍ਰਧਾਨ ਬਰੇਟਾ ਸਵਰਨ ਸਿੰਘ ਦਿਹਾਤੀ,ਬਲਾਕ ਪ੍ਰਧਾਨ ਬਰੇਟਾ(ਸ਼ਹਿਰੀ)ਗੋਪਾਲ ਸ਼ਰਮਾ,ਜੁਗਰਾਜ ਕਾਲਾ ਜੀ ਬਰੇਟਾ ਕਾਂਗਰਸੀ ਸੀਨੀਅਰ ਵਰਕਰ,ਆਸ਼ੂ ਸਿੰਗਲਾ ਜੀ ਸੀਨੀਅਰ ਕਾਂਗਰਸੀ ਵਰਕਰ(ਬਰੇਟਾ),ਦਰਸ਼ਨ ਸਿੰਘ (ਗੁਰਨੇ ਖੁਰਦ),ਬੁਢਲਾਡਾ ਦਿਹਾਤੀ ਬਲਾਕ ਪ੍ਰਧਾਨ ਸੁਰਜੀਤ ਸਿੰਘ ਪਟਵਾਰੀ ਸੀਨੀਅਰ ਕਾਂਗਰਸੀ ਵਰਕਰ ਅਤੇ ਕਾਂਗਰਸ ਕਿਸਾਨੀ ਸੈਲ ਆਦਿ ਸ਼ਾਮਲ ਸਨ।